ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਕਣਕ ਬੀਜ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਤਬਦੀਲ
Templates by BIGtheme NET

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਕਣਕ ਬੀਜ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਤਬਦੀਲ

Must Share With Your Friends...!

*****2 ਕਰੋੜ ਰੁਪਏ ਦੀ ਬੀਜ ਸਬਸਿਡੀ ਦੀ ਕੀਤੀ ਕਿਸਾਨਾਂ ਨੂੰ ਸਿੱਧੀ ਅਦਾਇਗੀ
***ਪੀਲੀ ਕੁੰਗੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਵੱਲੋਂ ਅਗੇਤੀ ਵਿਉਂਤਬੰਦੀ
****5 ਸਰਵੇਖਣ ਟੀਮਾਂ ਦਾ ਗਠਨ
ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਇਸ ਸਾਲ ਕਣਕ ਬੀਜ ਦੀ ਸਬਸਿਡੀ ਸਿੱਧੀ ਕਿਸਾਨਾਂ ਨੂੰ ਬੈਂਕ ਖਾਤਿਆਂ ਰਾਹੀਂ ਦੇਣ ਦੀ ਯੋਜਨਾ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੁਣ ਤੱਕ 2 ਕਰੋੜ ਰੁਪਏ ਦੀ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਤਬਦੀਲ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਜ਼ਿਲਾ ਖੇਤੀਬਾੜੀ ਅਫ਼ਸਰ ਸ੍ਰੀ ਬੇਅੰਤ ਸਿੰਘ ਨੇ ਅੱਜ ਇੱਥੇ ਦਿੱਤੀ। ਉਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਉਲੀਕੀ ਗਈ ਇਹ ਯੋਜਨਾ ਬੇਹੱਦ ਕਾਰਗਾਰ ਸਿੱਧ ਹੋਈ ਹੈ ਅਤੇ ਕਿਸਾਨਾਂ ਨੂੰ ਆਪਣੀ ਪਸੰਦ ਅਨੁਸਾਰ ਬੀਜ ਖਰੀਦ ਕਰਨ ਦੀ ਸਹੁਲਤ ਮਿਲਣ ਨਾਲ ਕਿਸਾਨ ਵੀ ਇਸ ਯੋਜਨਾਂ ਤੋਂ ਬਾਗੋਬਾਗ ਹਨ। ਇਸ ਮੌਕੇ ਉਨਾਂ ਨਾਲ ਖੇਤੀਬਾੜੀ ਅਫਸਰ ਸ: ਗੁਰਪ੍ਰੀਤ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਫਸਰ ਸ੍ਰੀ ਜਗਤਾਰ ਸਿੰਘ ਵੀ ਹਾਜਰ ਸਨ।

ਸ੍ਰੀ ਬੇਅੰਤ ਸਿੰਘ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਕੁੱਲ ਕਣਕ ਦੀ ਬਿਜਾਈ ਅਧੀਨ ਰਕਬਾ 2,07,000 ਹੈਕਟੇਅਰ ਹੈ। ਹੁਣ ਤੱਕ ਜ਼ਿਲੇ ਵਿਚ ਬਿਜਾਈ ਪੂਰੀ ਹੋ ਚੁੱਕੀ ਹੈ। ਉਨਾਂ ਦੱਸਿਆ ਕਿ ਜ਼ਿਲੇ ਵਿਚ ਕੁੱਲ 15516 ਕਿਸਾਨਾਂ ਤੋਂ ਬੀਜ ਸਬਸਿਡੀ ਲਈ ਅਰਜੀਆਂ ਪ੍ਰਾਪਤ ਹੋਈਆਂ ਸਨ ਜਿੰਨਾਂ ਨੂੰ ਬੀਜ ਦੀ ਖਰੀਦ ਲਈ ਪਰਮਿਟ ਜਾਰੀ ਕੀਤੇ ਗਏ ਸਨ ਅਤੇ ਇੰਨਾਂ ਪਰਮਿਟਾਂ ਦੇ ਅਧਾਰ ਤੇ ਹੀ ਕਿਸਾਨਾਂ ਨੇ ਬਾਜਾਰ ਵਿਚੋਂ ਮਾਨਤਾ ਪ੍ਰਾਪਤ ਵਿਕ੍ਰੇਤਾਵਾਂ ਤੋਂ ਆਪਣੀ ਪਸੰਦ ਅਨੁਸਾਰ ਬੀਜ ਦੀ ਖਰੀਦ ਕੀਤੀ ਸੀ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਬੀਜ਼ ਖਰੀਦ ਕਰਨ ਉਪਰੰਤ ਹੁਣ ਤੱਕ 12550 ਕਿਸਾਨਾਂ ਨੇ ਬਿੱਲ ਵਿਭਾਗ ਨੂੰ ਵਾਪਸ ਜਮਾਂ ਕਰਾ ਦਿੱਤੇ ਹਨ ਅਤੇ ਇੰਨਾਂ ਕਿਸਾਨਾਂ ਵੱਲੋਂ 25413 ਕੁਇੰਟਲ ਬੀਜ਼ ਦੀ ਖਰੀਦ ਕੀਤੀ ਹੈ । ਜ਼ਿਲੇ ਨੂੰ 2 ਕਰੋੜ ਰੁਪਏ ਦੀ ਰਾਸ਼ੀ ਸਬਡਿਸੀ ਦੇਣ ਲਈ ਜਾਰੀ ਹੋਈ ਸੀ ਜੋ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੀ ਰਕਮ ਖਾਤਿਆਂ ਵਿੱਚ ਟਰਾਂਫਸਰ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅਜੇ ਬਾਕੀ ਰਹਿੰਦੇ ਕਿਸਾਨਾਂ ਵੱਲੋ ਹੋਰ ਰਹਿੰਦੇ ਬਿੱਲ ਮਹਿਕਮੇ ਨੂੰ ਦਿੱਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪਹਿਲਾਂ ਜਾਰੀ ਨਿਰਦੇਸਾਂ ਅਨੁਸਾਰ ਜਿਨਾਂ ਕਿਸਾਨਾਂ ਵੱਲੋ 31-12-2015 ਤੋ ਪਹਿਲਾ -ਪਹਿਲਾ ਬੀਜ਼ ਖਰੀਦਿਆਂ ਗਿਆ ਹੋਵੇਗਾ ਕੇਵਲ ਉਹੀ ਕਿਸਾਨ ਹੀ ਸਬਸਿਡੀ ਲੈਣ ਯੋਗ ਹਨ।
ਇਸੇ ਤਰਾਂ ਖੇਤੀਬਾੜੀ ਵਿਭਾਗ ਨੇ ਕਣਕ ਦੀ ਫਸਲ ਦੇ ਹੋਣ ਵਾਲੇ ਰੋਗਾਂ ਦੇ ਹਮਲਿਆਂ ਦੇ ਟਾਕਰੇ ਲਈ ਅਗਾਊਂ ਵਿਉਂਤਬੰਦੀ ਆਰੰਭ ਦਿੱਤੀ ਹੈ। ਪੀਲੀ ਕੁੰਗੀ ਸਬੰਧੀ ਵਿਭਾਗ ਨੇ ਚਾਰ ਬਲਾਕ ਪੱਧਰੀ ਅਤੇ ਇਕ ਜ਼ਿਲਾ ਪੱਧਰੀ ਸਰਵੇਖਣ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਜ਼ਿਲੇ ਵਿਚ ਪੀਲੀ ਕੁੰਗੀ ਦੇ ਰੋਗ ਸਬੰਧੀ ਅਗਾਉਂ ਨਿਗਰਾਨੀ ਕਰਨ ਦੇ ਨਾਲ ਨਾਲ ਕਿਸਾਨਾਂ ਨੂੰ ਇਸ ਰੋਗ ਦੀ ਰੋਕਥਾਮ ਲਈ ਅਗਾਉਂ ਤੌਰ ਤੇ ਜਾਣਕਾਰੀ ਦੇਣ ਦਾ ਕੰਮ ਵੀ ਕਰਣਗੀਆਂ। ਉਨਾਂ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਵਿਭਾਗ ਦੀਆਂ ਸਿਫਾਰਸ਼ਾਂ ਦੇ ਅਨੁਸਾਰ ਹੀ ਕਣਕ ਦੀ ਖੇਤੀ ਕਰਨ।

Must Share With Your Friends...!

Comments

comments

Leave a Reply

Your email address will not be published. Required fields are marked *

*