ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਤੀਆਂ ਦਾ ਤਿਉਹਾਰ ਮਨਾਇਆ
Templates by BIGtheme NET

ਬੇਟੀ ਬਚਾਓ ਬੇਟੀ ਪੜਾਓ ਵਿਸ਼ੇ ਤੇ ਤੀਆਂ ਦਾ ਤਿਉਹਾਰ ਮਨਾਇਆ

Must Share With Your Friends...!

– ਨਹਿਰੂ ਯੁਵਾ ਕੇਂਦਰ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਪੁੱਜੀਆਂ
ਸ਼੍ਰੀ ਮੁਕਤਸਰ ਸਾਹਿਬ : ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਨਜਦੀਕੀ ਪਿੰਡ ਚੜੇਵਾਨ ਵਿਖੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਸਹਿਯੋਗ ਨਾਲ ਵਿਸ਼ਾ ਅਧਾਰਿਤ ਜਾਗਰੂਕਤਾ ਤੇ ਸਿਖਿਆ ਪ੍ਰੋਗਰਾਮ ਤਹਿਤ ” ਬੇਟੀ ਬਚਾਓ ਬੇਟੀ ਪੜਾਓ ” ਵਿਸ਼ੇ ਤੇ ਤੀਆਂ ਤੀਜ ਦੀਆਂ ਪ੍ਰੋਗਰਾਮ ਕਰਵਾਇਆ ਗਿਆ |
ਇਸ ਪ੍ਰੋਗਰਾਮ ਵਿੱਚ ਸ਼੍ਰੀ ਮਤੀ ਦਲਜੀਤ ਕੌਰ ਚੇਅਰ ਪਰਸਨ ਜਿਲ੍ਹਾ ਰੈਡ ਕ੍ਰਾਸ ਸੁਸਾਇਟੀ ਧਰਮਪਤਨੀ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਮੁਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਹਨਾਂ ਤੋਂ ਇਲਾਵਾ , ਸ਼੍ਰੀ ਮਤੀ ਕਮਲਜੀਤ ਕੌਰ ,ਜਗਜੀਤ ਸਿੰਘ ਮਾਨ ਜਿਲ੍ਹਾ ਯੂਥ ਕੋਆਰਡੀ ਨੇਟਰ ਸ਼੍ਰੀ ਮਤੀ ਪਰਮਿੰਦਰ ਕੌਰ ਮਾਨ , ਸ਼੍ਰੀ ਮਤੀ ਰਣਜੀਤ ਕੌਰ , ਸ਼੍ਰੀ ਮਤੀ ਮਨਜੀਤ ਕੌਰ ਚੜੇਵਾਨ ਮੈਂਬਰ ਸ਼੍ਰੋਮਣੀ ਕਮੇਟੀ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ |
ਪ੍ਰੋਗਰਾਮ ਦੀ ਸ਼ੁਰੁਆਤ ਵਿੱਚ ਜਗਜੀਤ ਸਿੰਘ ਮਾਨ ਨੇ ਮਹਿਮਾਨਾਂ ਨੂੰ ਜੀਆ ਆਇਆਂ ਨੂੰ ਆਖਿਆ ਅਤੇ ਵੱਡੀ ਗਿਣਤੀ ਹਾਜਰੀਨ ਔਰਤਾਂ ਨੂੰ ਕਿਹਾ ਕਿ ਹਮੇਸ਼ਾ ਇਹ ਦੁਆ ਮੰਗਨੀ ਚਾਹੀਦੀ ਹੈ ਕਿ ਸਾਡੇ ਘਰ ਬੱਚਾ ਹੋਵੇ , ਕੁੜੀ ਨਾਂ ਹੋਵੇ ਮੁੰਡਾ ਹੀ ਹੋਵੇ ਇਸ ਤਰਾਂ ਦੀ ਸੋਚ ਨਹੀਂ ਰਖਨੀ ਚਾਹੀਦੀ ਅਤੇ ਕੁੜੀਆਂ ਨੂੰ ਅੱਗੇ ਵਧਣ ਤੇ ਪੜਨ ਦੇ ਵੱਧ ਤੋਂ ਵੱਧ ਮੌਕੇ ਦੇਣੇ ਚਾਹੀਦੇ ਹਨ | ਉਹਨਾਂ ਤੋਂ ਬਾਅਦ ਬੋਲਦਿਆਂ ਸ਼੍ਰੀਮਤੀ ਦਲਜੀਤ ਕੌਰ ਅਤੇ ਕਮਲਜੀਤ ਕੌਰ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਵੱਲੋਂ ਅਤੇ ਕਲੱਬ ਵੱਲੋਂ ਬਹੁਤ ਵਧੀਆ ਤੇ ਸ਼ਲਾਘਾ ਯੋਗ ਉਪਰਾਲਾ ਕੀਤਾ ਗਿਆ ਹੈ
ਭਾਂਵੇ ਅੱਜ ਕੱਲ ਹਰੇਕ ਘਰ ਵਿੱਚ ਜਦੋਂ ਮਰਜੀ ਟੀ .ਵੀ ਲਗਾ ਕੇ ਬਹੁਤ ਸਾਰੇ ਪ੍ਰੋਗਰਾਮ ਤੀਆਂ , ਗਿਧੇ ਭੰਗੜੇ ਆਦਿ ਵੇਖੇ ਜਾ ਸਕਦੇ ਹਨ ਪਰ ਜੋ ਅਨੰਦ ਅੱਜ ਪਿੰਡ ਦੀਆਂ ਔਰਤਾਂ ਦੇ ਵਿੱਚ ਆ ਕੇ ਉਹਨਾ ਨਾਲ ਤੀਆਂ ਦਾ ਤਿਉਹਾਰ ਮਨਾ ਕੇ ਆਇਆ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ | ਮੰਚ ਦਾ ਸੰਚਾਲਨ ਲਖਵੀਰ ਸਿੰਘ ਬੁੱਟਰ ਜਿਲ੍ਹਾ ਪ੍ਰਾਜੈਕਟ ਅਫਸਰ ਨੇ ਬਖੂਬੀ ਨਿਭਾਇਆ |
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੜੇ ਵਾਨ ਅਤੇ ਨਹਿਰੂ ਯੁਵਾ ਕੇਂਦਰ ਦੇ ਸਿਖਲਾਈ ਕੇਂਦਰਾਂ ਦੀਆਂ ਲੜਕੀਆਂ ਨੇ ਸਕਿੱਟਾਂ , ਭੰਡ , ਲੋਕ ਗੀਤ , ਸੰਮੀ , ਗਿਧਾ ਤੇ ਹੋਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ | ਅਮਰਜੀਤ ਸ਼ਰਮਾਂ ਨੇ ਮਾਡਰਨ ਦੋਹੇ ਤੇ ਟੱਪੇ ਪੇਸ਼ ਕੀਤੇ | ਇਸ ਮੌਕੇ ਮੁਖ ਮਹਿਮਾਨ ਅਤੇ ਹੋਰਾਂ ਨੇ ਬੋਹੜ ਦੇ ਰੁੱਖ ਹੇਠ ਪੀਘਾਂ ਝੂਟ ਕੇ ਗਿਧੇ ਦਾ ਵੀ ਅਨੰਦ ਮਾਣਿਆ |
ਮਹਿਮਾਨਾਂ ਅਤੇ ਸਮੂਹ ਹਾਜਰੀਨ ਵਾਸਤੇ ਖੀਰ ਪੁੜਿਆਂ ਦਾ ਵਿਸ਼ੇਸ਼ ਪਰਬੰਧ ਕੀਤਾ ਗਿਆ | ਅਖੀਰ ਵਿੱਚ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਸਨਮਾਨ ਚਿੰਨ ਵੀ ਭੇਂਟ ਕੀਤੇ ਗਏ |
ਇਸ ਮੌਕੇ ਸ. ਸੂਬਾ ਸਿੰਘ ਸਰਪੰਚ , ਸ ਕਲਗਾ ਸਿੰਘ ਪ੍ਰਧਾਨ , ਮਨਜੀਤ ਸਿੰਘ ਭੁੱਲਰ , ਗੁਰਕਪਾਲ ਸਿੰਘ ਲੱਕੀ , ਸ਼ਾਮਜੀਤ ਸਿੰਘ ਬਰਾੜ , ਸ. ਜਗਵਿੰਦਰ ਸਿੰਘ ਅਧਿਆਪਕ , ਸੰਦੀਪ ਕੌਰ , ਨਿਰਮਲ ਸਿੰਘ ਮੈਂਬਰ ਬਲਾਕ ਸੰਮਤੀ , ਜਸਪ੍ਰੀਤ ਸਿੰਘ , ਸੁਲਤਾਨ ਸਿੰਘ , ਸੁਰਿੰਦਰ ਸਾਗਰ , ਰਾਜੂ ਕੌਰ , ਆਦਿ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ |

Must Share With Your Friends...!

Comments

comments

Leave a Reply

Your email address will not be published. Required fields are marked *

*