ਜ਼ਿਲੇ ਸ੍ਰੀ ਮੁਕਤਸਰ ਸਾਹਿਬ ਵਿਚ ਝੋਨੇ ਦੀ ਸੁਚੱਜੀ ਖਰੀਦ ਲਈ ਕਮੇਟੀਆਂ ਦਾ ਗਠਨ
Templates by BIGtheme NET

ਜ਼ਿਲੇ ਸ੍ਰੀ ਮੁਕਤਸਰ ਸਾਹਿਬ ਵਿਚ ਝੋਨੇ ਦੀ ਸੁਚੱਜੀ ਖਰੀਦ ਲਈ ਕਮੇਟੀਆਂ ਦਾ ਗਠਨ

Must Share With Your Friends...!

***ਹਾਈਬ੍ਰਿਡ ਕਿਸਮਾਂ ਦੇ ਨਾਂਅ ਤੇ ਪੈਦਾ ਹੋਣ ਵਾਲੇ ਵਿਵਾਦ ਦਾ ਕਰਣਗੀਆਂ ਹੱਲ

  ***48410 ਟਨ ਝੋਨਾ ਖਰੀਦ ਲਿਆ ਗਿਆ ਹੈ

    ਸ੍ਰੀ ਮੁਕਤਸਰ ਸਾਹਿਬ:-ਜ਼ਿਲੇ ਵਿਚ ਝੋਨੇ ਦੀ ਸੁਚੱਜੀ ਖਰੀਦ ਯਕੀਨੀ ਬਣਾਉਣ ਲਈ ਜ਼ਿਲੇ ਦੀਆਂ ਤਿੰਨਾਂ ਪ੍ਰਮੁੱਖ ਮਾਰਕਿਟ ਕਮੇਟੀਆਂ ਅਧੀਨ ਤਿੰਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿੰਨਾਂ ਵਿਚ ਖਰੀਦ ਏਂਜਸੀਆਂ, ਆੜਤੀਆਂ, ਸੈਲਰ ਮਾਲਕਾਂ ਅਤੇ ਐਫ.ਸੀ.ਆਈ. ਦੇ ਨੁੰਮਾਇੰਦੇ ਸ਼ਾਮਿਲ ਕੀਤੇ ਗਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ। ਇਸ ਮੌਕੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਮੈਡਮ ਗੀਤਾ ਬਿਸੰਭੂ ਵੀ ਹਾਜਰ ਸਨ।

ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਨੇ ਦੱਸਿਆ ਕਿ ਕੁਝ ਮੰਡੀਆਂ ਤੋਂ ਹਾਈਬ੍ਰਿਡ ਝੋਨੇ ਦੀ ਖਰੀਦ ਸਬੰਧੀ ਸ਼ਿਕਾਇਤਾਂ ਆਈਆਂ ਸਨ। ਇਸ ਲਈ ਇਨਾਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਜੇਕਰ ਝੋਨੇ ਦੀ ਖਰੀਦ ਸਮੇਂ ਝੋਨੇ ਦੀ ਕਿਸਮ ਦੇ ਹਾਈਬ੍ਰਿਡ ਹੋਣ ਦੇ ਬਹਾਨੇ ਖਰੀਦ ਵਿਚ ਪੈਦਾ ਹੋਣ ਵਾਲੇ ਅੜੀਕੇ ਬਾਰੇ ਇਹ ਕਮੇਟੀਆਂ ਨਿਰਣਾ ਕਰਣਗੀਆਂ। ਉਨਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਫਸਲ ਦੀ ਨਿਰਵਿਘਨ ਖਰੀਦ ਲਈ ਲਗਾਤਾਰ ਚੌਕਸੀ ਰੱਖੀ ਜਾ ਰਹੀ ਹੈ।

02 MKT-06

ਉਨਾਂ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੀ ਕਮੇਟੀ ਸਕੱਤਰ ਮਾਰਕਿਟ ਕਮੇਟੀ ਦੀ ਅਗਵਾਈ ਵਿਚ ਜਦ ਕਿ ਮਲੋਟ ਅਤੇ ਗਿੱਦੜਬਾਹਾ ਦੀ ਕਮੇਟੀ ਮਾਰਕਿਟ ਕਮੇਟੀ ਚੇਅਰਮੈਨਾਂ ਦੀ ਅਗਵਾਈ ਵਿਚ ਬਣਾਈ ਗਈ ਹੈ, ਜਿਸ ਵਿਚ ਸਾਰੀਆਂ ਧਿਰਾਂ ਦੇ ਨੁੰਮਾਇੰਦੇ ਸ਼ਾਮਿਲ ਕੀਤੇ ਗਏ ਹਨ ਤਾਂ ਜੋ ਹਾਈਬ੍ਰਿਡ ਝੋਨੇ ਦੇ ਨਾਂਅ ਤੇ ਪੈਦਾ ਹੋਣ ਵਾਲੀ ਉਲਝਣ ਦਾ ਮੌਕੇ ਤੇ ਹੀ ਹੱਲ ਕੀਤਾ ਜਾ ਸਕੇ।

ਜ਼ਿਲਾ ਫੂਡ ਸਪਲਾਈ ਕੰਟਰੋਲਰ ਮੈਡਮ ਗੀਤਾ ਬਿਸੰਭੂ ਨੇ ਦੱਸਿਆ ਕਿ ਜ਼ਿਲੇ ਵਿਚ ਬੀਤੀ ਸ਼ਾਮ ਤੱਕ 69337 ਟਨ ਝੋਨੇ ਦੀ ਆਮਦ ਹੋਈ ਹੈ ਜਿਸ ਵਿਚੋਂ 48410 ਟਨ ਝੋਨਾ ਖਰੀਦ ਲਿਆ ਗਿਆ ਹੈ ਅਤੇ 12230 ਟਨ ਝੋਨੇ ਦੀ ਲਿਫਟਿੰਗ ਵੀ ਹੋ ਚੁੱਕੀ ਹੈ। ਪਨਗ੍ਰੇਨ ਨੇ 13254 ਟਨ, ਐਫ.ਸੀ.ਆਈ.ਨੇ. 5133 ਟਨ, ਮਾਰਕਫੈਡ ਨੇ 11305 ਟਨ, ਪਨਸਪ ਨੇ 7993 ਟਨ, ਵੇਅਰਹਾਉਸ ਨੇ 4050 ਟਨ, ਪੰਜਾਬ ਐਗਰੋ ਨੇ 6585 ਟਨ ਅਤੇ ਪ੍ਰਾਈਵੇਟ ਅਦਾਰਿਆਂ ਨੇ 90 ਟਨ ਝੋਨੇ ਦੀ ਖਰੀਦ ਕੀਤੀ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*