12 ਦਸੰਬਰ ਨੂੰ ਲੋਕ ਅਦਾਲਤਾਂ ਵਿਚ ਆਪਸੀ ਸਹਿਮਤੀ ਨਾਲ ਹੋਣਗੇ ਕੇਸਾਂ ਦੇ ਨਬੇੜੇ
Templates by BIGtheme NET

12 ਦਸੰਬਰ ਨੂੰ ਲੋਕ ਅਦਾਲਤਾਂ ਵਿਚ ਆਪਸੀ ਸਹਿਮਤੀ ਨਾਲ ਹੋਣਗੇ ਕੇਸਾਂ ਦੇ ਨਬੇੜੇ

Must Share With Your Friends...!

ਸ਼੍ਰੀ ਮੁਕਤਸਰ ਸਾਹਿਬ:-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਮ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਦੀ ਦੇਖਰੇਖ ਹੇਠ 12 ਦਸੰਬਰ 2015 ਨੂੰ ਜ਼ਿਲੇ ਦੀਆਂ ਸਾਰੀਆਂ ਦਿਵਾਨੀ, ਫੌਜਦਾਰੀ ਅਤੇ ਮਾਲ ਅਦਾਲਤਾਂ ਵਿਚ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੱਥੇ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਇੰਨਾਂ ਲੋਕ ਅਦਾਲਤਾਂ ਵਿਚ ਬਕਾਇਆਂ ਕੇਸਾਂ ਤੋਂ ਇਲਾਵਾ ਪ੍ਰੀ ਲਿਟਿਗੇਟਿਵ ਕੇਸ ਵੀ ਸੁਣੇ ਜਾਣਗੇ। ਇਹ ਜਾਣਕਾਰੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਦਿੰਦਿਆਂ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਆਪਣੇ ਕੇਸ ਦਾ ਸਥਾਈ ਹੱਲ ਕਰਵਾਉਣ ਦੇ ਚਾਹਵਾਨ ਉਸੇ ਕੋਰਟ ਵਿਚ ਆਪਣੀ ਅਰਜੀ ਲਗਾ ਸਕਦੇ ਹਨ ਜਿੱਥੇ ਕਿ ਉਨਾਂ ਦਾ ਕੇਸ ਚੱਲ ਰਿਹਾ ਹੈ। ਇਸ ਤੋਂ ਬਿਨਾਂ ਨਵੇਂ ਕੇਸ ਦੀ ਅਰਜੀ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਜਾਂ ਸਬੰਧਤ ਸਬ ਡਵੀਜ਼ਨ ਕਾਨੂੰਨੀ ਸੇਵਾਵਾਂ ਕਮੇਟੀ ਦੇ ਮਾਰਫਤ ਵੀ ਲਗਾਈ ਜਾ ਸਕਦੀ ਹੈ। ਇਸ ਤੋਂ ਬਿਨਾਂ ਜ਼ਿਲਾ ਉਪਭੋਗਤਾ ਫੋਰਮ ਦੀ ਕੋਰਟ ਵਿਚ ਵਿਚ ਸ੍ਰੀ ਕਰਨੈਲ ਸਿੰਘ ਆਹੀ ਪ੍ਰਧਾਨ ਜ਼ਿਲਾ ਉਪਭੋਗਤਾ ਫੋਰਮ ਦੀ ਅਗਵਾਈ ਵਿਚ ਵੀ ਲੋਕ ਅਦਾਲਤ ਲਗਾਈ ਜਾਵੇਗੀ। ਉਪਭੋਗਤਾ ਹੱਕਾਂ ਨਾਲ ਸਬੰਧਤ ਇਸ ਲੋਕ ਅਦਾਲਤ ਵਿਚ ਲਗਾਏ ਜਾ ਸਕਦੇ ਹਨ।

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਲੋਕ ਅਦਾਲਤਾਂ ਦੇ ਲਾਭ ਦੱਸਦਿਆਂ ਕਿਹਾ ਕਿ ਲੋਕ ਅਦਾਲਤਾਂ ਰਾਹੀਂ ਤੁਰੰਤ ਅਤੇ ਸਸਤਾ ਨਿਆਂ ਮਿਲਦਾ ਹੈ। ਇਸ ਦੇ ਫੈਸਲੇ ਖਿਲਾਫ ਕਿਤੇ ਅਪੀਲ ਵੀ ਕੀਤੀ ਨਹੀਂ ਜਾ ਸਕਦੀ ਹੈ। ਲੋਕ ਅਦਾਲਤ ਵਿਚ ਫੈਸਲੇ ਆਪਸੀ ਸਹਿਮਤੀ ਨਾਲ ਹੁੰਦੇ ਹਨ। ਲੋਕ ਅਦਾਲਤ ਦਾ ਫੈਸਲਾ ਅੰਤਮ ਹੁੰਦਾ ਹੈ ਅਤੇ ਕੋਰਟ ਫੀਸ ਵੀ ਵਾਪਿਸ ਮਿਲ ਜਾਂਦੀ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*