ਅਜਾਦੀ ਦਿਵਸ ਸਮਾਗਮ ਸਬੰਧੀ ਰਿਹਰਸਲ ਹੋਈ
Templates by BIGtheme NET

ਅਜਾਦੀ ਦਿਵਸ ਸਮਾਗਮ ਸਬੰਧੀ ਰਿਹਰਸਲ ਹੋਈ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਅਜ਼ਾਦੀ ਦਿਹਾੜੇ ਸਬੰਧੀ ਸਭਿਆਚਾਰਕ ਸਮਾਗਮ ਦੀ ਦੂਜੀ ਰਿਹਰਸਲ ਅੱਜ ਰੈਡ ਕ੍ਰਾਸ ਭਵਨ ਵਿਖੇ ਐਸ.ਡੀ.ਐਮ. ਸ੍ਰੀ ਰਾਮ ਸਿੰਘ ਦੀ ਦੇਖਰੇਖ ਵਿਚ ਆਯੋਜਿਤ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਰੈਡ ਕ੍ਰਾਸ ਸ: ਗੋਪਾਲ ਸਿੰਘ, ਡਿਪਟੀ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ, ਸ੍ਰੀ ਜੋਗਿੰਦਰ ਸਿੰਘ, ਸ੍ਰੀ ਰਵਿੰਦਰ ਸਿੰਘ, ਸ੍ਰੀ ਰਾਜ ਕੁਮਾਰ ਆਦਿ ਵੀ ਵਿਸੇਸ਼ ਤੌਰ ਤੇ ਹਾਜਰ ਸਨ।
ਇਸ ਮੌਕੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਜਜ਼ਬੇ ਨਾਲ ਓਤਪੋਤ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਬੱਚਿਆਂ ਨੇ ਉਤਸਾਹ ਨਾਲ ਰਿਹਸਲ ਵਿਚ ਭਾਗ ਲਿਆ ਅਤੇ ਸਮੂਹ ਗਾਣ, ਕੋਰੀਓਗ੍ਰਾਫੀਆਂ, ਗਿੱਧਾ, ਭੰਗੜਾ ਆਦਿ ਦੀਆਂ ਪੇਸ਼ਕਾਰੀਆਂ ਦਿੱਤੀਆਂ। ਇਸ ਮੌਕੇ ਐਸ.ਡੀ.ਐਮ. ਸ੍ਰੀ ਰਾਮ ਸਿੰਘ ਨੇ ਕਿਹਾ ਕਿ ਸਭਿਆਚਾਰਕ ਸਮਾਗਮ ਵਿਸੇਸ਼ ਖਿੱਚ ਵਾਲਾ ਹੋਵੇਗਾ। ਉਨਾਂ ਨੇ ਟੀਮ ਇੰਚਾਰਜਾਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਵੀ ਦਿੱਤੇ। ਉਨਾਂ ਨੇ ਕਿਹਾ ਕਿ 15 ਅਗਸਤ ਨੂੰ ਸਾਰੀਆਂ ਟੀਮਾਂ ਪੂਰੀ ਤਿਆਰੀ ਨਾਲ ਆਉਣਗੀ।

Must Share With Your Friends...!

Comments

comments

Leave a Reply

Your email address will not be published. Required fields are marked *

*