ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 7334 ਵਿਦਿਆਰਥਣਾਂ ਨੂੰ ਦਿੱਤੀ ਜਾ ਰਹੀ ਹੈ ਕਰਾਟੇ ਸਿਖਲਾਈ
Templates by BIGtheme NET

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ 7334 ਵਿਦਿਆਰਥਣਾਂ ਨੂੰ ਦਿੱਤੀ ਜਾ ਰਹੀ ਹੈ ਕਰਾਟੇ ਸਿਖਲਾਈ

Must Share With Your Friends...!

9ਵੀਂ ਅਤੇ 10ਵੀਂ ਜਮਾਤ ਦੀਆਂ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਸਿੱਖ ਰਹੀਆਂ ਹਨ ਸਵੈ ਰੱਖਿਆ ਦੇ ਗੁਰ

 ਕਰਾਟੇ ਸਿਖਲਾਈ ਕਾਰਨ ਲੜਕੀਆਂ ਦੇ ਆਤਮ ਵਿਸਵਾਸ਼ ਵਿਚ ਹੋਇਆ ਵਾਧਾ 

 ਸਿਖਲਾਈ ਮੁਕੰਮਲ ਹੋਣ ਤੋਂ ਬਾਅਦ ਹੋਵੇਗਾ ਜ਼ਿਲਾ ਪੱਧਰੀ ਮੁਕਾਬਲਾ

ਸ਼੍ਰੀ ਮੁਕਤਸਰ ਸਾਹਿਬ:-ਸਰਕਾਰ ਵੱਲੋਂ ਲੜਕੀਆਂ ਦੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਇਕ ਪਾਸੇ ਜਿੱਥੇ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਾਈਕਲਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਉਨਾਂ ਨੂੰ ਸਕੂਲ ਆਉਣ ਜਾਣ ਵਿਚ ਕੋਈ ਦਿੱਕਤ ਨਾ ਆਵੇ ਉੱਥੇ ਹੀ ਹੁਣ ਲੜਕੀਆਂ ਨੂੰ ਸਵੈ ਰੱਖਿਆ ਲਈ ਕਰਾਟੇ ਦੀ ਸਿਖਲਾਈ ਵੀ ਸਰਕਾਰੀ ਸਕੂਲਾਂ ਵਿਚ ਦਿੱਤੀ ਜਾ ਰਹੀ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਆਈ.ਏ.ਐਸ. ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵੱਲੋਂ ਇਸ ਯੋਜਨਾ ਲਈ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੂੰ 10,88,000 ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ ਅਤੇ ਇਸ ਪ੍ਰੋਜੈਕਟ ਤਹਿਤ ਜ਼ਿਲੇ ਵਿਚ 7334 ਨੌਵੀਂ ਅਤੇ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਕਰਾਟੇ ਸਿਖਲਾਈ ਦਿੱਤੀ ਜਾਵੇਗੀ।

08 MKT-01

ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ ਨੇ ਦੱਸਿਆ ਕਿ ਇਸ ਯੋਜਨਾ ਦਾ ਉਦੇਸ ਲੜਕੀਆਂ ਨੂੰ ਆਤਮ ਰੱਖਿਆ ਲਈ ਸਿੱਖਿਅਤ ਕਰਨਾ ਹੈ ਤਾਂ ਜੋ ਸਮਾਜ ਵਿਚ ਵਿਚਰਦੇ ਸਮੇਂ ਉਹ ਆਪਣੇ ਆਪ ਨੂੰ ਅਬਲਾ ਨਾ ਸਮਝਨ ਅਤੇ ਬੇਝਿਜਕ ਅਤੇ ਨਿਰਭੈਅ ਹੋ ਕੇ ਆਪਣੀ ਪੜਾਈ ਕਰ ਸਕਨ। ਉਨਾਂ ਨੇ ਕਿਹਾ ਕਿ ਇਸ ਲਈ ਜ਼ਿਨੇ ਦੇ 129 ਸਰਕਾਰੀ ਹਾਈ ਅਤੇ ਸੈਕੰਡਰੀ ਸਕੂਲਾਂ ਵਿਚ ਸਿਖਲਾਈ ਲਈ ਟ੍ਰੇਨਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇੰਨਾਂ ਵਿਦਿਆਰਥਣਾਂ ਨੂੰ ਕੁੱਲ 60 ਦਿਨਾਂ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਕਰਾਟੇ ਚੰਗੀ ਤਰਾਂ ਸਿੱਖ ਸਕਨ ਅਤੇ ਜਰੂਰਤ ਪੈਣ ਤੇ ਸਵੈ ਰੱਖਿਆ ਲਈ ਇਸ ਹੁਨਰ ਦੀ ਵਰਤੋਂ ਕਰ ਸਕਨ।

ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ ਨੇ ਕਿਹਾ ਕਿ ਇਸ ਯੋਜਨਾ ਤਹਿਤ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਨੌਵੀ ਜਮਾਤ ਦੀਆਂ 4005 ਅਤੇ 10ਵੀਂ ਜਮਾਤ ਦੀਆਂ 3329 ਵਿਦਿਆਰਥਣਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਿਖਲਾਈ ਦੌਰਾਨ ਪਾਇਆ ਗਿਆ ਕਿ ਸਿਖਲਾਈ ਕਾਰਨ ਲੜਕੀਆਂ ਦੇ ਆਤਮ ਵਿਸਵਾਸ਼ ਵਿਚ ਵਾਧਾ ਹੋਇਆ ਹੈ। ਉਨਾਂ ਕਿਹਾ ਕਿ ਇਸ ਵਾਰ ਸਿਖਲਾਈ ਪੂੁਰੀ ਹੋਣ ਤੇ ਇਕ ਜ਼ਿਲਾ ਪੱਧਰੀ ਮੁਕਾਬਲੇ ਵੀ ਕਰਵਾਏ ਜਾਣਗੇ। ਇਸ ਮੌਕੇ ਰਮਸਾ ਕੋਆਰਡੀਨੇਟਰ ਸ: ਰਵਿੰਦਰਪਾਲ ਸਿੰਘ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*