ਬੇਟੀ ਬਚਾਓ-ਬੇਟੀ ਪੜ੍ਹਾਓ ਬਲਾਕ ਪੱਧਰੀ ਵਰਕਸ਼ਾਪ ਦਾ ਆਯੋਜਨ
Templates by BIGtheme NET

ਬੇਟੀ ਬਚਾਓ-ਬੇਟੀ ਪੜ੍ਹਾਓ ਬਲਾਕ ਪੱਧਰੀ ਵਰਕਸ਼ਾਪ ਦਾ ਆਯੋਜਨ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) :: ਪੀ.ਐਚ.ਸੀ.ਆਲਮਵਾਲਾ ਵਿਖੇ ਬੇਟੀ ਬਚਾਓ-ਬੇਟੀ ਪੜ੍ਹਾਓ ਬਲਾਕ ਪੱਧਰੀ ਵਰਕਸ਼ਾਪ  ਦਾ ਆਯੋਜਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਐਸ.ਐਮ.ਓ. ਡਾ:ਗੁਰਚਰਨ ਸਿੰਘ ਵਲੋ ਕੀਤੀ ਗਈ।ਡਾਂ ਸੰਜਨਾ ਸੋਹਲੀ ਵਲੋ ਆਏ ਹੋਏ ਲੋਕਾ ਨੂੰ  ਜੀ ਆਇਆ ਆਖਿਆ ਗਿਆ।ਡਾਂ ਅਮ੍ਰਿਤ ਨੇ ਪੀ.ਐਨ.ਡੀ.ਟੀ. ਬਾਰੇ ਵਿਸਥਾਂਰ ਪੂਰਵਕ ਜਾਣਕਾਰੀ ਦਿੱਤੀ ।
Beti Baacho Seminorਲਾਲ ਚੰਦ,ਮਾਲਵਿੰਦਰ ਸਿੰਘ, ਨਵਨੀਤ ਤੇ ਗਗਨਦੀਪ  ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।ਜਸਵਿੰਦਰ ਸਿੰਘ, ਸਰਬਜੀਤ ਕੋਰ,ਕੁਲਬੀਰ ਸਿੰਘ ਅਤੇ ਸਕੂਲੀ ਬੱਚਿਆ  ਵਲੋ ਭਰੂਣ ਹੱਤਿਆ ਨਾਲ   ਸੰਬਧਿੰਤ ਗੀਤ ,ਕਵਿਤਾਵਾ ਤੇ ਸਕਿਟਾਂ ਪੇਸ਼ ਕੀਤੀਆ ਗਈਆ ।ਪਰਵਾਜ ਆਰਟਸ ਗਰੁੱਪ ਵਲੋ ਹੋਈਆ ਬਨਾਮ ਅਣਹੋਈਆ ਸਿਰਲੇਖ ਹੇਠ ਦੋ ਨਾਟਕ ਪੇਸ਼ ਕੀਤੇ ਗਏ।  ਜਿਸ ਦਾ ਆਏ ਲੋਕਾ ਨੇ ਤੇ ਸਟਾਫ ਮੈਬਰਾ ਨੇ ਭਰਪੂਰ ਆਨੰਦ ਮਾਨਇਆ। ਡਾਂ ਗੁਰਚਰਨ ਸਿੰਘ ਐਸ.ਐਮ.ਓ.ਵਲੋ ਭਰੂਣ ਹੱਤਿਆ ਨੂੰ ਰੋਕਣ ਲਈ ਸਾਨੂੰ ਸਾਰਿਆ ਨੂੰ ਆਪਣਾ ਆਪਣਾ ਯੋਗਦਾਨ ਪਾਉਣ ਬਾਰੇ ਕਿਹਾ ਗਿਆ।ਭਰੂਣ ਹੱਤਿਆ ਕਰਨ ਤੇ ਕਰਾਉਣ ਵਾਲੇ ਤੇ ਕਿਨ੍ਹਾ ਧਰਾਵਾਂ ਤਹਿਤ ਕੇਸ ਦਰਜ ਹੋ ਸਕਦੇ ਹਨ ਇਸ  ਬਾਰੇ ਵਿਸਥਾਰ ਪੂਰਵਕ ਦੱਸਿਆ।ਤੇ ਕਿਹਾ ਕਿ ਅੋਰਤ ਤੋ ਬਿਨ੍ਹਾ ਸਮਾਜ ਦੀ ਸਿਰਜਣਾ ਨਹੀ ਹੋ ਸਕਦੀ ਅਤੇ ਅੰਤ ਵਿਚ ਐਸ.ਐਮ.ਓ.ਵਲੋ ਆਏ ਹੋਏ ਲੋਕਾ ਦਾ ਤੇ ਸਟਾਫ ਮੈਬਰਾ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਨਾਉਣ ਲਈ ਡਾਂ ਸਿੰਪਲ ਤੇ ਸੁਖਜੀਤ ਸਿੰਘ ਵਲੋ ਵਿਸ਼ੇਸ਼ ਯੋਗਦਾਨ ਪਾਇਆ ਗਿਆ।ਗੁਰਵਿੰਦਰ ਸਿੰਘ ਵਲੋ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ ਗਈ ਇਸ ਮੋਕੇ ਸਮੂਹ ਸਟਾਫ ਮੈਬਰ, ਆਸ਼ਾ ਵਰਕਰ ਅਤੇ ਵੱਖ ਵੱਖ ਪਿੰਡਾ ਦੇ ਪੰਚ ਸਰਪੰਚ ਤੇ ਮੋਹਤਵਾਰ ਵਿਅਕਤੀ ਮੋਜੂਦ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*