ਜ਼ਿਲੇ ਵਿੱਚ 3,83,296 ਟਨ ਝੋਨੇ ਦੀ ਹੋਈ ਖ੍ਰੀਦ :- ਕੁਲਬੀਰ ਮੱਤਾ
Templates by BIGtheme NET

ਜ਼ਿਲੇ ਵਿੱਚ 3,83,296 ਟਨ ਝੋਨੇ ਦੀ ਹੋਈ ਖ੍ਰੀਦ :- ਕੁਲਬੀਰ ਮੱਤਾ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ,ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਰਕਾਰ ਵੱਲੋ ਅੱਜ ਤੱਕ 334.11 ਕਰੋੜ ਰੁਪਏ ਦੀ ਖਰੀਦੇ ਝੋਨੇ ਦੀ ਅਦਾਇਗੀ ਕਰ ਦਿੱਤੀ ਗਈ ਹੈ। ਆਪਣੇ ਦਫਤਰ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਰਾਹੀ ਕੁਲਬੀਰ ਸਿੰਘ ਮੱਤਾ ਜ਼ਿਲਾ ਮੰਡੀ ਅਧਿਕਾਰੀ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਹੈ ਕਿ ਜ਼ਿਲੇ ਦੀਆ ਦੀਆਂ ਚਾਰ ਮੁੱਖ ਮੰਡੀਆਂ ਅਤੇ 114 ਪੇਂਡੂ ਖ੍ਰੀਦ ਕੇਦਰਾਂ ਵਿੱਚ ਝੋਨੇ ਦੀ ਖ੍ਰੀਦ ਦਾ ਕੰਮ ਇੱਕ ਹਫਤੇ ਦੇ ਵਿੱਚ ਵਿੱਚ ਮੁਕੰਮਲ ਕਰ ਲਿਆ ਜਾਵੇਗਾ । ਉਹਨਾਂ ਦੱਸਿਆ ਕਿ ਅੱਜ ਤੱਕ 3,83,296 ਮੀਟਰਕ ਟਨ ਝੋਨਾ ਜਿਲੇ ਵਿੱਚ ਖ੍ਰੀਦ ਕੀਤਾ ਜਾ ਚੁੱਕਾ ਹੈ। ਮੱਤਾ ਨੇ ਦੱਸਿਆ ਕਿ ਜਿਲਾ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਤੱਕ  ਪਨਗ੍ਰੇਨ ਵੱਲੋਂ 96665 ਟਨ, ਐਫ.ਸੀ.ਆਈ. ਵੱਲੋਂ 62808 ਟਨ, ਮਾਰਕਫੈਡ ਵੱਲੋਂ 87472 ਟਨ, ਪਨਸਪ ਵੱਲੋਂ 63496 ਟਨ, ਵੇਅਰ ਹਾਉਸ ਵੱਲੋਂ 35267 ਟਨ, ਪੰਜਾਬ ਐਗਰੋ ਵੱਲੋਂ 37425 ਟਨ ਅਤੇ 163 ਮੀਟਰਕ ਟਨ ਪ੍ਰਾਈਵੇਟ ਮਿੱਲਰਾਂ ਵੱਲੋ ਝੋਨੇ ਦੀ ਖ੍ਰੀਦ ਕੀਤੀ ਗਈ ਹੈ ।
ਜ਼ਿਲਾ ਮੰਡੀ ਅਧਿਕਾਰੀ ਮੱਤਾ ਨੇ ਅੱਗੇ ਦੱਸਿਆ ਕਿ ਸਰਕਾਰ ਵੱਲੋ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਕਿ ਇਸ ਵਾਰ ਕਿਸਾਨਾਂ ਆਪਣਾ ਝੋਨਾ ਵੇਚਣ ਵਿੱਚ ਕੋਈ ਦਿੱਕਤ ਨਾ ਆਵੇ। ਉਨਾਂ ਕਿਹਾ ਕਿ ਝੋਨੇ ਦਾ ਦਾਣਾ ਦਾਣਾ ਸਰਕਾਰ ਵੱਲੋਂ ਖਰੀਦਿਆ ਜਾਵੇਗਾ। ਸ੍ਰੀ ਮੱਤਾ ਨੇ ਦੱਸਿਆ ਕਿ ਪਿਛਲੇ ਸਾਲ 379000 ਮੀਟਰਕ ਟਨ ਝੋਨਾ ਜਿਲਾ ਸ੍ਰੀ ਮੁਕਤਸਰ ਸਾਹਿਬ ਦੀਆ ਮੰਡੀਆ ਵਿੱਚ ਆਇਆ ਸੀ ਪਰ ਇਸ ਸਾਲ ਝੋਨੇ ਹੇਠ ਰਕਬਾ ਜਿਆਦਾ ਹੋਣ ਕਰਕੇ ਅਤੇ ਝਾੜ ਵਧਣ ਕਾਰਨ 5 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਣ ਦੀ ਸੰਭਾਵਨਾ ਹੈ। ਜਿਸ ਨਾਲ ਕਿ ਮਾਰਕਿਟ ਫੀਸ ਅਤੇ ਆਰ.ਡੀ.ਐਫ ਵਿੱਚ ਭਾਰੀ ਵਾਧਾ ਹੋਵੇਗਾ।
ਬਾਕਸ ਲਈ ਪ੍ਰਸਤਾਵਿਤ
ਕਿਸਾਨ ਬਾਸਮਤੀ ਬੋਲੀ ਰਾਹੀਂ ਹੀ ਵੇਚਣ
ਸ: ਕੁਲਬੀਰ ਸਿੰਘ ਮੱਤਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਸਮਤੀ ਦੀ ਵਿਕਰੀ ਅਨਾਜ ਮੰਡੀਆਂ ਵਿਚ ਬਕਾਇਦਾ ਹੁੰਦੀ ਬੋਲੀ ਰਾਹੀਂ ਹੀ ਕਰਨ। ਉਨਾਂ ਨੇ ਕਿਹਾ ਕਿ ਬੋਲੀ ਦੌਰਾਨ ਖਰੀਦਦਾਰ ਮੁਕਾਬਲੇਬਾਜੀ ਵਿਚ ਖਰੀਦ ਕਰਦੇ ਹਨ ਜਿਸ ਕਾਰਨ ਕਿਸਾਨ ਨੂੰ ਪੂਰਾ ਭਾਅ ਮਿਲਦਾ ਹੈ। ਉਨਾਂ ਨੇ ਕਿਹਾ ਕਿ ਬਿਨਾਂ ਬੋਲੀ ਉਚੰਤੀ ਫਸਲ ਨਾ ਵੇਚੀ ਜਾਵੇ ਅਤੇ ਕਿਸਾਨ ਫਸਲ ਵੇਚਨ ਸਮੇਂ ਬਕਾਇਦਾ ਜੇ ਫਾਰਮ ਜਰੂਰ ਪ੍ਰਾਪਤ ਕਰਨ। ਉਨਾਂ ਨੇ ਕਿਹਾ ਕਿ ਬਾਸਮਤੀ ਦੀ ਆਵਕ ਸ਼ੁਰੂ ਹੋ ਗਈ ਹੈ ਇਸ ਲਈ ਕਿਸਾਨ ਕਾਹਲੀ ਨਾ ਕਰਨ ਅਤੇ ਆਪਣੀ ਫਸਲ ਬੋਲੀ ਰਾਹੀਂ ਹੀ ਵੇਚਣ ਕਿਉਂਕਿ ਬੋਲੀ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਦੀ ਹਾਜਰੀ ਵਿਚ ਹੁੰਦੀ ਹੈ ਅਤੇ ਇਸ ਤਰਾਂ ਨਾਲ ਕਿਸਾਨ ਨੂੰ ਕੋਈ ਵੀ ਚੂਨਾ ਨਹੀਂ ਲਗਾ ਸਕੇਗਾ। ਉਨਾਂ ਉਚੰਤੀ ਖਰੀਦ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ ਕਿ ਉਹ ਅਜਿਹਾ ਨਾ ਕਰਨ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*