4 ਸਤੰਬਰ ਨੂੰ 10:00 ਵਜੇ ਤੋ 11:45 ਤੱਕ ਪ੍ਰਸਾਰਿਤ ਹੋਵੇਗਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੰਦੇਸ਼
Templates by BIGtheme NET

4 ਸਤੰਬਰ ਨੂੰ 10:00 ਵਜੇ ਤੋ 11:45 ਤੱਕ ਪ੍ਰਸਾਰਿਤ ਹੋਵੇਗਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸੰਦੇਸ਼

Must Share With Your Friends...!

– ਅਧਿਆਪਕ ਦਿਵਸ ਮੌਕੇ ਪ੍ਰਧਾਨ ਮੰਤਰੀ ਦੇ ਭਾਸ਼ਣ ਸਬੰਧੀ ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤਾਂ ਜਾਰੀ:- ਦਵਿੰਦਰ ਰਾਜੋਰੀਆ
– ਦਫਤਰ ਜਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਇਆ ਵਿਸ਼ੇਸ ਐਜੂਸੈਟ ਸੈਂਟਰ
ਸ੍ਰੀ ਮੁਕਤਸਰ ਸਾਹਿਬ, ਪਿਛਲੇ ਸਾਲ ਦੀ ਤਰਾ ਇਸ ਸਾਲ ਵੀ ਅਧਿਆਪਕ ਦਿਵਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋ ਸਕੂਲੀ ਬੱਚਿਆਂ ਨੂੰ ਸੰਬੌਧਨ ਕੀਤਾ ਜਾਣਾ ਹੈ। ਇਸ ਸਬੰਧੀ ਜਿਲਾ ਸਿੱਖਿਆ ਅਫਸਰ ਸ੍ਰੀ ਦਵਿੰਦਰ ਰਾਜੋਰੀਆ ਅਤੇ ਉਪ ਜਿਲਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੌਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਇਹ ਪ੍ਰੋਗਰਾਮ ਮਿਤੀ 4 ਸਤੰਬਰ ਨੂੰ 10:00 ਵਜੇ ਤੋ 11:45 ਤੱਕ ਪ੍ਰਸਾਰਿਤ ਹੋਵੇਗਾ। ਜਿਸ ਸਬੰਧੀ ਜਿਲੇ ਦੇ ਸਮੂਹ ਸਰਕਾਰੀ ਪ੍ਰਾਈਵੇਟ, ਏਡਿਡ, ਮਾਨਤਾ ਪ੍ਰਾਪਤ ਸਕੂਲ ਮੁੱਖੀਆ ਨੂੰ ਈਮੇਲ ਅਤੇ ਵੈਬ ਸਾਈਟ ਰਾਹੀ ਹਦਾਇਤਾਂ ਕਰ ਦਿੱਤੀਆ ਹਨ। ਇਸ ਮੌਕੇ ਉਹਨਾ ਦੱਸਿਆ ਕਿ ਇਹ ਪ੍ਰੋਗਰਾਮ ਐਜੂਸੈਟ, ਦੂਰਦਰਸ਼ਨ ਯੂ ਟੀਊਬ ਅਤੇ ਰੇਡਿਉ ਰਾਹੀਂ ਵੀ ਪ੍ਰਸਾਰਿਤ ਕੀਤਾ ਜਾਵੇਗਾ। ਜਿਸ ਲਈ ਸਕੂਲ ਮੁੱਖੀਆਂ ਨੁੂੰ ਢੁਕਵੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ਹੈ । ਇਸ ਮੌਕੇ ਇਸ ਵਿਸ਼ੇਸ ਪ੍ਰਗੋਰਾਮ ਦੇ ਕੋਆਰਡੀਨੇਟਰ ਅਮਨ ਗਰੋਵਰ ਨੇ ਦੱਸਿਆ ਕਿ ਜ਼ਿਲੇ ਦੇ ਸਾਰੇ ਸੈਕੰਡਰੀ ਅਤੇ ਹਾਈ ਸਕੂਲ ਵਿੱਚ ਐਜੂਸੈਟ ਆਰ ੳ ਟੀ ਪ੍ਰਾਈਵੇਟ ਅਤੇ ਮਿਡਲ ਸਕੂਲ ਯੂ ਟਿੳੈਬ ਜਾ ਟੀਵੀ ਸਿਸਟਮ ਰਾਹੀ ਇਹ ਪ੍ਰੋਗਰਾਮ ਦੇਖ ਸਕਦੇ ਸਨ। ਇਸ ਤੋ ਇਲਾਵਾ ਦਫ਼ਤਰ ਜ਼ਿਲਾ ਸਿੱਖਿਆ ਅਫਸਰ ਦੇ ਮੀਟਿੰਗ ਹਾਲ ਵਿਚ ਇਕ ਵਿਸ਼ੇਸ ਐਜੂਸੈਟ ਸੈਂਟਰ ਬਣਾਇਆ ਗਿਆ ਹੈ ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਦਸ਼ਮੇਸ਼ ਨਗਰ ਦੇ ਸਾਰੇ ਬੱਚੇ ਅਤੇ ਅਧਿਆਪਕ ਦਫਤਰ ਜਿਲਾ ਸਿੱਖਿਆਂ ਅਫਸਰ ਦਾ ਸਾਰਾ ਸਟਾਫ ਇਹ ਪ੍ਰਗੋਰਾਮ ਦੇਖਣਨੇ।

Must Share With Your Friends...!

Comments

comments

Leave a Reply

Your email address will not be published. Required fields are marked *

*