ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 7 ਹੋਰ ਨਾਗਰਿਕ ਸੇਵਾਵਾਂ ਹੋਈਆਂ ਆਨਲਾਈਨ
Templates by BIGtheme NET

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 7 ਹੋਰ ਨਾਗਰਿਕ ਸੇਵਾਵਾਂ ਹੋਈਆਂ ਆਨਲਾਈਨ

Must Share With Your Friends...!

– ਆਨਲਾਈਨ ਹੋਈਆਂ ਕੁੱਲ ਸੇਵਾਵਾਂ ਦੀ ਗਿਣਤੀ ਹੋਈ 24
– ਕਾਗਜੀ ਫਾਇਲਾਂ ਦੀ ਥਾਂ ਤਾਂ ਹੋਣ ਦੌੜੇਗੀ ਈ ਫਾਇਲ
ਸ਼੍ਰੀ ਮੁਕਤਸਰ ਸਾਹਿਬ, ਪੰਜਾਬ ਸਰਕਾਰ ਵੱਲੋਂ ਦਫ਼ਤਰਾਂ ਵਿਚ ਕੰਮਕਾਜ ਵਿਚ ਤੇਜੀ ਅਤੇ ਪਾਰਦਰਸ਼ਤਾ ਲਿਆਉਣ ਲਈ ਸ਼ੁਰੂ ਕੀਤੇ ਈ ਜ਼ਿਲਾ ਪ੍ਰੋਜੈਕਟ ਤਹਿਤ ਹੁਣ ਕਾਗਜੀ ਫਾਇਲਾਂ ਦੀ ਥਾਂ ਤੇ ਈ ਫਾਇਲ ਬਿਜਲੀ ਦੀ ਤੇਜੀ ਨਾਲ ਕੰਪਿਊਟਰ ਤੇ ਸਿਰਫ ਇਕ ਕਲਿੱਕ ਨਾਲ ਇਕ ਪੜਾਅ ਤੋਂ ਦੁਜੇੇ ਪੜਾਅ ਤੇ ਪੁੱਜਣਗੀਆਂ। ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 7 ਹੋਰ ਆਨ ਲਾਈਨ ਸੇਵਾਵਾਂ ਸ਼ੁਰੂ ਹੋ ਜਾਣ ਨਾਲ ਹੁਣ ਜ਼ਿਲੇ ਵਿਚ ਆਨ ਲਾਈਨ ਸੇਵਾਵਾਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ। ਇਸ ਮੌਕੇ ਇਸ ਪ੍ਰੋਜੈਕਟ ਦੀ ਦੇਖਰੇਖ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ ਸ: ਕੁਲਜੀਤ ਪਾਲ ਸਿੰਘ ਮਾਹੀ ਅਤੇ ਈ ਸਰਕਾਰ ਪ੍ਰੋਜੈਕਟ ਕੋਆਰਡੀਨੇਟਰ ਸ: ਜਸਪ੍ਰੀਤ ਸਿੰਘ ਜਾਖੜ ਵੀ ਹਾਜਰ ਸਨ।
ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਜ਼ਿਲੇ ਵਿਚ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਪੈਨਸ਼ਨ ਅਤੇ ਅਪਾਹਜ ਪੈਨਸ਼ਨ, ਸੀਨਿਅਰ ਸੀਟੀਜਨ ਦੇ ਕਾਰਡ, ਮੂਲ ਨਿਵਾਸ ਪ੍ਰਮਾਣ ਪੱਤਰ ਅਤੇ ਜਾਤੀ ਪ੍ਰਮਾਣ ਪੱਤਰ ਦੀਆਂ ਕੁੱਲ 7 ਹੋਰ ਸੇਵਾਵਾਂ ਆਨਲਾਈਨ ਹੋ ਗਈਆਂ ਹਨ। ਸੇਵਾ ਦੇ ਅਧਿਕਾਰ ਕਾਨੂੰਨ ਤਹਿਤ ਅਧਿਸੂਚਿਤ ਇਹ ਸੇਵਾਵਾਂ ਤੈਅ ਸਮਾਂ ਹੱਦ ਅੰਦਰ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਹਨ।
ਉਨਾਂ ਨੇ ਦੱਸਿਆ ਕਿ ਪੈਨਸ਼ਨਾਂ ਨਾਲ ਸਬੰਧਤ ਚਾਰ ਸੇਵਾਵਾਂ ਲਈ ਪ੍ਰਾਰਥੀ ਨੇ ਪਹਿਲਾਂ ਵਾਂਗ ਹੀ ਆਪਣੀ ਅਰਜੀ ਤਿਆਰ ਕਰਕੇ ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ ਜਾਂ ਮਲੋਟ ਵਿਖੇ ਸੁਵਿਧਾ ਕੇਂਦਰ ਵਿਖੇ ਜਮਾਂ ਕਰਵਾਉਣੀ ਹੈ। ਹੁਣ ਸੀ.ਡੀ.ਪੀ.ਓ. ਦਫ਼ਤਰਾਂ ਜਾਂ ਨਗਰ ਕੌਂਸਲਾਂ ਵਿਚ ਇਹ ਅਰਜੀਆਂ ਸਵਿਕਾਰ ਨਹੀਂ ਕੀਤੀਆਂ ਜਾਣਗੀਆਂ। ਬਾਕੀ ਤਿੰਨ ਸੇਵਾਵਾਂ ਲਈ ਜ਼ਿਲੇ ਦੇ ਸਾਰੇ 7 ਸੁਵਿਧਾ ਕੇਂਦਰਾਂ ਵਿਚੋਂ ਕਿਤੇ ਵੀ ਅਰਜੀ ਦਿੱਤੀ ਜਾ ਸਕਦੀ ਹੈ। ਅਰਜੀ ਜਮਾਂ ਕਰਵਾਉਣ ਆਉਣ ਸਮੇਂ ਪ੍ਰਾਰਥੀ ਆਪਣੇ ਅਸਲ ਦਸਤਾਵੇਜ ਨਾਲ ਲੈ ਕੇ ਆਵੇ। ਸੁਵਿਧਾ ਕੇਂਦਰ ਤੋਂ ਪ੍ਰਾਰਥੀ ਦੀ ਅਰਜੀ ਨੂੰ ਸਕੈਨ ਕਰ ਲਿਆ ਜਾਵੇਗਾ। ਇਸ ਤੋਂ ਬਾਅਦ ਇਹ ਇਕ ਈ ਫਾਇਲ ਦੇ ਰੂਪ ਵਿਚ ਸੁਰੱਖਿਅਤ ਹੋ ਜਾਵੇਗੀ ਅਤੇ ਇਸ ਤੇ ਕਾਰਵਾਈ ਕਰਨ ਵਾਲੀ ਅਥਾਰਟੀ ਤੱਕ ਇਹ ਈ ਫਾਇਲ ਆਨ ਲਾਈਨ ਹੀ ਜਾਵੇਗੀ। ਸਬੰਧਤ ਅਥਾਰਟੀ ਵੀ ਇਸ ਨੂੰ ਪਾਸ ਕਰਨ ਜਾਂ ਰੱਦ ਕਰਨ ਜਾਂ ਕੋਈ ਜਾਂਚ ਕਰਵਾਉਣ ਦੀ ਕਾਰਵਾਈ ਆਪਣੇ ਕੰਪਿਊਟਰ ਤੋਂ ਆਨ ਲਾਈਨ ਹੀ ਕਰੇਗਾ। ਇਸ ਤਰਾਂ ਕਰਨ ਨਾਲ ਫਾਈਲਾਂ ਦੇ ਇਕ ਦਫ਼ਤਰ ਤੋਂ ਦੂਜੇ ਦਫ਼ਤਰ ਤੱਕ ਆਉਣ ਜਾਣ ਵਿਚ ਲੱਗਣ ਵਾਲਾ ਸਮਾਂ ਬਚੇਗਾ ਉਥੇ ਹੀ ਉੱਚ ਅਧਿਕਾਰੀ ਕਿਸੇ ਵੇਲੇ ਵੀ ਇਹ ਵੇਖ ਸਕਣਗੇ ਕਿ ਕਿਹੜੀ ਅਰਜੀ ਕਿਸੇ ਅਧਿਕਾਰੀ ਕੋਲ ਹੈ। ਫਾਈਲ ਦੇ ਪੜਾਅਵਾਰ ਮੁੱਢ ਤੋਂ ਆਖਰੀ ਪੜਾਅ ਤੱਕ ਹਰ ਪੜਾਅ ਲਈ ਸਮਾਂ ਨਿਰਧਾਰਤ ਹੈ, ਭਾਵ ਨਿਰਧਾਰਤ ਸਮੇਂ ਵਿਚ ਸਬੰਧਤ ਕਰਮਚਾਰੀ ਜਾਂ ਅਧਿਕਾਰੀ ਨੂੰ ਫਾਈਲ ਨੂੰ ਕਲੀਅਰ ਕਰਨਾ ਹੀ ਪਵੇਗਾ। ਇਸ ਨਾਲ ਨਾ ਸਿਰਫ ਕੰਮ ਵਿਚ ਤੇਜੀ ਆਵੇਗੀ ਸਗੋਂ ਇਸ ਨਾਲ ਫਾਇਲਾਂ ਦੀ ਸਾਂਭ ਸੰਭਾਲ ਦਾ ਸੰਕਟ ਵੀ ਨਹੀਂ ਰਹੇਗਾ। ਇਸ ਤੋਂ ਪਹਿਲਾਂ ਅਸਲਾ ਲਾਇਸੈਂਸਾਂ ਨਾਲ ਸਬੰਧਤ 17 ਸੇਵਾਵਾਂ ਜ਼ਿਲੇ ਵਿਚ ਪਹਿਲਾਂ ਹੀ ਆਨ ਲਾਈਨ ਕੀਤੀਆਂ ਜਾ ਚੁੱਕੀਆਂ ਹਨ। ਉਨਾਂ ਕਿਹਾ ਕਿ ਜਲਦ ਹੀ ਪੜਾਅਵਾਰ ਤਰੀਕੇ ਨਾਲ ਹੋਰ ਸੇਵਾਵਾਂ ਵੀ ਆਨ ਲਾਈਨ ਕੀਤੀਆਂ ਜਾਣਗੀਆਂ ।

Must Share With Your Friends...!

Comments

comments

Leave a Reply

Your email address will not be published. Required fields are marked *

*