69ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਫਾਈ ਮੁਹਿੰਮ ਚਲਾਈ
Templates by BIGtheme NET

69ਵੇਂ ਅਜ਼ਾਦੀ ਦਿਹਾੜੇ ਨੂੰ ਸਮਰਪਿਤ ਸਫਾਈ ਮੁਹਿੰਮ ਚਲਾਈ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਸਥਾਨਕ ਸਰਕਾਰੀ ਤਕਨੀਕੀ ਸੰਸਥਾ ਮਿਮਿਟ ਮਲੋਟ ਦੇ ਐਨ.ਐਸ.ਐਸ ਵਲੰਟੀਅਰਾਂ ਵੱਲੋਂ ਮਲੋਟ ਸ਼ਹਿਰ ਦੇ ਵੱਡੀ ਗਿਣਤੀ ਨਗਰ ਕੌਂਸਲਰਾਂ ਨਾਲ ਮਿਲ ਕੇ ਐਸਡੀਐਮ ਮਲੋਟ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ਅਤੇ ਪਿੰ੍ਰਸੀਪਲ ਮਿਮਟ ਜਸਕਿਰਨ ਸਿੰਘ ਭੁੱਲਰ ਦੀ ਦੇਖ ਰੇਖ ਹੇਠ ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਵੱਡੀ ਗਿਣਤੀ ਨੌਜਵਾਨ ਲੜਕੇ ਲੜਕੀਆਂ ਨੂੰ ਸੰਬੋਧਨ ਕਰਦਿਆਂ ਐਸਡੀਐਮ ਸ਼ੇਰਗਿੱਲ ਨੇ ਕਿਹਾ ਕਿ ਸਫਾਈ ਕੋਈ ਘੰਟੇ ਦੋ ਘੰਟੇ ਜਾਂ ਕਿਸੇ ਵਿਸ਼ੇਸ਼ ਸਥਾਨ ਤੇ ਕਰਕੇ ਸਵੱਛ ਭਾਰਤ ਦਾ ਸਪਨਾ ਸਾਕਾਰ ਨਹੀ ਕੀਤਾ ਜਾ ਸਕਦਾ ਬਲਕਿ ਹਰ ਨੌਜਵਾਨ ਤੇ ਹਰ ਦੇਸ਼ ਵਾਸੀ ਨੂੰ ਇਹਨੂੰ ਆਪਣੀ ਆਦਤ ਵਿਚ ਸ਼ਾਮਿਲ ਕਰਨਾ ਪਵੇਗਾ ਤੇ ਆਪਣੀ ਰੋਜਾਨਾ ਜਿੰਦਗੀ ਦੇ ਤੌਰ ਤਰੀਕੇ ਨੂੰ ਬਦਲਨਾ ਪਵੇਗਾ । ਉਹਨਾਂ ਕਿਹਾ ਕਿ ਰੋਜਮਰਾ ਦੀ ਜਿੰਦਗੀ ਵਿਚ ਖਾਲੀ ਲਿਫਾਫੇ, ਬਚੀਆਂ ਵਸਤਾਂ, ਪਾਣੀ ਅਤੇ ਹੋਰ ਤਰਲ ਪਦਾਰਥਾਂ ਦੀਆਂ ਖਾਲੀਬੋਤਲਾਂ, ਰੈਪਰਜ ਆਦਿ ਨੂੰ ਸੜਕਾਂ ਤੇ ਨਾਲ ਸੁੱਟ ਕੇ ਕੂੜੇਦਾਨਾ ਵਿਚ ਪਾਉਣ ਦੀ ਆਦਤ ਨਾਲ ਹੀ ਭਾਰਤ ਸਵੱਛ ਹੋ ਸਕਦਾ ਹੈ । ਉਹਨਾਂ ਕਿਹਾ ਕਿ ਅਜਾਦੀ ਦੀ ਲੜਾਈ ਲੜਨ ਵਾਲੇ ਹਰ ਦੇਸ਼ ਭਗਤ ਨੇ ਅਜਾਦੀ ਦਾ ਜੋ ਸਪਨਾ ਵੇਖਿਆ ਸੀ ਉਸ ਵਿਚ ਇਕ ਸੁੰਦਰ ਭਾਰਤ ਦੀ ਤਸਵੀਰ ਸੀ ਜਿਸਨੂੰ ਪੂਰਾ ਕਰਕੇ ਹੀ ਅਸੀਂ ਦੇਸ਼ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾ ਦੇ ਫੁੱਲ ਭੇਂਟ ਕਰ ਸਕਦੇ ਹਾਂ । ਐਸਡੀਐਮ ਸ਼ੇਰਗਿਲ ਨੇ ਇਹ ਵੀ ਕਿਹਾ ਕਿ ਜਦ ਉਹ ਜਵਾਨ ਸਨ ਤਾਂ ਪਾਣੀ ਨਲਕੇ ਟਿਊਬਵੈਲ ਦਾ ਪੀਂਦੇ ਸਨ ਤੇ ਅੱਜ ਅਗਰ ਨਲਕੇ ਤੋਂ ਪਾਣੀ ਪੀਣ ਲਈ ਇਨਸਾਨ ਡਰਦਾ ਹੈ ਤਾਂ ਇਹ ਪਿਛਲੀ ਪੀੜੀ ਵਿਚ ਜਾਗਰੂਕਤਾ ਦੀ ਕਮੀ ਕਾਰਨ ਵਾਪਰਿਆ ਹੈ ਤੇ ਅੱਜ ਪਾਣੀ ਹਵਾ ਸਭ ਦੂਸ਼ਤ ਹੋ ਚੁੱਕਾ ਹੈ ਇਸੇ ਤਰਾਂ ਅਗਰ ਨੌਜਵਾਨ ਪੀੜੀ ਅੱਜ ਤੋਂ ਹੰਭਲਾ ਮਾਰੇ ਤਾਂ ਉਹ ਆਉਣ ਵਾਲੀਆਂ ਨਸਲਾਂ ਨੂੰ ਇਕ ਸਾਫ ਸੁਥਰਾ ਭਾਰਤ ਦੇ ਸਕਦੇ ਹਨ । ਇਸ ਮੌਕੇ ਸੀਨੀਅਰ ਯੂਥ ਅਕਾਲੀ ਆਗੂ ਸ਼ਿਵਰਾਜ ਸਿੰਘ ਪਿੰਦਰ ਕੰਗ, ਐਨਜੀਉ ਕੋਆਰਡੀਨੇਟਰ ਮਨੋਜ ਅਸੀਜਾ, ਨਗਰ ਕੌਂਸਲਰਾਂ ਵਿਚ ਸ਼ਾਮ ਲਾਲ ਗੁਪਤਾ, ਅਨਿੱਲ ਕੁਮਾਰ ਹੈਪੀ ਡਾਵਰ, ਕੇਵਲ ਅਰੋੜਾ, ਹੈਪੀ ਮੱਕੜ, ਅਸ਼ੋਕ ਬਜਾਜ ਅਤੇ ਜਗਦੀਸ਼ ਖੇੜਾ ਹਰਪ੍ਰੀਤ ਸਿੰਘ ਹੈਪੀ ਪ੍ਰਧਾਨ ਕਾਰ ਬਜਾਰ, ਨਗਰ ਕੌਂਸਲਰ ਅਧਿਕਾਰੀ ਮਾਨ ਸਿੰਘ ਸਮੇਤ ਵੱਡੀ ਗਿਣਤੀ ਵਲੰਟੀਅਰ ਹਾਜਰ ਸਨ ।

Must Share With Your Friends...!

Comments

comments

Leave a Reply

Your email address will not be published. Required fields are marked *

*