‘ਸਿੱਖੀ ਅਤੇ ਸਿੱਖਾਂ ਦਾ ਭਵਿੱਖ’ ਪੁਸਤਕ ਰਿਵਿਊ
Templates by BIGtheme NET

‘ਸਿੱਖੀ ਅਤੇ ਸਿੱਖਾਂ ਦਾ ਭਵਿੱਖ’ ਪੁਸਤਕ ਰਿਵਿਊ

Must Share With Your Friends...!

ਪੁਸਤਕ:- ਸਿੱਖੀ ਅਤੇ ਸਿੱਖਾਂ ਦਾ ਭਵਿੱਖ 

ਲੇਖਕ:- ਡਾ. ਗੁਰਮੀਤ ਸਿੰਘ ਸਿੱਧੂ

ਪੰਨੇ: 248, ਕੀਮਤ: 300

ਪ੍ਰਕਾਸ਼ਨ:- ਸਿੰਘ ਬ੍ਰਦਰਜ਼, ਅੰਮ੍ਰਿਤਸਰ

ਵਰਤਮਾਨ ਸਮੇਂ ਡਾ. ਗੁਰਮੀਤ ਸਿੰਘ ਸਿੱਧੂ ਧਰਮ ਅਧਿਐਨ ਦੇ ਪ੍ਰਸਿੱਧ ਵਿਦਵਾਨ ਹਨ। ਉਹ ਅੱਜ ਕੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਵਜੋਂ ਧਰਮ ਅਧਿਐਨ ਦੇ ਵਿਦਿਆਰਥੀਆਂ ਨੂੰ ਵਿਦਿਆਂ ਦੇ ਕੇ ਆਪਣੀ ਧਰਮ ਪ੍ਰਤੀ ਭੂਮਿਕਾਂ ਨਿਭਾ ਰਹੇ ਹਨ।ਉਨ੍ਹਾਂ ਨੇ ‘ਆਧੁਨਿਕੀਕਰਨ ਅਤੇ ਸਿੱਖ: ਇਕ ਸਮਾਜ-ਵਿਗਿਆਨਕ ਅਧਿਐਨ’ ਵਿਸ਼ੇ ਤੇ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ। ਇਸ ਤੋਂ ਇਲਾਵਾਂ ਸਮਾਜ-ਵਿਗਿਆਨ, ਧਰਮ ਅਧਿਐਨ ਅਤੇ ਪੰਜਾਬੀ ਵਿਸ਼ਿਆਂ ਵਿੱਚ ਐਮ.ਏ ਦੀਆਂ ਡਿਗਰੀਆਂ ਪਹਿਲੇ ਦਰਜੇ ਵਿੱਚ ਹਾਸਿਲ ਕੀਤੀਆਂ ਹਨ। ਹੁਣ ਨਵੀਂ ਛਪੀ ਪੁਸਤਕ ‘ਸਿੱਖੀ ਅਤੇ ਸਿੱਖਾਂ ਦਾ ਭਵਿੱਖ’ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਲੇਖਕ ਦੀਆਂ ਇਸ ਪੁਸਤਕ ਤੋਂ ਪਹਿਲਾਂ ਅੱਧੀ ਦਰਜਨ ਪੁਸਤਕਾਂ ਛਪ ਚੁੱਕੀਆਂ ਹਨ।ਇਸ ਪੁਸਤਕ ਵਿੱਚ ਲੇਖਕ ਨੇ ਪਹਿਲਾਂ ਪ੍ਰਕਾਸ਼ਤ ਹੋਈਆਂ ਦੋ ਪੁਸਤਕਾਂ ‘ਸਿੱਖ-ਪੰਥ ਨਵੇਂ ਯੁੱਗ ਦੇ ਸਨਮੁੱਖ ਅਤੇ ਸਿੱਖ ਪਛਾਣ ਵਿੱਚ ਕੇਸਾਂ ਦਾ ਮਹੱਤਵ ਵਿੱਚ ਦਿੱਤੀਆਂ ਗਈਆਂ ਧਾਰਨਾਵਾਂ ਦਾ ਵਿਸਥਾਰ ਕੀਤਾ ਹੈ। ਲੇਖਕ ਨੇ ਵੱਖ-ਵੱਖ ਕਾਲਜਾਂ, ਯੂਨੀਵਰਸਿਟੀਆਂ ਅਤੇ ਕਾਨਫ਼ਰੰਸਾਂ ਵਿੱਚ ਚਾਰ ਦਰਜਨ ਤੋਂ ਵੱਧ ਖੋਜ-ਪੱਤਰ ਕੀਤੇ ਹਨ। ਇਨ੍ਹਾਂ ਦੀ ਨਿਗਰਾਨੀ ਹੇਠ ਢਾਈ ਦਰਜਨ ਦੇ ਕਰੀਬ ਖੋਜੀ ਐਮ. ਫਿਲ ਅਤੇ ਪੀ.ਐਚ.ਡੀ ਕਰ ਚੁੱਕੇ ਤੇ ਕਰ ਰਹੇ ਹਨ।

ਲੇਖਕ ਨੇ ਇਸ ਪੁਸਤਕ ਨੂੰ ਸੱਤ ਆਧਿਆਇ ਵਿੱਚ ਵੰਡਿਆ ਹੈ। ‘ਸੰਸਾਰ ਧਰਮਾਂ ਵਿੱਚ ਸਿੱਖ ਧਰਮ’, ‘ਸਿੱਖੀ ਅਤੇ ਅੰਤਰ-ਧਰਮ ਸੰਵਾਦ’, ‘ਵਿਸ਼ਵੀਕਰਨ ਅਤੇ ਸਿੱਖ’, ‘ਵਿਸ਼ਵ-ਆਰਥਿਕਤਾ ਅਤੇ ਸਿੱਖ’, ‘ਸਿੱਖੀ, ਸਿੱਖ ਅਤੇ ਰਾਜਨੀਤੀ’, ‘ਨਰ ਅਤੇ ਨਾਰੀ: ਸਿੱਖ ਦ੍ਰਿਸ਼ਟੀਕੋਨ’ ਤੇ ‘ਵਿਦੇਸ਼ੀ ਸਿੱਖ, ਸਾਹਿਤ ਅਤੇ ਪਛਾਣ’।” ਇਨ੍ਹਾਂ ਸੱਤ ਭਾਗਾਂ ਨੂੰ ਅੱਗੇ ਉਪ-ਆਧਿਆਇ ਵਿੱਚ ਵੰਡਿਆ ਗਿਆ ਹੈ।

ਪੁਸਤਕ ਦੇ ਪਹਿਲੇ ਆਧਿਆਇ ‘ਸੰਸਾਰ ਧਰਮਾਂ ਵਿੱਚ ਸਿੱਖ ਧਰਮ’ ਨੂੰ ਅੱਗੇ ਚਾਰ ਉਪ-ਆਧਿਆਇ ਵਿੱਚ ਵੰਡਿਆਂ ਗਿਆ ਹੈ। “ਰੱਬ ਦੇ ਵਿਭਿੰਨ ਸੰਕਲਪ, ਪੱਛਮੀ ਏਸ਼ੀਆ ਦੇ ਧਰਮਾਂ ਵਿੱਚ ਰੱਬ ਦਾ ਸੰਕਲਪ, ਦੱਖਣੀ ਏਸ਼ੀਆਂ ਦੇ ਧਰਮਾਂ ਵਿੱਚ ਰੱਬ ਦਾ ਸੰਕਲਪ ਅਤੇ ਸਿੱਖ ਧਰਮ ਦੀ ਵਿਲੱਖਣਤਾ।” ਸੰਸਾਰ ਦੇ ਧਰਮਾਂ ਨੂੰ ਇਸ ਪੁਸਤਕ ਵਿੱਚ ਦੋ ਹਿੱਸਿਆਂ ਵਿੱਚ ਪੇਸ਼ ਕੀਤਾ ਗਿਆ ਹੈ। ਪੱਛਮੀ ਏਸ਼ੀਆ ਵਿੱਚ ਸਾਮੀ ਧਰਮ ਯਹੂਦੀ, ਈਸਾਈ ਤੇ ਇਸਲਾਮ ਨੂੰ ਸ਼ਾਮਿਲ ਕੀਤਾ ਗਿਆ ਹੈ।ਦੂਜੇ ਭਾਗ ਵਿੱਚ ਦੱਖਣੀ ਧਰਮ ਜੈਨਮਤ, ਬੁੱਧਮਤ, ਹਿੰਦੂਮਤ ਤੇ ਸਿੱਖਮਤ ਨੂੰ ਸ਼ਾਮਿਲ ਕੀਤਾ ਗਿਆ ਹੈ।ਇਨ੍ਹਾਂ ਦੋਨਾਂ ਭਾਗਾਂ ਵਿੱਚ ਧਰਮ ਦੇ ਪੈਗੰਬਰ, ਆਰੰਭ, ਵਿਕਾਸ, ਧਾਰਮਿਕ ਗ੍ਰੰਥ, ਸਿੱਖਿਆਵਾਂ ਆਦਿ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਸ ਅਧਿਆਇ ਦੇ ਅਖੀਰ ਵਿੱਚ ਇਨ੍ਹਾਂ ਧਰਮਾਂ ਤੋਂ ਸਿੱਖ ਧਰਮ ਵਿਲੱਖਣ ਅਤੇ ਨਵੇਕਲਾ ਧਰਮ ਕਿਊ ਹੈ? ਇਸ ਵਿਸ਼ੇ ‘ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ।

IMG-20150909-WA0002-1
ਇਸ ਪੁਸਤਕ ਦੇ ਦੂਜੇ ਅਧਿਆਇ ‘ਸਿੱਖੀ ਅਤੇ ਅੰਤਰ-ਧਰਮ ਸੰਵਾਦ’ ਨੂੰ ਅੱਗੇ ਚਾਰ ਉਪ-ਆਧਿਆਇ ਵਿੱਚ ਵੰਡਿਆਂ ਗਿਆ ਹੈ। ‘ਅੰਤਰ-ਧਰਮ ਸੰਵਾਦ ਦੇ ਮੁੱਖ ਮਸਲੇ, ਸਿੱਖ ਧਰਮ ਅਤੇ ਅੰਤਰ-ਧਰਮ ਸੰਵਾਦ, ਅੰਤਰ-ਧਰਮ ਸੰਵਾਦ ਦੇ ਪ੍ਰਮੁੱਖ ਲੱਛਣ ਅਤੇ ਗੁਰਮਤਿ ਤੇ ਸਿੱਖ ਧਰਮ ਦੀ ਪੜਚੋਲਵੀ ਦ੍ਰਿਸ਼ਟੀ’।ਇਸ ਅਧਿਆਇ ਵਿੱਚ ਅੰਤਰ ਧਰਮ ਸੰਵਾਦ ਨੂੰ ਵਿਭਿੰਨ ਧਰਮਾਂ ਦੀ ਸਹਿਹੋਂਦ ਲਈ ਮਹੱਤਵ ਪੂਰਨ ਮੰਨਿਆ ਜਾਦਾ ਹੈ। ਫਿਰ ਵੀ ਕੁਝ ਧਰਮਾਂ ਦੇ ਲੋਕ ਕੇਵਲ ਆਪਣੇ ਵਿਚਾਰਾਂ ਕਰਕੇ ਧਾਰਮਿਕ ਵਿਸ਼ਵਾਸਾਂ ਨੂੰ ਦੂਸਰੇ ਧਰਮਾਂ ਦੇ ਵਿਸਵਾਸ਼ਾਂ ਨਾਲ ਜਿਆਦਾ ਉਤਮ ਮੰਨਦੇ ਹਨ।ਪਰ ਸਿੱਖ ਮਤ ਵਿੱਚ ਅੰਤਰ-ਧਰਮ ਸੰਵਾਦ ਲਈ ਵਿਲੱਖਣ ਪਹੁੰਚ ਅਪਣਾਈ ਗਈ ਹੈ।ਗੁਰੂ ਨਾਨਕ ਦੇਵ ਜੀ ਨੇ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਸੰਵਾਦ ਰਚਾਇਆ।ਪ੍ਰੰਤੂ ਕਿਸੇ ਨੂੰ ਧਰਮ ਪਰਿਵਰਤਨ ਲਈ ਜੋਰ ਨਹੀਂ ਪਾਇਆ। ਪਰ ਉਹ ਹਮੇਸ਼ਾਂ ਇਹ ਕਹਿੰਦੇ ਸਨ ਕਿ ਲੋਕ ਆਪਣਾ ਧਰਮ ਸਹੀ ਤਰੀਕੇ ਨਾਲ ਨਿਭਾਉਣ। ਇਸ ਅਧਿਆਇ ਦੇ ਅਖੀਰ ਵਿੱਚ ਉਪ-ਭਾਗ ‘ਸਿੱਖ ਧਰਮ ਦੀ ਪੜਚੋਲਵੀ ਦ੍ਰਿਸ਼ਟੀ’ ਵਿੱਚ ਧਰਮਾਂ ਵਿੱਚ ਪ੍ਰਚੱਲਿਤ ਰਸਮਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲੋਂ ਕੀਤੀਆਂ ਟਿੱਪਣੀਆਂ ਪੇਸ਼ ਕਰਕੇ ਲੇਖਕ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਿੱਖ ਧਰਮ ਅੰਤਰ ਧਰਮ ਸੰਵਾਦ ਵਿੱਚ ਕਿਵੇ ਵਿਲੱਖਣ ਹੈ?

ਇਸ ਪੁਸਤਕ ਦਾ ਤੀਜਾ ਅਧਿਆਇ ‘ਵਿਸ਼ਵੀਕਰਨ ਅਤੇ ਸਿੱਖ’ ਨੂੰ ਅੱਗੇ ਤਿੰਨ ਉਪ-ਆਧਿਆਇ ਵਿੱਚ ਵੰਡਿਆਂ ਹੈ। ‘ਵਿਸ਼ਵੀਕਰਨ ਦਾ ਸੰਕਲਪ ਅਤੇ ਅਜੋਕਾ ਧਰਮ-ਚਿੰਤਨ, ਸਿੱਖ ਮਤ ਅਤੇ ਅਜੋਕਾ ਵਿਸ਼ਵ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਵਿਸ਼ਵ ਦਾ ਭਵਿੱਖ।’ਲੇਖਕ ਲਿਖਦਾ ਹੈ, ਕਿ “ਵਿਸ਼ਵੀਕਰਨ ਦੀ ਪ੍ਰਕਿਰਿਆਂ ਰਾਹੀ ਜਿੱਥੇ ਸਿੱਖਾਂ ਦਾ ਦੁਨੀਆਂ ਭਰ ਵਿੱਚ ਫੈਲਾਓ ਹੋਇਆ ਹੈ ਉਥੇ ਸਿੱਖਾਂ ਨੂੰ ਆਪਣੀ ਧਾਰਮਿਕ ਪਛਾਣ ਦੇ ਮੂਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਅਜੋਕੇ ਪ੍ਰਸੰਗ ਵਿੱਚ ਸਮਝਣ ਲਈ ਚੇਸ਼ਟਾ ਵੀ ਪੈਦਾ ਹੋ ਰਹੀ ਹੈ।” ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਵਿਸ਼ਵ ਦਾ ਭਵਿੱਖ ਵਿੱਚ ਲੇਖਕ ਨੇ ਇਹ ਗੱਲ ਸਿੱਧ ਕੀਤੀ ਹੈ “ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਕੇਵਲ ਸਿੱਖਾਂ ਲਈ ਹੀ ਨਹੀਂ ਇਹ ਸੰਦੇਸ਼ ਸਾਰੀ ਦੁਨੀਆਂ ਦੇ ਮਨੁੱਖਾਂ ਲਈ ਸਾਝਾਂ ਹੈ। ਸਿੱਖਾਂ ਦੇ ਇਸ ਵਿਲੱਖਣ ਪਹਿਲੂ ਨੇ ਵਿਸ਼ਵੀਕਰਨ ਦੀ ਪ੍ਰਕਿਰਿਆਂ ਨੇ ਨਵਾ ਮਾਹੌਲ ਸਿਰਜਿਆ। ਇਸ ਯੁੱਗ ਨੂੰ ਗੁਰੂ ਗ੍ਰੰਥ ਸਾਹਿਬ ਦਾ ਯੁੱਗ ਇਸ ਕਰਕੇ ਕਿਹਾ ਜਾਦਾ ਹੈ, ਕਿਉਕਿ ਅੱਗ ਗੁਰੂ ਸੰਦੇਸ਼ ਦੇ ਨਾਲ ਲੋਕ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ਾਂ ਕਰ ਰਹੇ ਹਨ।”

ਇਸ ਪੁਸਤਕ ਦਾ ਚੌਥਾ ਅਧਿਆਇ ‘ਵਿਸ਼ਵ-ਆਰਥਿਕਤਾ ਅਤੇ ਸਿੱਖ’ ਨੂੰ ਅੱਗੇ ਚਾਰ ਉਪ-ਆਧਿਆਇ ਵਿੱਚ ਵੰਡਿਆਂ ਹੈ। “ਪੂੰਜੀ ਦੇ ਜਾਲ ਵਿੱਚ ਫਸਿਆ ਸੰਸਾਰ, ਸਿੱਖ ਮਤ ਅਤੇ ਮਨੁੱਖ ਦੇ ਆਰਥਿਕ ਸਰੋਕਾਰ, ਆਧੁਨਿਕ ਆਰਥਿਕਤਾ ਬਨਾਮ ਸਿੱਖ-ਚਿੰਤਨ ਅਤੇ ਮਾਇਆਧਾਰੀ ਯੁੱਗ ਵਿੱਚ ਸਿੱਖੀ ਅਤੇ ਸਿੱਖ।” ਗੁਰਬਾਣੀ ਵਿੱਚ ਮਨੁੱਖ ਨੂੰ ਮਾਇਆ ਤੇ ਮੋਹ ਤੋਂ ਮੁਕਤ ਹੋਣ ਦਾ ਮਾਰਗ ਦੱਸਿਆ ਗਿਆ ਹੈ। ਪ੍ਰਤੂੰ ਅਜੋਂਕਾ ਸਿੱਖ ਇਸ ਸਮੱਸਿਆਂ ਦਾ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕਾ ਹੈ। ਜਿਸ ਕਰਕੇ ਮਨੁੱਖ ਆਪਣੇ ਕੁਦਰਤੀ ਅਤੇ ਸਮਾਜਿਕ ਸਰੋਕਾਰਾਂ ਨਾਲੋ ਟੁੱਟਦਾ ਜਾ ਰਿਹਾ ਹੈ। ਪੂੰਜੀ ਦੇ ਜਾਲ ਵਿੱਚ ਫਸੇ ਲੋਕਾਂ ਦੀਆਂ ਧਾਰਮਿਕ  ਭਾਵਨਾਵਾਂ ਅਖੌਤੀ ਸੰਤ ਅਤੇ ਬਾਬੇ ਵਰਤ ਰਹੇ ਹਨ ਤੇ ਅਧਿਆਤਮਿਕਤਾਂ ਨੂੰ ਵਸਤੁ ਦੀ ਤਰ੍ਹਾਂ ਵੇਚਿਆਂ ਖਰੀਦਿਆਂ ਜਾ ਰਿਹਾ ਹੈ ਇਨ੍ਹਾਂ ਸਮੱਸਿਆਂ ਤੋਂ ਇਲਾਵਾਂ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਲੇਖਕ ਨੇ ਇਸ ਅਧਿਆਇ ਵਿੱਚ ਪੇਸ਼ ਕੀਤਾ ਹੈ।ਕਿਉਕਿ ਇਹ ਸਿੱਖ ਧਰਮ ਦੇ ਭਵਿੱਖ ਲਈ ਚਿੰਨਤਾ ਦਾ ਵਿਸਾ ਬਣ ਚੁੱਕਾ ਹੈ।

ਇਸ ਪੁਸਤਕ ਦਾ ਪੰਜਵਾਂ ਅਧਿਆਇ ‘ਸਿੱਖੀ, ਸਿੱਖ ਅਤੇ ਰਾਜਨੀਤੀ’ ਨੂੰ ਅੱਗੇ ਚਾਰ ਉਪ-ਆਧਿਆਇ ਵਿੱਚ ਵੰਡਿਆਂ ਹੈ। ‘ਰਾਜਨੀਤੀ ਦਾ ਸਿੱਖ ਸਿਧਾਂਤ, ਸਿੱਖ ਰਾਜਨੀਤਕ ਸੰਸਥਾਵਾਂ, ਸਿੱਖ-ਪੰਥ ਦੀ ਅਜੋਕੀ ਰਾਜਨੀਤੀ ਤੇ ਸਿੱਖ ਪਛਾਣ ਦਾ ਸੰਕਟ ਅਤੇ ਰਾਜਨੀਤੀ’ ਇਸ ਅਧਿਆਇ ਵਿੱਚ ਲੇਖਕ ਨੇ ‘ਰਾਜਨੀਤੀ ਦਾ ਸਿੱਖ ਸਿਧਾਂਤ’ ਵਿੱਚ ਪੇਸ਼ ਕਰਦਿਆਂ ਬੜੇ ਖੁਬਸੂਰਤ ਸ਼ਬਦਾਂ ਵਿੱਚ ਲਿਖਿਆ ਹੈ, ਕਿ ‘ਸਿੱਖੀ ਨੇ ਧਾਰਮਿਕ ਪਾਖੰਡ ਅਤੇ ਕੱਟੜਤਾ ਨੂੰ ਬੇਪਰਦ ਕਰਨ ਲਈ ਧਰਮ ਦਾ ਪੈਗਾਮ ਦਿੱਤਾ। ਆਧੁਨਿਕ ਚਿੰਤਨ ਨੇ ਦੁਨਿਆਵੀ ਰਾਜ ਨੂੰ ਵਿਚਾਰਧਾਰਕ ਹਮਾਇਤ/ਅਧਾਰ ਦਿੱਤਾ ਹੈ, ਜਦੋਂ ਕਿ ਗੁਰਮਤਿ ਨੇ ਦੁਨਿਆਵੀ ਰਾਜਿਆਂ ਦੇ ਰਾਜ ਦੇ ਖਤਮ ਹੋਣ ਅਤੇ ਉਨ੍ਹਾਂ ਦੀ ਝੂਠੀ ਪਾਤਸ਼ਾਹੀ ਦੀ ਹਾਰ ਬਾਰੇ ਵੀ ਲੋਕਾਂ ਨੂੰ ਜਾਗ੍ਰਤ ਕੀਤਾ ਹੈ। ਆਧੁਨਿਕਤਾ ਨੇ ਧਰਮ ਅਤੇ ਰਾਜਨੀਤੀ ਦੀ ਅਲਹਿਦਗੀ ਦੀ ਵਕਾਲਤ ਕੀਤੀ ਹੈ। ਪ੍ਰੰਤੂ ਸਿੱਖ-ਸਿਧਾਂਤ ਵਿੱਚ ਰਾਜਨੀਤੀ ਅਤੇ ਧਰਮ ਇਕ ਦੂਸਰੇ ਨਾਲੋ ਵੱਖਰੇ ਜਾਂ ਵਿਰੋਧੀ ਨਹੀਂ ਹਨ।”ਕਿਉਕਿ ਅਜੋਕੇ ਰਾਜਨੀਤੀਵਾਨਾਂ ਵਿੱਚ ਪੰਜ ਵਿਕਾਰ ਭਿਆਨਕ ਬਿਮਾਰੀ ਵਾਂਗ ਵੱਧਦੇ ਹੀ ਜਾ ਰਹੇ ਹਨ। ਇਸ ਅਧਿਆਇ ਦੇ ‘ਸਿੱਖ ਰਾਜਨੀਤਕ ਸੰਸਥਾਵਾਂ’ ਉਪ-ਭਾਗ ਨੂੰ ਅੱਗੇ ਤਿੰਨ ‘ਸ੍ਰੀ ਅਕਾਲ ਤਖਤ ਸਾਹਿਬ, ਖਾਲਸਾ ਤੇ ਸਰਬੱਤ ਖਾਲਸਾ’ ਭਾਗਾਂ ਵਿੱਚ ਵੰਡਕੇ ਇਨ੍ਹਾਂ ਵਿਸ਼ਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਹੈ। ਸਿੱਖ ਪੰਥ ਦੀ ਅਜੋਕੀ ਰਾਜਨੀਤੀ ਬਾਰੇ ਲਿਖਿਆ ਹੈ ਕਿ 1849 ਵਿੱਚ ਖਾਲਸਾ ਰਾਜ ਦੀ ਹਾਰ ਸਿੱਖਾਂ ਦੀ ਇਤਿਹਾਸਕ ਹਾਰ ਸੀ। ਕਿਉਕਿ ਉਸ ਹਾਰ ਤੋਂ ਬਾਅਦ ਸਿੱਖ ਰਾਜਨੀਤੀ ਦਾ ਮੁਹਾਦਰਾਂ ਬਦਲ ਗਿਆ। ਕਿਉਕਿ ਅਜੋਕੇ ਸਮੇਂ ਸਿੱਖ ਅਕਾਲ ਪੁਰਖ ਨਾਲ ਜੁੜਨ ਲਈ ਤਾਂ ਆਜ਼ਾਦ ਹਨ ਪਰ ਦੁਨਿਆਵੀ ਰਜਨੀਤੀ ਇਸ ਅਜ਼ਾਦੀ ਦੇ ਰਾਹ ਵਿੱਚ ਰੁਕਾਵਟ ਬਣ ਰਹੀ ਹੈ। ਸਿੱਖਾਂ ਨੂੰ ਆਪਣੀ ਪਛਾਣ ਕਾਇਮ ਰੱਖਣ ਲਈ ਵਿਦੇਸ਼ਾਂ ਵਿੱਚ ਕਾਨੂੰਨ ਤੇ ਰਾਜਨੀਤਿਕ ਲੜਾਈ ਲੜਨੀ ਪਈ ਤੇ ਪੈ ਰਹੀ ਹੈ। ਕਿਉਕਿ ਸਿੱਖਾਂ ਵਿੱਚ ਦਿਨ-ਬ-ਦਿਨ ਸਿੱਖ ਨੌਜਵਾਨਾਂ ਦਾ ਕੇਸ ਕਤਲ ਕਰਵਾਉਣ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ ਜ਼ੋ ਕਿ ਸਿੱਖ ਧਰਮ ਦੇ ਭਵਿੱਖ ਲਈ ਚਿੰਨਤਾ ਦਾ ਵਿਸ਼ਾ ਬਣ ਚੁੱਕਾ ਹੈ।

ਇਸ ਪੁਸਤਕ ਦਾ ਛੇਵਾਂ ਅਧਿਆਇ ‘ਨਰ ਅਤੇ ਨਾਰੀ: ਸਿੱਖ ਦ੍ਰਿਸ਼ਟੀਕੋਨ’ ਨੂੰ ਅੱਗੇ ਛੇ  ਉਪ-ਆਧਿਆਇ ਵਿੱਚ ਵੰਡਿਆਂ ਹੈ। ‘ਸਿੱਖ ਧਰਮ ਦਾ ਨਾਰੀਵਾਦੀ ਨਜਰੀਆ, ਅਜੋਕਾ ਨਾਰੀ ਚਿੰਤਨ ਅਤੇ ਗੁਰਮਤਿ, ਸਿੱਖ-ਇਤਿਹਾਸ ਵਿੱਚ ਨਾਰੀ ਦਾ ਯੋਗਦਾਨ, ਸਿੱਖ-ਪੰਥ ਵਿੱਚ ਨਾਰੀ ਦੀ ਦਸ਼ਾ ਮਾੜੀ ਕਿਉ?, ਸਿੱਖ ਨਾਰੀ ਦੇ ਮਸਲੇ ਅਤੇ ਕਾਨੂੰਨ ਅਤੇ ਅਜੋਕੇ ਯੁੱਗ ਵਿੱਚ ਨਾਰੀ ਦੀ ਸਥਿਤੀ ਅਤੇ ਸਿੱਖੀ’ ਨਰ ਅਤੇ ਨਾਰੀ ਬਾਰੇ ਇਸ ਅਧਿਆਇ ਵਿੱਚ ਇਹ ਦੱਸਿਆ ਗਿਆ ਹੈ ਕਿ ਸਿੱਖ ਧਰਮ ਦੇ ਪੈਦਾ ਹੋਣ ਤੋਂ ਪਹਿਲਾਂ ਨਾਰੀ ਨੂੰ ਨਰ ਨੇ ਗੁਲਾਮ ਬਣਾਇਆ ਹੋਇਆ ਸੀ। ਸਿੱਖ ਧਰਮ ਨੇ ਨਾਰੀ ਨੂੰ ਸੰਸਾਰ ਦੇ ਧਰਮਾਂ ਤੋਂ ਵਿਲੱਖਣ ਸਥਾਨ ਦੇ ਕੇ ਨਾਰੀ ਨੂੰ ਨਰ ਦੇ ਬਰਾਬਰ ਸਤਿਕਾਰ ਦਿੱਤਾ। ਸਿੱਖ ਇਤਿਹਾਸ ਵਿੱਚ ਨਾਰੀ ਦੇ ਯੋਗਦਾਨ ਬਾਰੇ ਭਰਪੂਰ ਜਾਣਕਾਰੀ ਪੇਸ਼ ਕੀਤੀ ਗਈ ਹੈ। ਕਿ ਸਿੱਖ ਧਰਮ ਵਿੱਚ ਨਾਰੀ ਨੇ ਕਿੰਨੀ ਮਹੱਤਵਪੂਰਨ ਭੂਮਿਕਾਂ ਨਿਭਾਈ ਹੈ। ਸਿੱਖ ਪੰਥ ਵਿੱਚ ਨਾਰੀ ਦੀ ਦਸ਼ਾ ਮਾੜੀ ਕਿਉ? ਸਿੱਖ ਲੋਕ ਅਜੋਕੇ ਸਮੇਂ ਭਰੂਣ ਹੱਤਿਆਂ ਕਰਨ ਲੱਗੇ ਹੋਏ ਹਨ ਤੇ ਸਿੱਖਾਂ ਵਿੱਚ ਨਾਰੀ ਦੇ ਨਾਲ ਅਜੋਕੇ ਸਮੇਂ ਹੋ ਰਹੇ ਮਾੜੇ ਵਰਤਾਰੇ ਬਾਰੇ ਵੀ ਖੁੱਲ ਵਿਸਥਾਰ ਪੂਰਵਕ ਇਸ ਪੁਸਤਕ ਵਿੱਚ ਲਿਖਿਆਂ ਗਿਆ ਹੈ ਕਿ ਕਦੇ ਸਿੱਖ ਨਾਰੀ ਨੂੰ ਦਾਜ ਕਰਕੇ, ਕਦੇ ਕੁੜੀ ਪੈਦਾ ਕਰਨ ਕਰਕੇ, ਵਿਆਹ ਸਮੇਂ ਮੁੰਡੇ ਵਾਲਿਆਂ ਵੱਲੋ ਕੁੜੀਆਂ ਵਾਲਿਆਂ ਨੂੰ ਨੀਵਾਂ ਸਮਝਣ ਦਾ ਵੱਧ ਰਿਹਾ ਰੁਝਾਨ ਆਦਿ ਗੁਰਮਤਿ ਸਿਧਾਂਤਾ ਦੇ ਉਲਟ ਹੋਣ ਤੋਂ ਇਲਾਵਾਂ ਸਿੱਖ ਧਰਮ ਦੇ ਭਵਿੱਖ ਲਈ ਵੀ ਚਿੰਨਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਸ ਪੁਸਤਕ ਦਾ ਸੱਤਵਾਂ ਅਧਿਆਇ ‘ਵਿਦੇਸ਼ੀ ਸਿੱਖ, ਸਾਹਿਤ ਅਤੇ ਪਛਾਣ’ ਨੂੰ ਅੱਗੇ ਪੰਜ ਉਪ-ਆਧਿਆਇ ਵਿੱਚ ਵੰਡਿਆਂ ਹੈ। ‘ਡਾਇਸਪੋਰਾ ਅਤੇ ਪੰਜਾਬ, ਆਜ਼ਾਦੀ ਤੋਂ ਨਿਰਾਸ਼ਾ ਅਤੇ ਸਿੱਖ ਡਾਇਸਪੋਰਾ, ਡਾਇਸਪੋਰਾ ਅਤੇ ਪਛਾਣ, ਸਿੱਖ ਪਛਾਣ ਦਾ ਸੰਕਟ ਅਤੇ ਸਾਹਿਤ ਅਤੇ ਬਿਰਤਾਂਤਾਂ ਦੇ ਸਬਕ ਅਤੇ ਸਿੱਖ ਪਛਾਣ।’ ਇਸ ਅਧਿਆਇ ਵਿੱਚ ਇਹ ਦੱਸਿਆਂ ਗਿਆ ਹੈ ਕਿ ਕਿਵੇ ਉਤਰ-ਪੱਛਮ ਵਲੋ ਆਉਣ ਵਾਲੇ ਹਮਲਾਵਰਾਂ ਦਾ ਪਹਿਲਾ ਨਿਸ਼ਾਨਾਂ ਪੰਜਾਬ ਹੁੰਦਾ ਸੀ। ਵਿਦੇਸ਼ੀ ਹਮਲਾਵਰਾਂ ਨੂੰ ਪੰਜਾਬੀਆਂ ਨਾਲ ਆਪਣਾ ਜ਼ੋਹਰ ਵਿਖਾਉਣਾ ਪੈਦਾ ਸੀ। ਜਿਸ ਕਰਕੇ ਪੰਜਾਬ ਦੇ ਲੋਕਾਂ ਦੀ ਜਿਆਦਤਰ ਜਿੰਦਗੀ ਜੰਗਾਂ-ਯੁੱਗਾਂ ਵਿੱਚ ਲੰਘ ਗਈ। ਤਕਰੀਬਨ ਸਿੱਖਾਂ ਨੇ 82 ਸਾਲ ਪੰਜਾਬ ਤੇ ਰਾਜ ਕੀਤਾ। ਇਸ ਤੋਂ ਬਾਅਦ ਪੰਜਾਬ ਵਿੱਚ ਸਿੱਖ ਆਪਣੀ ਪਛਾਣ ਕਰਕੇ ਆਪਣੇ ਹੱਕਾਂ ਨਾਲ ਲੜਦੇ ਰਹੇ। ਆਜ਼ਾਦੀ ਤੋਂ ਪਹਿਲਾ ਕਾਗਰਸ ਆਗੂਆਂ ਵੱਲੋਂ ਸਿੱਖ ਲੀਡਰਸ਼ਿਪ ਨਾਲ ਕੀਤੇ ਗਏ ਵਾਅਦੇ ਉਹ ਪੂਰੇ ਨਾ ਹੋਏ 1984 ਵੇਲੇ ਪੰਜਾਬ ਵਿੱਚ ਵਾਪਰੀ ਦੁਖਾਂਤ ਘਟਨਾਂ ਤੋਂ ਇਲਾਵਾਂ ਹੋਰ ਅਨੇਕਾਂ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਅਧਿਆਇ ਵਿੱਚ ਲੇਖਕ ਨੇ ਸਿੱਖ ਪਹਿਚਾਣ ਦੀ ਸਮੱਸਿਆਵਾਂ ਨੂੰ ਇਕ ਨਾਵਲ ਅਤੇ ਫਿਲਮ ਦੇ ਬਿਰਤਾਂਤ ਦੇ ਹਵਾਲੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।

ਇਸ ਪੁਸਤਕ ਦੀ ਧਰਮ ਅਧਿਐਨ ਤੇ ਸਿੱਖ ਅਧਿਐਨ ਨਾਲ ਜੁੜੇ ਵਿਦਵਾਨਾਂ ਤੇ ਖੋਜੀਆਂ ਤੋਂ ਇਲਾਵਾਂ ਸਿੱਖ ਧਰਮ ਤੋਂ ਇਲਾਵਾਂ ਹੋਰ ਧਰਮਾਂ ਦੇ ਪਾਠਕਾਂ ਨੇ ਇਸ ਪੁਸਤਕ ਦੀ ਕਾਫੀ ਸ਼ਲਾਘਾ ਕੀਤੀ ਤੇ ਕਰ ਰਹੇ ਹਨ। ਕਿਉਕਿ ਇਹ ਪੁਸਤਕ ਧਰਮ ਖੋਜਕਾਰਜ ਵਿੱਚ ਅਹਿਮ ਭੂਮਿਕਾਂ ਨਿਭਾ ਰਹੀ ਹੈ।ਸਿੱਖ ਨੌਜਵਾਨ ਪਤਿੱਤਪੁਣੇ ਵੱਲ ਵੱਧਦੇ ਜਾ ਰਹੇ ਹਨ ਤੇ ਇਹ ਨਸ਼ਿਆਂ ਦਾ ਸਹਾਰਾ ਲੈ ਕੇ ਜੀਵਨ ਨੂੰ ਬਰਬਾਦ ਕਰ ਰਹੇ ਹਨ। ਨੌਜਵਾਨਾਂ ਨੂੰ ਨਵੀਂ ਸੇਧ ਦੇਣ ਵਿੱਚ ਸਿੱਖ ਲੀਡਰਸ਼ਿਪ ਭੰਬਲਭੂਸੇ ਵਿੱਚ ਹੈ। ਸਿੱਖਾਂ ਸਾਹਮਣੇ ਪੈਦਾ ਹੋ ਰਹੇ ਸੰਕਟ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਨੂੰ ਛੱਡ ਕੇ ਸਿੱਖ ਨੌਜਵਾਨ ਵਿਦੇਸ਼ਾਂ ਵੱਲ ਜਾ ਰਹੇ ਹਨ। ਪੰਜਾਬ ਦੀ ਧਰਤੀ ਦਾ ਇੱਥੋਂ ਦੇ ਜੰਮਿਆਂ ਲਈ ਪਰਾਇਆ ਹੋ ਜਾਣਾ ਵੱਡਾ ਦੁਖਾਂਤ ਹੈ।ਸਿੱਖਾਂ ਦਾ ਭਵਿੱਖ ਬਹੁਤ ਉਜਲ ਹੈ। ਕਿਉਕਿ ਸਿੱਖ ਇਸ ਕਰਕੇ ਵਡਭਾਗੇ ਨੇ ਕਿ ਉਨ੍ਹਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਹੈ। ਪ੍ਰੰਤੂ ਇੱਕ ਮੰਦਭਾਗੀ ਗੱਲ ਇਹ ਵੀ ਹੈ ਕਿ ਅਸੀਂ ਸੀ੍ਰ ਗੁਰੂ ਗੰ੍ਰਥ ਸਾਹਿਬ ਜੀ ਦੇ ਸੰਦੇਸ਼ ਨੂੰ ਉਸ ਤਰੀਕੇ ਨਾਲ ਨਹੀਂ ਸਮਝਿਆ ਜਿਸ ਤਰ੍ਹਾਂ ਸਮਝਣਾਂ ਚਾਹੀਦਾ ਸੀ। ਕਿਉਕਿ ਸਿੱਖ ਧਰਮ ਸੰਸਾਰ ਦੇ ਧਰਮਾਂ ਨਾਲੋਂ ਆਪਣੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਹੀ ਵੱਖਰਾ ਹੈ। ਸਿੱਖਾਂ ਦੇ ਜੀਵਨ ਵਿੱਚ ਫੈਲ ਰਹੀ ਨਿਰਾਸ਼ਤਾ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨੀ ਅਤੇ ਸਿੱਖਾਂ ਦੇ ਭੱਖਦੇ ਮਸਲਿਆਂ ਜਿਨ੍ਹਾਂ’ਤੇ ਚਿੰਤਨ ਸ਼ੁਰੂ ਕਰਨਾ ਇਸ ਪੁਸਤਕ ਦਾ ਮੁੱਖ ਉਦੇਸ਼ ਹੈ।

ਮਨਦੀਪ ਸਿੰਘ ਬੱਲੋਪੁਰ

ਖੋਜਾਰਥੀ: ਧਰਮ ਅਧਿਐਨ ਵਿਭਾਗ

ਪੰਜਾਬੀ ਯੂਨੀਵਰਸਿਟੀ ਪਟਿਆਲਾ।

98722-24128

Must Share With Your Friends...!

Comments

comments

Leave a Reply

Your email address will not be published. Required fields are marked *

*