13 14 ਦਸੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ ਜ਼ਿਲਾ ਪੱਧਰੀ ਪਸ਼ੂਧੰਨ ਚੈਂਪੀਅਨਸ਼ਿਪ
Templates by BIGtheme NET

13 14 ਦਸੰਬਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗੀ ਜ਼ਿਲਾ ਪੱਧਰੀ ਪਸ਼ੂਧੰਨ ਚੈਂਪੀਅਨਸ਼ਿਪ

Must Share With Your Friends...!

***ਜੇਤੂ ਪਸ਼ੂ ਪਾਲਕਾਂ ਨੂੰ ਦਿੱਤੇ ਜਾਣਗੇ 5.50 ਲੱਖ ਰੁਪਏ ਦੇ ਨਗਦ ਇਨਾਮ
**** ਪਸ਼ੂ ਪਾਲਕਾਂ ਲਈ ਰਿਹਾਇਸ਼, ਖਾਣੇ ਅਤੇ ਪਸ਼ੂੁ ਚਾਰੇ ਦਾ ਹੋਵੇਗਾ ਪ੍ਰਬੰਧ
ਸ਼੍ਰੀ ਮੁਕਤਸਰ ਸਾਹਿਬ:-ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਸ਼ੂ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ ਜ਼ਿਲਾ ਪੱਧਰੀ ਪਸ਼ੂਧੰਨ ਚੈਂਪੀਅਨਸ਼ਿਪਾਂ ਦੀ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ 13 ਅਤੇ 14 ਦਸੰਬਰ 2015 ਨੂੰ ਜ਼ਿਲਾ ਪੱਧਰੀ ਪਸ਼ੂਧੰਨ ਅਤੇ ਦੁੱਧ ਚੁਆਈ ਮੁਕਾਬਲੇ ਆਯੋਜਿਤ ਹੋ ਰਹੇ ਹਨ। ਇਹ ਬਠਿੰਡਾ ਕੋਟਕਪੂਰਾ ਰੋਡ ਬਾਈਪਾਸ ਤੇ ਹਰ ਸਾਲ ਵਾਲੀ ਥਾਂ ਤੇ ਹੀ ਹੋਣਗੇ। ਇਹ ਜਾਣਕਾਰੀ ਤਿਆਰੀਆਂ ਦੀ ਸਮੀਖਿਆ ਲਈ ਹੋਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਰਵਿੰਦ ਕੁਮਾਰ ਨੇ ਦਿੱਤੀ। ਬੈਠਕ ਵਿਚ ਐਸ.ਡੀ.ਐਮ. ਸ੍ਰੀ ਰਾਮ ਸਿੰਘ, ਏ.ਸੀ.ਯੂ.ਟੀ. ਮੈਡਮ ਸਾਕਸ਼ੀ ਸਾਹਣੀ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਪ੍ਰਦੀਪ ਕੁਮਾਰ, ਐਸ.ਵੀ.ਓ. ਸ੍ਰੀ ਕੰਵਲਜੀਤ ਸਿੰਘ, ਵੀ.ਓ. ਸ: ਅਜਮੇਰ ਸਿੰਘ, ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ ਆਦਿ ਵੀ ਹਾਜਰ ਸਨ।

09 MKT-02
ਬੈਠਕ ਦੌਰਾਨ ਉਨਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਚੈਂਪੀਅਨਸ਼ਿਪ ਦੇ ਸੁਚੱਜੇ ਆਯੋਜਨ ਲਈ ਲੋੜੀਂਦੇ ਇੰਤਜਾਮ ਜਿਵੇਂ ਮੇਲੇ ਵਿਚ ਆਉਣ ਵਾਲੇ ਕਿਸਾਨਾਂ ਅਤੇ ਉਨਾਂ ਦੇ ਜਾਨਵਾਰਾਂ ਦੇ ਠਹਿਰਾਓ, ਲੰਗਰ, ਪਸ਼ੂ ਚਾਰਾ, ਪੀਣ ਦਾ ਪਾਣੀ, ਰੌਸ਼ਨੀ, ਸਫਾਈ, ਆਰਜੀ ਟੁਆਲਿਟ, ਮੈਡੀਕਲ ਸਹੁਲਤ ਆਦਿ ਦੇ ਅਗੇਤੇ ਪ੍ਰਬੰਧ ਕਰਨ ਸਬੰਧੀ ਹਦਾਇਤਾਂ ਦਿੱਤੀਆਂ। ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਪਸ਼ੂੁਪਾਲਕਾਂ ਲਈ ਰਿਹਾਇਸ਼, ਖਾਣੇ ਅਤੇ ਪਸ਼ੂ ਚਾਰੇ ਦਾ ਪ੍ਰਬੰਧ ਮੁਫ਼ਤ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਡਾਇਰੈਕਟਰ ਸ੍ਰੀ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਦੌਰਾਨ 53 ਸ਼੍ਰੇਣੀਆਂ ਵਿਚ ਜਾਨਵਰਾਂ ਦੇ ਮੁਕਾਬਲੇ ਹੋਣਗੇ। ਇਸ ਲਈ ਜ਼ਿਲੇ ਦੇ ਪਸੂ ਪਾਲਕ ਆਪਣੇ ਨੇੜਲੇ ਪਸੂ ਹਸਪਤਾਲ ਵਿਚ ਅਗੇਤੀ ਰਜਿਸਟੇ੍ਰਸ਼ਨ ਵੀ ਕਰਵਾ ਸਕਦੇ ਹਨ ਜਦ ਕਿ ਮੌਕੇ ਤੇ ਵੀ ਰਜਿਸਟ੍ਰੇਸ਼ਨ ਹੋ ਸਕੇਗੀ। ਜਿੰਨਾਂ ਪਸ਼ੂ ਪਾਲਕਾਂ ਨੇ ਦੁੱਧ ਚੁਆਈ ਮੁਕਾਬਲਿਆਂ ਵਿਚ ਆਪਣੇ ਜਾਨਵਰਾਂ ਦੇ ਮੁਕਾਬਲੇ ਕਰਵਾਉਣੇ ਹਨ ਉਨਾਂ ਨੂੰ 12 ਦਸੰਬਰ 2015 ਨੂੰ ਸ਼ਾਮ ਨੂੰੂ ਮੇਲੇ ਵਾਲੀ ਥਾਂ ਤੇ ਜਾਨਵਰ ਸਮੇਤ ਪੁੱਜਣਾ ਹੋਵੇਗਾ ਜਦ ਕੇ ਬਾਕੀ ਮੁਕਾਬਲਿਆਂ ਦੇ ਭਾਗੀਦਾਰ 13 ਦਸੰਬਰ ਨੂੰ ਆ ਸਕਦੇ ਹਨ। ਜੇਤੂ ਪਸ਼ੂ ਪਾਲਕਾਂ ਨੂੰ 5.5 ਲੱਖ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।
ਵੀ.ਓ. ਸ੍ਰੀ ਅਜਮੇਰ ਸਿੰਘ ਨੇ ਦੱਸਿਆ ਕਿ ਜ਼ਿਲਾ ਪੱਧਰੀ ਪਸੁਧਨ ਮੁਕਾਬਲਿਆਂ ਵਿਚ ਇਸ ਵਾਰ ਕੁੱਤਿਆਂ ਦੀਆਂ 6 ਨਸਲਾਂ ਕ੍ਰਮਵਾਰ ਲੇਬਰਾਡਾਗ, ਜਰਮਨ ਸੈਫਰਡ, ਪਗ, ਰੋਟਵੀਲਰ, ਡੈਸਹੁੰਡ ਅਤੇ ਸੈਂਟ ਬਰਨਾਰਡ ਦੇ ਹੀ ਮੁਕਾਬਲੇ ਹੋਣਗੇ। ਇਸ ਜ਼ਿਲਾ ਪੱਧਰੀ ਪਸ਼ੂਧਨ ਮੇਲੇ ਵਿਚ ਗਾਂਵਾਂ, ਮੱਝਾਂ ਤੇ ਬਕਰੀਆਂ ਦੇ ਦੁੱਧ ਚੁਆਈ ਮੁਕਾਬਲਿਆਂ ਤੋਂ ਇਲਾਵਾ ਗਾਂਵਾਂ, ਮੱਝਾਂ, ਬਕਰੀਆਂ, ਭੇਡਾਂ, ਘੋੜੇ ਘੋੜੀਆਂ ਦੇ ਨਸ਼ਲੀ ਮੁਕਾਬਲਿਆਂ ਤੋਂ ਇਲਾਵਾ ਊਠਾਂ ਤੇ ਘੋੜੇ ਘੋੜੀਆਂ ਦੇ ਨਾਚ ਮੁਕਾਬਲੇ ਵੀ ਕਰਵਾਏ ਜਾਣਗੇ।

Must Share With Your Friends...!

Comments

comments

Leave a Reply

Your email address will not be published. Required fields are marked *

*