30 ਨਵੰਬਰ ਤੱਕ ਆਧਾਰ ਕਾਰਡ ਨੰਬਰ ਨੂੰ ਜਨਸੰਖਿਆਂ ਰਜਿਸਟਰ ਨਾਲ ਜੋੜਿਆ ਜਾਵੇਗਾ
Templates by BIGtheme NET

30 ਨਵੰਬਰ ਤੱਕ ਆਧਾਰ ਕਾਰਡ ਨੰਬਰ ਨੂੰ ਜਨਸੰਖਿਆਂ ਰਜਿਸਟਰ ਨਾਲ ਜੋੜਿਆ ਜਾਵੇਗਾ

Must Share With Your Friends...!
ਸ਼੍ਰੀ ਮੁਕਤਸਰ ਸਾਹਿਬ:-ਭਾਰਤ ਦੀ ਜਨਗਣਨਾ 2011 ਦਾ ਪਹਿਲਾ ਪੜਾਅ ਅਰਥਾਤ ਹਾਊਸ ਲਿਸਟਿੰਗ ਅਤੇ ਹਾਊਸਿੰਗ ਸੈਂਸਜ਼ ਨੂੰ 15 ਅਪ੍ਰੈਲ ਤੋਂ 31 ਮਈ 2010 ਤੱਕ ਸੂਚੀਬੱਧ ਕੀਤਾ ਗਿਆ ਸੀ। ਇਸ ਵਿਚ ਹੁਣ ਹਾਊਸ ਲਿਸਟਿੰਗ ਸ਼ੈਡਿਊਲ ਤਹਿਤ ਹਰੇਕ ਘਰ ਦੇ ਸਬੰਧ ਵਿਚ ਰਾਸ਼ਟਰੀ ਜਨਸੰਖਿਆ ਰਜਿਸਟਰ ਐਨ.ਪੀ.ਆਰ. ਡਾਟਾਬੇਸ ਦੀ ਅਪਡੇਸ਼ਨ ਅਤੇ ਨਾਗਰਿਕਤਾ (ਨਾਗਰਿਕਾਂ ਦੀ ਰਜਿਸਟਰੇਸ਼ਨ ਅਤੇ ਰਾਸ਼ਟਰੀ ਪਹਿਚਾਣ ਪੱਤਰਾਂ ਦਾ ਮਾਮਲਾ) ਨਿਯਮ, 2003 ਦੇ ਨਿਯਮ 3 ਦੇ ਉਪ ਨਿਯਮ (4) ਦੇ ਅਧੀਨ ਐਨ.ਪੀ.ਆਰ. ਡਾਟਾਬੇਸ ਵਿਚ ਅਧਾਰ ਕਾਰਡ ਨੰਬਰ ਨੂੰ ਜੋੜਨ ਦਾ ਫੈਸਲਾ ਲਿਆ ਗਿਆ ਹੈ।
mukstar dc
ਡਿਪਟੀ ਕਮਿਸ਼ਨਰ ਸ. ਜਸਕਿਰਨ ਸਿੰਘ ਆਈ.ਏ.ਐਸ. ਨੇ ਦੱਸਿਆ ਕਿ ਜ਼ਿਲੇ ਦੀ ਹਦੂਦ ਅੰਦਰ ਰਹਿ ਰਹੇ ਸਾਰੇ ਨਿਵਾਸੀਆਂ ਦੇ ਬਾਰੇ ਹਾਊਸ-ਟੂ-ਹਾਊਸ ਜਣਗਣਨਾ ਲਈ ਫੀਲਡ ਵਰਕ ਸ਼ੁਰੂ ਕੀਤਾ ਗਿਆ ਹੈ। ਮਿਤੀ 1 ਨਵੰਬਰ 2015 ਤੋਂ 30 ਨਵੰਬਰ 2015 ਤੱਕ ਗਿਣਤੀਕਾਰ ਜ਼ਿਲਾ ਨਿਵਾਸੀਆਂ ਦੇ ਹਰੇਕ ਘਰ/ਬਿਲਡਿੰਗ/ਸਟਰੱਕਚਰ ਵਿਚ ਜਾਣਗੇ। ਸਾਰੇ ਜ਼ਿਲਾ ਨਿਵਾਸੀ ਰਿਕਾਰਡ ਦੀ ਅਪਡੇਸ਼ਨ ਲਈ ਅਧਾਰ ਕਾਰਡ, ਈ.ਆਈ.ਡੀ.ਇਨਰੋਲਮੈਂਟ ਸਲਿਪ, ਰਾਸ਼ਨ ਕਾਰਡ, ਜੇਕਰ ਹੋਵੇ ਅਤੇ ਸਾਰੇ ਮੈਂਬਰਾਂ ਦੇ ਮੋਬਾਇਲ ਨੰਬਰ ਗਿਣਤੀਕਾਰਾਂ ਨੂੰ ਮੁਹੱਈਆ ਕਰਵਾਉਣ।
        ਉਨਾਂ ਜ਼ਿਲੇ ਦੀ ਹਦੂਦ ਵਿਚ ਵਸਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਉਕਤ ਮਿਆਦ ਦੌਰਾਨ ਘਰ-ਘਰ ਆਉਣ ਵਾਲੇ ਮਰਦਮਸ਼ੁਮਾਰੀ ਵਾਲਿਆਂ ਨੂੰ ਸਹੀ ਜਾਣਕਾਰੀ ਦੇਣ ਅਤੇ ਮੁਕੰਮਲ ਸਹਿਯੋਗ ਕਰਨ ਅਤੇ ਉਕਤ ਦਰਸਾਏ ਦਸਤਾਵੇਜ਼ਾਂ ਨੂੰ ਤਿਆਰ ਰੱਖਣ।
Must Share With Your Friends...!

Comments

comments

Leave a Reply

Your email address will not be published. Required fields are marked *

*