17 ਤੋਂ 19 ਜਨਵਰੀ ਤੱਕ ਚਲਾਇਆ ਜਾਵੇਗਾ ਪਲਸ ਪੋਲੀਓ ਅਭਿਆਨ
Templates by BIGtheme NET

17 ਤੋਂ 19 ਜਨਵਰੀ ਤੱਕ ਚਲਾਇਆ ਜਾਵੇਗਾ ਪਲਸ ਪੋਲੀਓ ਅਭਿਆਨ

Must Share With Your Friends...!
ਸ਼੍ਰੀ ਮੁਕਤਸਰ ਸਾਹਿਬ:-ਸਿਹਤ ਵਿਭਾਗ ਵੱਲੋਂ 17 ਤੋਂ 19 ਜਨਵਰੀ ਅਤੇ 22 ਤੋਂ 24 ਫਰਵਰੀ 2016 ਤੱਕ ਵਿਸੇਸ਼ ਪੱਲਸ ਪੋਲੀਓ ਅਭਿਆਨ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰਘ ਆਈ.ਏ.ਐਸ. ਨੇ ਅੱਜ ਇੱਥੇ ਜ਼ਿਲ੍ਹਾ ਟਾਸਕ ਫੋਰਸ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ: ਕੁਲਜੀਤ ਪਾਲ ਸਿੰਘ ਮਾਹੀ, ਐਸ.ਪੀ. ਸ: ਐਨ.ਪੀ.ਐਸ. ਸਿੱਧੂ, ਐਸ.ਡੀ.ਐਮ. ਸ੍ਰੀ ਰਾਮ ਸਿੰਘ, ਡਾ: ਮਨਦੀਪ ਕੌਰ, ਸ੍ਰੀ ਵਿਸੇਸ਼ ਸਾਰੰਗਲ, ਏ.ਸੀ.ਯੂ.ਟੀ. ਮੈਡਮ ਸਾਕਸ਼ੀ ਸਾਹਨੀ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ: ਹਰਦੀਪ ਸਿੰਘ, ਸਿਵਲ ਸਰਜਨ ਡਾ: ਜਗਜੀਵਨ ਲਾਲ, ਡਾ: ਵਿਕਰਮ ਅਸੀਜਾ, ਡਾ: ਗਿਆਨ ਚੰਦ, ਡਾ: ਨਰੇਸ਼ ਪਰੂਥੀ ਆਦਿ ਵੀ ਹਾਜਰ ਸਨ।
05 MKT-09
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ: ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਨ੍ਹੇ ਵਿਚ 104415 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦਾ ਟੀਚਾ ਹੈ। ਇਸ ਲਈ ਕੁੱਲ 455 ਬੂਥ ਸਥਾਪਿਤ ਕੀਤੇ ਜਾਣਗੇ ਜਿੰਨ੍ਹਾਂ ਵਿਚੋਂ 339 ਦਿਹਾਤੀ ਖੇਤਰਾਂ ਵਿਚ ਹੋਣਗੇ। 28 ਮੋਬਾਇਲ ਟੀਮਾ ਅਤੇ 910 ਘਰ ਘਰ ਜਾਣ ਵਾਲੀਆਂ ਟੀਮਾਂ ਬਣਾਈਆਂ ਜਾਣਗੀਆਂ। 2018 ਕੁੱਲ ਵਰਕਰ ਇਸ ਅਭਿਆਨ ਦੌਰਾਨ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਬੇਸੱਕ ਪਿੱਛਲੇ 5 ਸਾਲ ਤੋਂ ਦੇਸ਼ ਵਿਚ ਪੋਲੀਓ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਕਿਉਂਕਿ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵਿਚ ਪੋਲੀਓ ਕੇਸ ਮਿਲ ਰਹੇ ਹਨ। ਇਸ ਲਈ ਇਸ ਰੋਗ ਦੇ ਮੁਕੰਮਲ ਖਾਤਮੇ ਲਈ ਜਰੂਰੀ ਹੈ ਕਿ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾਣ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਇਸ ਅਭਿਆਨ ਦੌਰਾਨ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਲਈ ਪੋਲੀਓ ਬੂਥਾਂ ਤੇ ਜਰੂਰ ਲਿਆਂਦਾ ਜਾਵੇ।
Must Share With Your Friends...!

Comments

comments

Leave a Reply

Your email address will not be published. Required fields are marked *

*