8 ਅਗਸਤ ਨੂੰ ਲੱਗੇਗੀ ਕੌਮੀ ਲੋਕ ਅਦਾਲਤ
Templates by BIGtheme NET

8 ਅਗਸਤ ਨੂੰ ਲੱਗੇਗੀ ਕੌਮੀ ਲੋਕ ਅਦਾਲਤ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਦੱਸਿਆ ਕਿ 8 ਅਗਸਤ 2015 ਨੂੰ ਸ੍ਰੀ ਮੁਕਤਸਰ ਸਾਹਿਬ, ਮਲੋਟ ਅਤੇ ਗਿੱਦੜਬਾਹਾ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਲੋਕ ਅਦਾਲਤ ਵਿੱਚ ਬੈਕਾਂ ਸਬੰਧੀ ਸੈਕਸ਼ਨ 138 ਐਨ.ਆਈ.ਐਕਟ, ਰੀਕਵਰੀ ਸੂਟ, ਕੈਟਾਗਿਰੀ ਅਤੇ ਪ੍ਰੀਲਿਟੀਗੇਟਿਵ ਸਟੇਜ ਦੇ ਕੇਸ ਲਗਾਏ ਜਾਣਗੇ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 8 ਅਗਸਤ ਨੂੰ ਲੱਗਣ ਵਾਲੀ ਇਸ ਲੋਕ ਅਦਾਲਤ ਵਿੱਚ ਉਪਰੋਕਤ ਕੈਟਾਗਿਰੀਆਂ ਦੇ ਕੇਸ ਵੱਧ ਤੋ ਵੱਧ ਲਗਾ ਕੇ ਆਪਣਾ ਸਮਾਂ ਅਤੇ ਪੈਸੇ ਦੀ ਬੱਚਤ ਕੀਤੀ ਜਾਵੇ। ਉਨਾਂ ਕਿਹਾ ਕਿ ਜੇਕਰ ਕਿਸੇ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ ਪਰ ਉਸਦੀ ਅਗਲੀ ਤਾਰੀਖ 8 ਅਗਸਤ ਤੋਂ ਬਾਅਦ ਹੈ ਤਾਂ ਉਹ ਵੀ ਇਸ ਸਬੰਧੀ ਸਬੰਧਤ ਕੋਰਟ ਵਿਚ ਅਰਜੀ ਦੇ ਕੇ ਆਪਣਾ ਕੇਸ ਲੋਕ ਅਦਾਲਤ ਵਿਚ ਲਗਵਾ ਸਕਦਾ ਹੈ। ਉਨਾਂ ਕਿਹਾ ਕਿ ਲੋਕ ਅਦਾਲਤ ਝਗੜਿਆਂ ਨੂੰ ਨਿਪਟਾਉਣ ਦੀ ਇੱਕ ਸਰਲ ਪ੍ਰਣਾਲੀ ਹੈ, ਕਿਉਂਕਿ ਇਸ ਵਿੱਚ ਝਗੜਿਆਂ ਦਾ ਨਿਪਟਾਰਾ ਦੋਵਾਂ ਪਾਰਟੀਆਂ ਦੀ ਗੱਲ-ਬਾਤ ਨੂੰ ਸੁਣ ਕੇ ਰਾਜ਼ੀਨਾਮੇ ਰਾਹੀਂ ਕੀਤਾ ਜਾਦਾ ਹੈ। ਉਨਾਂ ਦੱਸਿਆ ਕਿ ਇਸ ਨਾਲ ਨਾ ਸਿਰਫ ਪਾਰਟੀਆਂ ਦੀ ਆਪਸੀ ਦੁਸ਼ਮਨੀ ਘੱਟ ਹੁੰਦੀ ਹੈ, ਸਗੋਂ ਝਗੜਿਆਂ ਦਾ ਨਿਪਟਾਰਾ ਵੀ ਤੁਰੰਤ ਹੋ ਜਾਦਾ ਹੈ ਅਤੇ ਇਸ ਵਿਚ ਕੋਰਟ ਫੀਸ ਵੀ ਵਾਪਸ ਹੋ ਜਾਂਦੀ ਹੈ।

Must Share With Your Friends...!

Comments

comments

Leave a Reply

Your email address will not be published. Required fields are marked *

*