ਮਨਿੰਦਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਹੋਈ ਬੀਜੇਪੀ ਸਪੰਰਕ ਸੰਘ ਦੀ ਮੀਟਿੰਗ
Templates by BIGtheme NET

ਮਨਿੰਦਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਹੋਈ ਬੀਜੇਪੀ ਸਪੰਰਕ ਸੰਘ ਦੀ ਮੀਟਿੰਗ

Must Share With Your Friends...!

– ਬੀਜੇਪੀ ਦੇ ਵਾਇਸ ਪ੍ਰਧਾਨ ਮੋਹਨ ਲਾਲ ਸੇਠੀ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ
ਸ੍ਰੀ ਮੁਕਤਸਰ ਸਾਹਿਬ/ਰੁਪਾਣਾ, (ਰਾਜ ਕੰਵਲ/ਜਗਤਾਰ ਰੁਪਾਣਾ )- ਭਾਰਤੀ ਜਨਤਾ ਪਾਰਟੀ ਸੰਪਰਕ ਸੰਘ ਦੀ ਵਿਸ਼ੇਸ਼ ਮੀਟਿੰਗ ਰਾਜੇਸ਼ ਪਠੇਲਾ ਦੀ ਅਗਵਾਈ ਹੇਠ ਸ. ਮਨਿੰਦਰ ਸਿੰਘ ਬਰਾੜ ਦੇ ਗ੍ਰਹਿ ਰੁਪਾਣਾ ਵਿਖੇ ਹੋਈ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਾਇਸ ਪ੍ਰਧਾਨ ਸ੍ਰੀ ਮੋਹਨ ਲਾਲ ਸੇਠੀ ਜੀ ਅਤੇ ਜਿਲ੍ਹਾ ਪ੍ਰਧਾਨ ਰਾਕੇਸ਼ ਧੀਂਗੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੌਰਾਨ ਸ੍ਰੀ ਮੋਹਨ ਲਾਲ ਸੇਠੀ ਨੇ ਬੀਜੇਪੀ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਬਹੁਤ ਹੀ ਬਰੀਕੀ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਕੱਲੇ ਪੰਜਾਬ ਵਿੱਚ ਬੀਜੇਪੀ ਪਾਰਟੀ ਦੀ ਮੈਂਬਰਸ਼ਿਪ 21 ਲੱਖ ਤੱਕ ਪਹੁੰਚ ਚੁੱਕੀ ਹੈ ਅਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੈਂਬਰਸ਼ਿਪ 46 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।
BJP Meeting ਉਨ੍ਹਾਂ ਕਿਹਾ ਕਿ ਇਹ ਸਭ ਜਿਲ੍ਹਾ ਪ੍ਰਧਾਨ ਰਾਕੇਸ਼ ਧੀਂਗੜਾ ਜੀ ਦੀ ਪਾਰਟੀ ਪ੍ਰਤੀ ਸਖ਼ਤ ਮਿਹਨਤ ਦੇ ਨਤੀਜੇ ਕਾਰਨ ਹੀ ਹੋਇਆ ਹੈ। ਇਸ ਮੌਕੇ ਜਿਲ੍ਹਾ ਪ੍ਰਧਾਨ ਰਾਕੇਸ਼ ਧੀਂਗੜਾ ਜੀ ਨੇ ਬੋਲਦਿਆਂ ਕਿਹਾ ਕਿ ਬੀਜੇਪੀ ਪਾਰਟੀ ਬਿਨ੍ਹਾਂ ਕਿਸੇ ਭੇਦਭਾਵ ਦੇ ਹਰੇਕ ਵਿਅਕਤੀ ਨੂੰ ਨਾਲ ਲੈ ਕੇ ਚਲਦੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀਆਂ ਉਦਹਾਰਨਾਂ ਦੇ ਕੇ ਲੋਕਾਂ ਨੂੰ ਪਾਰਟੀ ਬਾਰੇ ਜਾਣੂ ਕਰਵਾਇਆ ਕਿ ਕੋਈ ਵੀ ਇਸ ਪਾਰਟੀ ਵਿੱਚ ਬਿਨ੍ਹਾਂ ਕਿਸੇ ਭੇਦ ਭਾਵ ਦੇ ਸ਼ਾਮਿਲ ਹੋ ਸਕਦਾ ਹੈ, ਪਾਰਟੀ ਸਭ ਨੂੰ ਜੀ ਆਇਆਂ ਕਹਿੰਦੀ ਹੈ ਅਤੇ ਸਭ ਨੂੰ ਬਰਾਬਰ ਦਾ ਮਾਣ ਸਨਮਾਣ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਪਰਕ ਸੰਘ ਦੇ ਬਲਾਕ ਪ੍ਰਧਾਨਾਂ ਅਤੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਉਹ ਆਮ ਲੋਕਾਂ ਦੇ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਣਗੇ। ਇਸ ਮੌਕੇ ਪਰਮਜੀਤ ਸ਼ਰਮਾ ਸੈਕਟਰੀ ਮੰਡਲ ਲੱਖੇਵਾਲੀ ਨੇ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਵਿਸ਼ੇਸ਼ ਰਿਪੋਟ ਪੜੀ। ਮੀਟਿੰਗ ਦੌਰਾਨ ਜਗਤਾਰ ਸਿੰਘ ਰੁਪਾਣਾ ਮੰਡਲ ਪ੍ਰਧਾਨ ਲੱਖੇਵਾਲੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅੰਤ ਵਿੱਚ ਮਨਿੰਦਰ ਸਿੰਘ ਬਰਾੜ ਨੇ ਮੀਟਿੰਗ ਵਿੱਚ ਪਹੁੰਚੇ ਮੁੱਖ ਮਹਿਮਾਨਾਂ ਅਤੇ ਪਾਰਟੀ ਵਰਕਰਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਅਮਰ ਚੰਦ ਹਾਂਡਾ ਨੇ ਸਟੇਜ਼ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾ ਤੋਂ ਇਲਾਵਾ ਹਰਪ੍ਰੀਤ ਸਿੰਘ ਕਾਜੂ, ਕਾਰਜ ਸਿੰਘ ਮਿੱਢਾ ਜਿਲ੍ਹਾ ਸੰਪਰਕ ਸੰਘ, ਰਵਿੰਦਰ ਕਟਾਰੀਆ ਮੰਡਲ ਪ੍ਰਧਾਨ ਸ਼ਹਿਰੀ, ਭੁਪਿੰਦਰ ਸੇਖੋਂ ਵਾਇਸ ਪ੍ਰਧਾਨ, ਪਵਿੱਤਰ ਸਿੰਘ ਪੂਣੀਆ ਮੰਡਲ ਵਾਇਸ ਪ੍ਰਧਾਨ, ਕੁਲਦੀਪ ਸਿੰਘ ਸੰਧੂ, ਮੰਗਤ ਰਾਮ, ਦਵਿੰਦਰ ਨਾਗਪਾਲ ਆਦਿ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*