21 ਸਤੰਬਰ ਨੂੰ ਪਿੰਡ ਮਾਂਗਟਕੇਰ ਵਿਖੇ ਆਯੋਜਿਤ ਹੋਵੇਗੀ ‘ਨਾਰੀ ਕੀ ਚੌਪਾਲ’
Templates by BIGtheme NET

21 ਸਤੰਬਰ ਨੂੰ ਪਿੰਡ ਮਾਂਗਟਕੇਰ ਵਿਖੇ ਆਯੋਜਿਤ ਹੋਵੇਗੀ ‘ਨਾਰੀ ਕੀ ਚੌਪਾਲ’

Must Share With Your Friends...!

ਬੇਟੀ ਬਚਾਓ, ਬੇਟੀ ਪੜਾਓ ਬਲਾਕ ਟਾਸਕ ਫੋਰਸ ਦੀ ਬੈਠਕ
ਸ੍ਰੀ ਮੁਕਤਸਰ ਸਾਹਿਬ, ਉੱਪ-ਮੰਡਲ ਮੈਜਿਸਟਰੇਟ ਸ੍ਰੀ ਰਾਮ ਸਿੰਘ ਦੀ ਪ੍ਰਧਾਨਗੀ ਹੇਠ ਬੇਟੀ ਬਚਾਓ ਬੇਟੀ ਬੜਾਓ ਮੁਹਿੰਮ ਤਹਤਿ ਗਠਿਤ ਸ੍ਰੀ ਮੁਕਤਸਰ ਸਾਹਿਬ ਬਲਾਕ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਬੇਟੀ ਬਚਾਓ ਬੇਟੀ ਪੜਾਓ ਨਾਲ ਸਬੰਧਤ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਵਿੱਚ ਬੇਟੀ ਬਚਾਓ ਅਤੇ ਬੇਟੀ ਪੜਾਓ ਅਭਿਆਨ ਤਹਿਤ ਪ੍ਰੋਗਰਾਮ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪਿੰਡ ਲੰਡੇ ਰੋਡੇ ਜਿਸ ਵਿੱਚ ਕੁੜੀਆਂ ਦਾ ਲਿੰਗ ਅਨੁਪਾਤ ਬਹੁਤ ਘੱਟ ਹੈ, ਵਿੱਚ ਲੋਕਾ ਨੂੰ ਜਾਗਰੂਕ ਕਰਨ ਦਾ ਫੈਸਲਾ ਕੀਤਾ ਗਿਆ। ਇਸ ਲਈ ਪਿੰਡ ਮਾਂਗਟਕੇਰ ਅਤੇ ਪਿੰਡ ਲੰਡੇ ਰੋਡੇ ਦੋਣਾਂ ਪਿੰਡਾਂ ਦਾ ਪ੍ਰੋਗਰਾਮ 21 ਸਤੰਬਰ 2015 ਨੂੰ ਮਾਂਗਟਕੇਰ ਪਿੰਡ ਵਿਖੇ ਇਕੱਠਾ ਕਰਨ ਦਾ ਫੈਸਲਾ ਕੀਤਾ ਗੀਆ। ਇਸ ਪ੍ਰੋਗਰਾਮ ਵਿੱਚ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਵਿਸ਼ੇਸ਼ ਚੈੱਕਅਪ ਲਗਾਇਆ ਜਾਵੇਗਾ ਅਤੇ ਜਰੂਰੀ ਦਵਾਈਆਂ ਵੀ ਵੰਡੀਆਂ ਜਾਣਗੀਆਂ। ਪ੍ਰੋਗਰਾਮ ਵਿੱਚ ਉਹਨਾਂ ਬੱਚੀਆਂ ਦੇ ਮਾਤਾ ਪਿਤਾ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ ਜ਼ਿਨਾਂ ਬੱਚੀਆਂ ਦਾ ਜਨਮ ਜਨਵਰੀ 2015 ਤੋਂ ਅਗਸਤ 2015 ਦੌਰਾਨ ਹੋਇਆ ਹੈ ਅਤੇ ਉਸ ਤੋਂ ਬਾਅਦ ਔਰਤਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਨਾਰੀ ਦੀ ਚੋਪਾਲ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਮੀਟਿੰਗ ਵਿੱਚ ਚੇਅਰਮੈਨ ਬਲਾਕ ਸੰਮਤੀ ਸ੍ਰੀਮਤੀ ਬਲਵਿੰਦਰ ਕੌਰ, ਸ: ਦਲੀਪ ਸਿੰਘ,  ਡਾ. ਨਰੇਸ਼ ਪੁਰਥੀ, ਸ: ਵਰਿੰਦਰਪਾਲ ਸਿੰਘ ਗਲੌਰੀ, ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਅਤੇ ਮੈਡਮ ਸੁਮਨ ਆਦਿ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*