13ਵੇਂ ਵਿੱਤ ਕਮਿਸ਼ਨ ਅਧੀਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਖਰਚੇ ਜਾ ਰਹੇ ਹਨ 13 ਕਰੋੜ
Templates by BIGtheme NET

13ਵੇਂ ਵਿੱਤ ਕਮਿਸ਼ਨ ਅਧੀਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਖਰਚੇ ਜਾ ਰਹੇ ਹਨ 13 ਕਰੋੜ

Must Share With Your Friends...!

ਸ੍ਰੀ ਮੁਕਤਸਰ ਸਾਹਿਬ,13ਵੇਂ ਵਿੱਤ ਕਮਿਸ਼ਨ ਅਧੀਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਵੱਖ ਵੱਖ ਵਿਕਾਸ ਕਾਰਜਾਂ ਲਈ 13 ਕਰੋੜ 48 ਲੱਖ 20 ਹਜਾਰ 160 ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਆਈ.ਏ.ਐਸ. ਨੇ ਅੱਜ ਇੱਥੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਨੇ ਦੱਸਿਆ ਕਿ ਜ਼ਿਲੇ ਦੇ ਚਾਰਾਂ ਬਲਾਕਾਂ ਵਿਚ ਸਰਵਪੱਖੀ ਵਿਕਾਸ ਕਰਵਾਉਣ ਲਈ 13ਵੇਂ ਵਿੱਤ ਕਮਿਸ਼ਨ ਵੱਲੋਂ ਜ਼ਿਲੇ ਲਈ ਇਹ ਰਕਮ ਜਾਰੀ ਕੀਤੀ ਗਈ ਹੈ।
ADC-Gernal-Ramveer-Singh SriMuktsarSahibOnlineਜਿਸ ਵਿਚੋਂ ਸ੍ਰੀ ਮੁਕਤਸਰ ਸਾਹਿਬ ਬਲਾਕ ਵਿਚ 3.99 ਕਰੋੜ ਰੁਪਏ, ਮਲੋਟ ਬਲਾਕ ਲਈ 2.73 ਕਰੋੜ ਰੁਪਏ, ਲੰਬੀ ਬਲਾਕ ਲਈ 3.02 ਕਰੋੜ ਰੁਪਏ ਅਤੇ ਗਿੱਦੜਬਾਹਾ ਬਲਾਕ ਲਈ 3.72 ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਨਾਂ ਨੇ ਦੱਸਿਆ ਕਿ ਇਹ ਰਕਮ ਵਿਸੇਸ਼ ਤੌਰ ਤੇ ਦਿਹਾਤੀ ਖੇਤਰ ਦੇ ਵਿਕਾਸ ਲਈ ਖਰਚੀ ਜਾਣੀ ਹੈ। ਇਸ ਵਿਚੋਂ 5 ਕਰੋੜ 79 ਲੱਖ 24 ਹਜਾਰ 500 ਰੁਪਏ ਦੀ ਰਕਮ ਪਹਿਲਾਂ ਹੀ ਪੰਚਾਇਤਾਂ ਅਤੇ ਹੋਰ ਵਿਕਾਸ ਏਂਜਸੀਆਂ ਨੂੰ ਵੱਖ ਵੱਖ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਇਸ ਦੀ ਵਰਤੋਂ ਸਰਟੀਫਿਕੇਟ ਪ੍ਰਾਪਤ ਹੁੰਦੇ ਹੀ ਬਕਾਇਆ ਰਕਮ ਵੀ ਜਾਰੀ ਕਰ ਦਿੱਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਆਈ.ਏ.ਐਸ. ਨੇ ਇਸ ਸਬੰਧੀ ਅੱਗੇ ਦੱਸਿਆ ਕਿ 13ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਮੁੱਖ ਤੌਰ ਤੇ ਪਿੰਡਾਂ ਦੇ ਵਿਕਾਸ ਨਾਲ ਜੁੜੇ ਵਿਕਾਸ ਕਾਰਜਾਂ ਜਿਵੇਂ ਕਿ ਪਿੰਡਾਂ ਦੀਆਂ ਗਲੀਆਂ ਨਾਲੀਆਂ ਬਣਾਉਣੀਆਂ, ਪਿੰਡਾਂ ਦੇ ਛੱਪੜਾਂ ਦਾ ਸੁਧਾਰ ਕਰਕੇ ਇੰਨਾਂ ਤੋਂ ਨਿਕਾਸੀ ਦਾ ਪ੍ਰਬੰਧ ਕਰਨਾ ਅਤੇ ਛੱਪੜਾਂ ਦੀ ਚਾਰਦਿਵਾਰੀ ਕਰਨਾ, ਸਮਸ਼ਾਨਘਾਟ ਦੀ ਚਾਰਦਿਵਾਰੀ, ਪੇਂਡੂ ਸੜਕਾਂ ਤੇ ਖੜਵੰਜੇ ਲਗਾਉਣਾ, ਧਰਮਸ਼ਾਲਾਵਾਂ ਦਾ ਨਿਰਮਾਣ, ਕਮਿਊਨਿਟੀ ਸੈਡ ਜਾਂ ਉਨਾਂ ਦੀ ਚਾਰਦਿਵਾਰੀ, ਸਰਕਾਰੀ ਥਾਂਵਾਂ ਦੀ ਚਾਰਦਿਵਾਰੀ, ਪੁਲੀਆਂ, ਪਿੰਡਾਂ ਵਿਚ ਪੀਣ ਵਾਲੇ ਪਾਣੀ ਦੇ ਪ੍ਰਬੰਧ ਲਈ ਪਾਈਪਾਂ ਆਦਿ ਪਾਉਣੀਆਂ ਆਦਿ ਤੇ ਖਰਚ ਕੀਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਇਨਾਂ ਗ੍ਰਾਂਟਾਂ ਨਾਲ ਪਿੰਡਾਂ ਦੇ ਵਿਕਾਸ ਨੂੰ ਨਵੀਂ ਦਿੱਖ ਮਿਲੇਗੀ ਅਤੇ ਜ਼ਿਲੇ ਦਾ ਸਰਵਪੱਖੀ ਵਿਕਾਸ ਹੋਵੇਗਾ।

Must Share With Your Friends...!

Comments

comments

Leave a Reply

Your email address will not be published. Required fields are marked *

*