ਨਿਰਪਿੰਦਰ ਸਿੰਘ ਬਰਾੜ ‘ਐਂਟੀ ਕਰੱਪਸ਼ਨ ਬਿਊਰੋ’ ਦੇ ਕਰਾਈਮ ਡਿਟੈਕਟਿਵ ਨਿਯੁਕਤ
Templates by BIGtheme NET

ਨਿਰਪਿੰਦਰ ਸਿੰਘ ਬਰਾੜ ‘ਐਂਟੀ ਕਰੱਪਸ਼ਨ ਬਿਊਰੋ’ ਦੇ ਕਰਾਈਮ ਡਿਟੈਕਟਿਵ ਨਿਯੁਕਤ

Must Share With Your Friends...!

– ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਹੀ ਸਾਡਾ ਮੁੱਖ ਟੀਚਾ ਹੈ : ਨਿਰਪਿੰਦਰ ਬਰਾੜ
ਸ੍ਰੀ ਮੁਕਤਸਰ ਸਾਹਿਬ,  ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ‘ਚ ਪੈਂਦੇ ਪਿੰਡ ਖਿੜਕੀਆਂਵਾਲਾ ਦੇ ਸ. ਨਿਰਪਿੰਦਰ ਸਿੰਘ ਬਰਾੜ ਨੂੰ ਐਂਟੀ ਕਰਾਈਮ ਬਿਊਰੋ ਵਿੱਚ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਰਾਈਮ ਡਿਟੈਕਟਿਵ ਵਜੋਂ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਇਲਾਕਾ ਨਿਵਾਸੀਆਂ ‘ਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ. ਨਿਰਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਐਂਟੀ ਕਰਾਈਮ ਬਿਊਰੋ ਦੇ ਚੇਅਰਮੈਨ ਸ. ਬਲਦੇਵ ਸਿੰਘ ਰਠੌਰ (ਅਮ੍ਰਿਤਸਰ) ਦੀ ਰਹਿਨੁਮਾਈ ਹੇਠ ਉਹਨਾਂ ਨੂੰ ਐਂਟੀ ਕਰਾਈਮ ਬਿਊਰੋ ਵਿੱਚ ਆਮ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਐਂਟੀ ਕਰਾਈਮ ਬਿਊਰੋ ਦਾ ਮੁੱਖ ਮਕਸਦ ਭ੍ਰਿਸ਼ਟਾਚਾਰ ਨੂੰ ਠੱਲ ਪਾਉਣਾ ਹੈ ਅਤੇ ਆਮ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਸੀ ਭ੍ਰਿਸ਼ਟਾਚਾਰ ਅਤੇ ਅੱਤਿਆਚਾਰਾਂ ਵਿਰੁੱਧ ਡਟ ਕੇ ਖੜਾਂਗੇ ਅਤੇ ਆਮ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰਾਂਗੇ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਗੱਲੋਂ ਡਰਨ ਨਾ, ਸਗੋਂ ਰਲਮਿਲ ਕੇ ਸਾਡਾ ਸਾਥ ਦੇਣ ਤਾਂ ਜੋ ਦਿਨੋ-ਦਿਨ ਅਮਰਵੇਲ ਵਾਂਗ ਵਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਿਆ ਜਾ ਸਕੇ। ਇਸ ਮੌਕੇ ਉਹਨਾਂ ਦੇ ਨਾਲ ਐਂਟੀ ਕਰਾਈਮ ਬਿਊਰੋ ਦੇ ਮੈਂਬਰਾਂ ਸਮੇਤ ਹੋਰ ਕਾਫੀ ਸਾਰੇ ਮੌਜੂਦ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*