ਅੱਗਰਵਾਲ ਸੇਵਾ ਸਮਿਤੀ ਦੀ ਮੀਟਿੰਗ ਹੋਈ
Templates by BIGtheme NET

ਅੱਗਰਵਾਲ ਸੇਵਾ ਸਮਿਤੀ ਦੀ ਮੀਟਿੰਗ ਹੋਈ

Must Share With Your Friends...!

ਕੋਟਕਪੂਰਾ, (ਡਾ.ਪਾਇਲ ਗੋਇਲ)-ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਅਗਰਵਾਲ ਸੇਵਾ ਸਮਿਤੀ (ਰਜਿ:) ਦੀ ਇਕ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੀ ਸ਼ੁਰੂਆਤ ‘ਚ ਬੀਤੇ ਮਹੀਨੇ ਸੰਸਥਾ ਦੇ ਤਿੰਨ ਮੈਂਬਰਾਂ ਦੀ ਹੋਈ ਅਚਾਨਕ ਮੌਤ ‘ਤੇ ਉਨਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਣ ਰੱਖਿਆ ਗਿਆ। ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ ਅੱਗਰਵਾਲ ਪਰਿਵਾਰਾਂ ਸਹਾਇਤਾ ਲਈ ਖੂਨਦਾਨੀ ਸੱਜਣਾ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ ਤਾਂ ਜੋ ਜ਼ਰੂਰਤਮੰਦ ਪਰਿਵਾਰਾਂ ਨੂੰ ਲੋੜ ਸਮੇਂ ਖੂਨ ਦੀ ਜ਼ਰੂਰਤ ਪੈਣ ‘ਤੇ ਖੂਨਦਾਨ ਕੀਤਾ ਜਾ ਸਕੇ। ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸੰਸਥਾ ਮੈਂਬਰ ਮੌਕੇ ਤੇ ਹੀ ਜ਼ਰੂਰਤਮੰਦ ਵਿਅਕਤੀ ਨੂੰ ਖੂਨਦਾਨ ਕਰਨਗੇ।
aggarwal sewa simiti meeting
ਉਕਤ ਕਾਰਜ ਲਈ ਖੂਨਦਾਨ ਕੈਂਪ ਅਤੇ ਖੂਨਦਾਨੀ ਸੱਜਨਾਂ ਦੇ ਵੇਰਵੇ ਦੀ ਲਿਸਟ ਤਿਆਰ ਕਰਨ ਆਦਿ ਲਈ ਡਾ.ਭਾਵਿਤ ਗੋਇਲ ਸੰਸਥਾ ਸਲਾਹਕਾਰ ਨੂੰ ਪ੍ਰੋਜੈਕਟ ਇੰਚਾਰਜ ਬਣਾਇਆ ਗਿਆ। ਇਸ ਮੌਕੇ ਲੋਕਾਂ ਨੂੰ ਸਸਤਾ ਇਲਾਜ ਮੁਹੱਇਆ ਕਰਵਾਉਣ ਲਈ ਇਕ ਕਲੀਨੀਕਲ ਲੈਬ ਬਣਾਉਣ ਬਾਰੇ ਵੀ ਵਿਚਾਰ ਕੀਤਾ ਗਿਆ ਤਾਂ ਜੋ ਸਸਤੇ ਰੇਟਾਂ ਤੇ ਲੋਕਾਂ ਨੂੰ ਟੈਸਟ ਕਰਵਾਉਣ ਦੀ ਸੁਵਿਧਾ ਉਪਲੱਬਧ ਕਰਵਾਈ ਜਾ ਸਕੇ। ਸੰਸਥਾ ਆਗੂਆਂ ਵਲੋਂ ਅੱਗਰਵਾਲ ਪਰਿਵਾਰਾਂ ਦੇ ਲੜਕੇ ਲੜਕੀਆਂ ਦੀਆਂ ਸ਼ਾਦੀਆਂ ਲਈ ਮੈਟਰੀਮੋਨੀਅਲ ਸੇਵਾਵਾਂ ਸ਼ੁਰੂ ਕਰਨ ਲਈ ਰਜਿਸਟ੍ਰੇਸ਼ਨ ਫੀਸ ਤੈਅ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ ਤਹਿਤ ਗਰੀਬ ਅੱਗਰਵਾਲ ਪਰਿਵਾਰਾਂ ਦਾ ਬੀਮਾ, ਸੰਸਥਾ ‘ਚ ਨਵੇਂ ਮੈਂਬਰਾਂ ਦੀ ਭਰਤੀ, ਪਾਕਿਸਤਾਨ ਬਾਡਰ ਦੀ ਯਾਤਰਾ, ਆਦਿ ਵਿਚਾਰ ਚਰਚਾ ਦਾ ਮੁੱਖ ਵਿਸ਼ਾ ਰਹੇ। ਇਸ ਮੀਟਿੰਗ ‘ਚ ਪ੍ਰਧਾਨ ਓਮ ਪ੍ਰਕਾਸ਼ ਗੋਇਲ, ਸੀ. ਉੱਪ ਪ੍ਰਧਾਨ ਸੋਮਨਾਥ ਗਰਗ, ਸਕੱਤਰ ਨਰੇਸ਼ ਮਿੱਤਲ, ਜੋ. ਸਕੱਤਰ ਜਤਿੰਦਰ ਅੱਗਰਵਾਲ, ਕੈਸ਼ੀਅਰ ਵਿਨੋਦ ਗੁਪਤਾ, ਕ੍ਰਿਸ਼ਨ ਗੋਪਾਲ ਮਿੱਤਲ, ਅਸ਼ੋਕ ਗੋਇਲ ਫਿੱਡਾ, ਐਗਜ਼ੈਕਟਿਵ ਮੈਂਬਰ ਯੱਸ਼ ਪਾਲ ਅੱਗਰਵਾਲ, ਸਵਤੰਤਰ ਗੋਇਲ, ਅਸ਼ਵਨੀ ਜਿੰਦਲ, ਰਕੇਸ਼ ਅੱਗਰਵਾਲ, ਓਮ ਪ੍ਰਕਾਸ਼ ਜਿੰਦਲ, ਸੰਜੇ ਮਿੱਤਲ, ਬਿੱਟੂ ਬਾਂਸਲ, ਰਾਜ ਕੁਮਾਰ ਗਰਜ, ਪਵਨ ਮਿੱਤਲ ਡੀ.ਸੀ.ਐਮ ਆਦਿ ਮੈਂਬਰਾਂ ਦਾ ਸਹਿਯੋਗ ਰਿਹਾ।

Must Share With Your Friends...!

Comments

comments

Leave a Reply

Your email address will not be published. Required fields are marked *

*