ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਪੁਨਰਵਾਸ ਕੇਂਦਰ ਦਾ ਔਚਖ ਨੀਰਿਖਣ
Templates by BIGtheme NET

ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਪੁਨਰਵਾਸ ਕੇਂਦਰ ਦਾ ਔਚਖ ਨੀਰਿਖਣ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਆਈ.ਏ.ਐਸ. ਨੇ ਅੱਜ ਫਿਰੋਜਪੁਰ ਰੋਡ ਤੇ ਨਸ਼ਾ ਛੱਡਣ ਵਾਲਿਆਂ ਦੇ ਪੁਨਰਵਾਸ ਲਈ ਬਣੇ ਕੇਂਦਰ ਦਾ ਔਚਕ ਨੀਰਿਖਣ ਕੀਤਾ। ਇਸ ਮੌਕੇ ਉਨਾਂ ਨਾਲ ਡਿਪਟੀ ਮੈਡੀਕਲ ਕਮਿਸ਼ਨਰ ਡਾ: ਸੁਖਪਾਲ ਸਿੰਘ, ਨਾਇਬ ਤਹਸੀਲਦਾਰ ਸ: ਜਸਵੰਤ ਸਿੰਘ ਅਤੇ ਪੁਲਿਸ ਵਿਭਾਗ ਦੇ ਨੁੰਮਾਇੰਦੇ ਵੀ ਹਾਜਰ ਸਨ।
ਉਨਾਂ ਨੇ ਮੌਕੇ ਤੇ ਜਾ ਕੇ ਵੇਖਿਆ ਕਿ ਇਸ ਕੇਂਦਰ ਕੋਲ 20 ਵਿਅਕਤੀਆਂ ਨੂੰ ਇੱਥੇ ਰੱਖਣ ਦਾ ਲਾਇਸੈਂਸ ਸੀ ਪਰ ਮੌਕੇ ਤੇ 35 ਦੇ ਕਰੀਬ ਵਿਅਕਤੀ ਪਾਏ ਗਏ ਜਿੰਨਾਂ ਬਾਰੇ ਕੇਂਦਰ ਸੰਚਾਲਕਾਂ ਨੇ ਕਿਹਾ ਕਿ ਇੰਨਾਂ ਵਿਚੋਂ ਕੁਝ ਲੋਕ ਮਹਿਮਾਨ ਬਣਕੇ ਇੱਥੇ ਆਏ ਹੋਏ ਹਨ ਜਦ ਕਿ ਕੁਝ ਇਕ ਵਲੰਟੀਅਰ ਹਨ। ਇਸੇ ਤਰਾਂ ਇੱਥੇ ਮਾਹਿਰ ਮਨੋਰੋਗ ਡਾਕਟਰ ਦੀ ਨਿਯੁਕਤੀ ਸਬੰਧੀ ਵੀ ਕੇਂਦਰ ਸੰਚਾਲਕ ਤਸ਼ਲੀਬਖਸ਼ ਜਵਾਬ ਨਹੀਂ ਦੇ ਪਾਏ। ਇੱਥੇ ਭਰਤੀ ਲੋਕਾਂ ਨੇ ਕਿਹਾ ਕਿ ਇੱਥੇ ਦੋ ਮਹਿਲਾਂ ਕਾਊਂਸਲਰ ਕੇਵਲ ਮੰਗਲਵਾਰ ਨੂੰ ਆਉਂਦੀਆਂ ਹਨ ਜਦ ਕਿ ਮੈਨੇਜਰ ਨੇ ਕਿਹਾ ਕਿ ਉਹ ਹਫਤੇ ਵਿਚ 3 4 ਵਾਰ ਆਉਂਦੀਆਂ ਹਨ। ਇਸ ਤਰਾਂ ਸਟਾਫ ਸਬੰਧੀ ਉਣਤਾਈਆਂ ਪਾਈਆਂ ਗਈਆਂ ਹਨ। ਇਸ ਤੋਂ ਬਿਨਾਂ ਕੇਂਦਰ ਸੰਚਾਲਕ ਮੌਕੇ ਤੇ ਕੇਂਦਰ ਸਬੰਧੀ ਨਿਯਮ ਅਤੇ ਸ਼ਰਤਾਂ ਦੀ ਕਾਪੀ ਵੀ ਉਪਲਬੱਧ ਨਹੀਂ ਕਰਵਾ ਸਕੇ। ਕੇਂਦਰ ਵਿਚ ਸਫਾਈ ਦੀ ਸਥਿਤੀ ਠੀਕ ਪਾਈ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਨੇ ਸਖ਼ਤੀ ਨਾਲ ਕੇਂਦਰ ਸੰਚਾਲਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਅਤੇ ਨਾਲ ਹੀ ਕਿਹਾ ਸਿਹਤ ਵਿਭਾਗ ਨੂੰ ਇਸ ਸਬੰਧੀ ਨਿਯਮ ਅਤੇ ਸ਼ਰਤਾਂ ਦੀ ਜਾਣਕਾਰੀ ਦੇਣ ਲਈ ਕਿਹਾ। ਉਨਾਂ ਨੇ ਕਿਹਾ ਕਿ ਜੇਕਰ ਨਿਯਮ ਅਤੇ ਸ਼ਰਤਾਂ ਅਨੁਸਾਰ ਜੇਕਰ ਕੋਈ ਉਣਤਾਈ ਸਿੱਧ ਹੁੰਦੀ ਹੈ ਤਾਂ ਨਿਯਮਾਂ ਅਨੁਸਾਰ ਸਖ਼ਤ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*