#ਬੂਟੀਆਂ ਆਲਾ ਬਿਸਤਰਾ – Must Share
Templates by BIGtheme NET

#ਬੂਟੀਆਂ ਆਲਾ ਬਿਸਤਰਾ – Must Share

Must Share With Your Friends...!

ਜਦੋਂ ਇੱਥੇ ਬਾਹਰ ਆਏ ਤਾਂ ਹੋਰ ਗੱਲਾਂ ਨਾਲ ਇੱਕ ਗੱਲ ਇਹ ਵੀ ਸੀ ਕਿ ਇੱਥੇ ਲੋਕ ਬਾਰਾਂ ਮਹੀਨੇ ਤੀਹ ਦਿਨ ਅੰਦਰ ਵੜ ਕੇ ਹੀ ਸੌਂਦੇ ਆ ਭਾਵੇਂ ਅੱਤ ਦੀ ਗਰਮੀ ਹੋਵੇ ਭਾਵੇਂ ਅੰਤਾਂ ਦੀ ਠੰਢ। ਸ਼ਹਿਰਾਂ ਵਾਲਿਆਂ ਦੀ ਗੱਲ ਵੱਖਰੀ ਹੋਊ ਪਰ ਆਪਾਂ ਪਿੰਡਾਂ ਵਾਲੇ ਕੋਠਿਆਂ ਤੇ ਖੁੱਲ੍ਹੇ ਵਿਹੜਿਆਂ ਚ ਪੈਣ ਵਾਲੇ ਸੀ। ਹੋਰ ਤਾਂ ਹੋਰ ਆਪਣਾ ਤਾਂ ਜਦੋਂ ਅੰਤਾਂ ਦੀ ਗਰਮੀਂ ਹੁੰਦੀ ਤਾਂ ਮੰਜਾ ਚੁਬਾਰੇ ਦੀ ਛੱਤ ਤੇ ਹੁੰਦਾ ਸੀ ਤੇ ਫੁੱਲਾਂ ਬੂਟੀਆਂ ਆਲਾ ਬਿਸਤਰਾ ਧੁੱਪਾਂ ਪੈ ਪੈ ਚਿੱਟਾ ਹੋ ਜਾਂਦਾ ਬੀਬੀ ਨੇ ਗਾਲ੍ਹਾਂ ਕੱਢਣੀਆਂ…”ਵੇ ਕਿਸੇ ਨੇ ਸਾਕ ਨੀ ਕਰਨਾ ਸਿਖਰ ਦੁਪਿਹਰੇ ਤੱਕ ਛੱਤ ਤੇ ਪਿਆ ਰਹਿੰਨਾ ਆਂਢਣਾ ਗਵਾਂਢਣਾਂ ਮੈਨੂੰ ਮਖ਼ੌਲ ਕਰਦੀਆਂ ਆਹਨੀ ਬਹਾਨੀਂ ਵਿਚਦੀ ਗੱਲਾਂ ਕੱਢਦੀਆਂ ਕਿ ਥੋਡਾ ਸ਼ੋਹਰ ਤਾਂ ਸੁੱਖ ਨਾ ਹਰੇਕ ਸਾਲ ਬੂਟੀਆਂ ਵਾਲਾ ਬਿਸਤਰਾ ਚਿੱਟਾ ਕਰ ਦਿੰਦਾ ਹੋਊ, ਹੋਰ ਨਹੀਂ ਤਾਂ ਉਸ ਅੱਗ ਲੱਗੜੇ ਨੂੰ ਇਕੱਠਾ ਹੀ ਕਰ ਆਇਆ ਕਰ”। ਜਦੋਂ ਮਾਤਾ ਨੇ ਵੇਲੇ ਕਵੇਲੇ ਸੀ. ਬੀ. ਆਈ. ਵਾਲਿਆਂ ਵਾਂਗੂੰ ਚੁਬਾਰੇ ਤੇ ਛਾਪਾ ਮਾਰਨਾ ਤਾਂ ਨਾਲ਼ੇ ਧੁੱਪੇ ਪਿਆ ਬਿਸਤਰਾ ਇਕੱਠਾ ਕਰੀ ਜਾਣਾ ਨਾਲ਼ੇ ਹਜ਼ਾਰ ਗਾਲ੍ਹਾਂ ਕੱਢੀ ਜਾਣੀਆਂ ਪਰ ਮਾਂ ਦੀਆਂ ਗਾਲ੍ਹਾਂ ਘਿਉ ਦੀਆਂ ਨਾਲਾਂ ਇੱਕ ਦੋ ਦਿਨ ਸਭ ਠੀਕ ਹੋਣਾ ਫਿਰ ਉਹੀ ਕਹੀ ਕੁਹਾੜੀ। ਅਕਸਰ ਆਪਣਾ ਆਪਣਾ ਹੀ ਹੁੰਦਾ ਛੱਤ ਤੇ ਪਿਆਂ ਨੇ ਤਾਰੇ ਗਿਣੀਂ ਜਾਣੇ ਘਟਦਾ ਵਧਦਾ ਚੰਦ ਵੇਖੀ ਜਾਣਾ ਜੇ ਕੋਈ ਯਾਰ ਬੇਲੀ ਆ ਜਾਣਾ ਤਾਂ ਉਸ ਨਾਲ ਅੱਧੀ ਰਾਤ ਤੱਕ ਗੱਲਾਂ ਮਾਰੀ ਜਾਣੀਆਂ ਤੜਕੇ ਬਾਬੇ ਦੀ ਸਪੀਕਰ ਚੋਂ ਆਵਾਜ਼ ਸੁਣਨੀ ਪਰ ਘੇਸਲ ਮਾਰ ਕੇ ਦਿਨ ਚੜ੍ਹਦੇ ਤੱਕ ਪਏ ਰਹਿਣਾ। ਕੁਝ ਵੀ ਆ ਪਿੰਡਾਂ ਵਿਚੋਂ ਉੱਠ ਕੇ ਆਇਆ ਬੰਦਾ ਜਦੋਂ ਇੱਕ ਦਮ ਅਜਿਹੇ ਮਾਹੌਲ ਵਿਚ ਆਉਂਦਾ ਤਾਂ ਇਹ ਅੰਦਰ ਪੈਣ ਵਾਲੀਆਂ ਗੱਲਾਂ ਹੀ ਚਿੱਤ ‘ਚ ਆਈ ਜਾਂਦੀਆਂ। ਇਹ ਤਾਂ ਚਲੋ ਖ਼ੈਰ ਜੈਸਾ ਦੇਸ ਵੈਸਾ ਭੇਸ ਵਾਂਗ ਬੰਦਾ ਘਾਸੇ ਪੈ ਜਾਂਦਾ, ਚਾਹੁੰਦੇ ਨਾ ਚਾਹੁੰਦੇ ਵੀ ਅਜਿਹੇ ਮਾਹੌਲ ਦਾ ਆਦੀ ਹੋ ਜਾਂਦਾ। ਇੱਥੇ ਬਹੁਤ ਕੁਝ ਵਧੀਆ ਸਭ ਚੰਗਾ ਬਹੁਤ ਚੰਗਾ ਇਹਨਾਂ ਮੁਲਕਾਂ ਵਰਗੇ ਮੁਲਕ ਹੈ ਨੀ ਕਿਤੇ ਪਰ ਐਨੇ ਸਾਲਾਂ ਵਿਚ ਇੱਕ ਵਾਰ ਵੀ ਪੈਣ ਨੂੰ ਛੱਤ ਨਹੀਂ ਨਸੀਬ ਹੋਈ ਕਦੇ ਤਾਰੇ ਨਹੀਂ ਵੇਖੇ ਕਦੇ ਘਟਦਾ ਵਧਦਾ ਚੰਦ ਨਹੀਂ ਦੇਖਿਆ ਨਾ ਹੀ ਹਰੇਕ ਸਾਲ ਬੂਟੀਆਂ ਵਾਲਾ ਬਿਸਤਰਾ ਚਿੱਟਾ ਕੀਤਾ ਨਾ ਹੀ ਕਦੇ ਗਵਾਂਢਣ ਨੇ ਬੀਬੀ ਨੂੰ ਮਖ਼ੌਲ ਕੀਤਾ ਨਾ ਹੀ ਕਦੇ ਬੀਬੀ ਨੇ ਗਾਲ੍ਹਾਂ ਕੱਢੀਆਂ ਨਾ ਹੀ ਕਦੇ ਕਿਸੇ ਯਾਰ ਬੇਲੀ ਨਾਲ ਅੱਧੀ ਰਾਤ ਤੱਕ ਗੱਲਾਂ ਕੀਤੀਆਂ ਨਾ ਹੀ ਕਦੇ ਬਾਬੇ ਬੋਲੇ ਆ ਨਾ ਹੀ ਕਦੇ ਉੱਠਣ ਵੇਲੇ ਘੇਸਲ ਮਾਰੀਦੀ ਆ, ਸਹੁੰ ਰੱਬ ਦੀ ਪਹਿਲੇ ਅਲਾਰਮ ਤੇ ਉੱਠ ਪਈਦਾ। ਵੈਸੇ ਸੱਚ ਜਾਣਿਓ ਇੱਥੇ ਸਭ ਕੁਝ ਚੰਗਾ ਬਹੁਤ ਚੰਗਾ ਵਧੀਆ ਬਹੁਤ ਵਧੀਆ…!

  • ਕਰਨ ਬਰਾੜ ਹਰੀ ਕੇ ਕਲਾਂ +61430850045
Must Share With Your Friends...!

Comments

comments

Leave a Reply

Your email address will not be published. Required fields are marked *

*