ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਡੇਂਗੂ ਨਾਲ ਨਿਪਟਨ ਲਈ ਚੇਤਨਾ ਮੁਹਿੰਮ ਜਾਰੀ
Templates by BIGtheme NET

ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਡੇਂਗੂ ਨਾਲ ਨਿਪਟਨ ਲਈ ਚੇਤਨਾ ਮੁਹਿੰਮ ਜਾਰੀ

Must Share With Your Friends...!

– ਫਰਦ ਤੇ ਸੁਵਿਧਾ ਕੇਂਦਰਾਂ ਤੋਂ ਵੰਡੀ ਜਾ ਰਹੀ ਹੈ ਜਾਗਰੂਕਤਾ ਸਮੱਗਰੀ
– ਸਰਕਾਰੀ ਹਸਪਤਾਲਾਂ ਵਿਚ ਇਲਾਜ਼ ਦੇ ਪੁਖਤਾ ਪ੍ਰਬੰਧ
 ਮਲੋਟ ਦੇ 5587 ਘਰਾਂ ਵਿਚ ਕੀਤੀ ਐਂਟੀ ਲਾਰਵਲ ਸਪ੍ਰੇਅ
– ਮਲੋਟ ਖੇਤਰ ਵਿਚ ਦੋ ਮੋਬਾਇਲ ਮੈਡੀਕਲ ਯੂੁਨਿਟ ਤਾਇਨਾਤ
ਮਲੋਟ/ਸ੍ਰੀ ਮੁਕਤਸਰ ਸਾਹਿਬ: ਜ਼ਿਲੇ ਵਿਚ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਦ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਵੀ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ। ਉਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦਾ ਟੈਸਟ ਜਿੱਥੇ ਮੁਫ਼ਤ ਕੀਤਾ ਜਾ ਰਿਹਾ ਹੈ ਉੱਥੇ ਹੀ ਸਾਰੇ ਹਸਪਤਾਲਾਂ ਵਿਚ ਡੇਂਗੂ ਮਰੀਜਾਂ ਲਈ ਵੱਖਰੇ ਵਾਰਡ ਬਣਾਏ ਗਏ ਹਨ। ਇਸੇ ਤਰਾਂ ਸਿਹਤ ਵਿਭਾਗ ਦੇ ਦੋ ਮੋਬਾਇਲ ਮੈਡੀਕਲ ਯੁਨਿਟ ਮਲੋਟ ਖੇਤਰ ਵਿਚ ਤਾਇਨਾਤ ਕਰਨ ਦੇ ਹੁਕਮ ਸਿਹਤ ਵਿਭਾਗ ਨੂੰ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨਜਦੀਕ ਹੀ ਸਿਹਤ ਸਹੁਲਤ ਦਿੱਤੀ ਜਾ ਸਕੇ। ਸ਼ਹਿਰਾਂ ਵਿਚ ਸਫਾਈ ਵਿਵਸਥਾ ਸੁਚਾਰੂ ਕਰਨ ਲਈ ਨਗਰ ਕੌਂਸਲਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ।

ਇਸ ਤੋਂ ਬਿਨਾਂ ਮਲੋਟ ਸ਼ਹਿਰ ਜਿੱਥੇ ਡੇਂਗੂ ਦੇ ਮਾਮਲੇ ਸਾਹਮਣੇ ਆਏ ਹਨ ਉਥੇ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਡੇਂਗੂ ਦੀ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਘਰ ਘਰ ਪ੍ਰਚਾਰ ਸਮੱਗਰੀ ਵੰਡੀ ਜਾ ਰਹੀ ਹੈ ਉੱਥੇ ਹੀ ਸੁਵਿਧਾ ਤੇ ਫਰਦ ਕੇਂਦਰਾਂ ਤੋਂ ਵੀ ਹਰੇਕ ਵਿਅਕਤੀ ਨੂੰ ਜਾਗਰੂਕਤਾ ਸਮੱਗਰੀ ਲਾਜ਼ਮੀ ਤੌਰ ਤੇ ਮੁਫ਼ਤ ਵੰਡੀ ਜਾ ਰਹੀ ਹੈ। ਇਸ ਸਬੰਧੀ ਮਲੋਟ ਦੇ ਐਸ.ਡੀ.ਐਮ. ਸ: ਬਿਕਰਮਜੀਤ ਸ਼ੇਰਗਿੱਲ ਨੇ ਦੱਸਿਆ ਕਿ ਮਲੋਟ ਸ਼ਹਿਰ ਵਿਚ ਹੁਣ ਤੱਕ 5587 ਘਰਾਂ ਵਿਚ ਐਂਟੀ ਲਾਰਵਲ ਸਪ੍ਰੇਅ ਕਰਵਾਈ ਗਈ ਹੈ ਜਿਸ ਦਾ ਅਸਰ ਇਕ ਮਹੀਨੇ ਤੱਕ ਰਹਿੰਦਾ ਹੈ। 2170 ਕੂਲਰਾਂ ਵਿਚ ਮੱਛਰ ਮਾਰ ਦਵਾਈ ਪਾਈ ਗਈ ਹੈ। 776 ਪਾਣੀ ਦੀਆਂ ਟੈਂਕੀਆਂ ਵਿਚ ਇਹ ਦਵਾਈ ਪਾਈ ਗਈ ਹੈ। ਇਸੇ ਤਰਾਂ 1702 ਗਮਲਿਆਂ ਅਤੇ ਹੋਰ ਪਾਣੀ ਖੜੇ ਹੋਣ ਵਾਲੀਆਂ ਥਾਂਵਾਂ ਤੇ ਮੱਛਰ ਮਾਰ ਦਵਾਈ ਪਾਈ ਗਈ ਹੈ। 10 ਸਕੂਲਾਂ ਵਿਚ ਵੀ ਇਹ ਦਵਾਈ ਪਾਈ ਗਈ ਹੈ। 

ਮਲੋਟ ਦੇ ਐਸ.ਡੀ.ਐਮ. ਸ੍ਰੀ ਬਿਕਰਮਜੀਤ ਸ਼ੇਰਗਿੱਲ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇੇ ਆਸ ਪਾਸ ਸਫਾਈ ਰੱਖੀ ਜਾਵੇ ਅਤੇ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਕਿਉਂਕਿ ਡੇਂਗੂ ਦਾ ਮੱਛਰ ਸਾਫ ਪਾਣੀ ਤੇ ਪਲਦਾ ਹੈ ਅਤੇ ਦਿਨ ਸਮੇਂ ਕੱਟਦਾ ਹੈ। ਉਨਾਂ ਕਿਹਾ ਕਿ ਥੋੜੀ ਸਾਵਧਾਨੀ ਨਾਲ ਇਸ ਤੋਂ ਬੱਚਿਆ ਜਾ ਸਕਦਾ ਹੈ। 

Must Share With Your Friends...!

Comments

comments

Leave a Reply

Your email address will not be published. Required fields are marked *

*