ਚਾਰ ਲਾਵਾਂ
Templates by BIGtheme NET

ਚਾਰ ਲਾਵਾਂ

Must Share With Your Friends...!

ਅੱਜ ਪੁੱਛ ਲਿਆ ਮੈਂ ਮੈਡਮ ਆਪਣੀ ਨੂੰ,
ਕਿੱਦਾਂ ਲੱਗ ਰਿਹਾ ਹੈ ਮੇਰੇ ਨਾਲ ਵਿਆਹ ਕਰਵਾ ਕੇ ਤੈਨੂੰ ।
ਸੁਣ ਕੇ ਮੇਰੀ ਗੱਲ ਓਹ ਝੱਲੀ,
ਜੋਰ ਜੋਰ ਨਾਲ ਹੱਸਣ ਲੱਗੀ,
ਹਸਦੀ ਹਸਦੀ ਭੇਤ ਦਿਲਾਂ ਦੇ ਦੱਸਣ ਲੱਗੀ ।
ਮੈ ਹੈਰਾਨਗੀ ਨਾਲ ਓਹਦੇ ਵੱਲ ਤੱਕਣ ਲੱਗਾ,
ਇਹੋ ਜਿਹਾ ਕੀ ਪੁੱਛ ਲਿਆ ਮੈਂ ਤੈਨੂੰ,
ਕਮਲਿਆਂ ਵਾਂਗੂ ਹੱਸਦੀ ਏਂ,
ਨਾਂ ਦਿਲ ਵਾਲੀ ਗੱਲ ਦਸਦੀਂ ਏਂ ।
ਕਹਿੰਦੀ, ਤੁਸੀਂ ਤਾਂ ਜੀ ਭੋਲੀਆਂ ਗੱਲਾਂ ਕਰਦੇ ਹੋ,
ਮੈਨੂੰ ਤਾਂ ਤੁਹਾਡੇ ਤੋਂ ਕੋਈ ਸ਼ਿਕਾਇਤ ਨਹੀਂ,
ਨਾ ਹੀ ਕੋਈ ਗਿਲਾ ਸ਼ਿਕਵਾ ਏ ।
ਮੈਂ ਤਾਂ ਰੱਬ ਅੱਗੇ ਇਹੋ ਅਰਦਾਸਾਂ ਕਰਦੀਂ ਹਾਂ
ਦਿਨ ਰਾਤ ਫਰਿਆਦਾਂ ਕਰਦੀ ਹਾਂ ।
ਕਿ ਤੁਹਾਡੇ ਵਰਗਾ ਪਤੀ ਹਰ ਕਿਸੇ ਨੂੰ ਮਿਲੇ,
ਪਤੀਆਂ ਦਾ ਪਹਿਲਾ ਐਵਾਰਡ ਤੁਹਾਨੂੰ ਹੀ ਮਿਲੇ ।
ਤੁਸੀਂ ਤਾਂ ਪੰਜਾਬ ਦੇ ਨੰਬਰ ਵੰਨ ਪਤੀ ਹੋ,
ਸੁਣ ਮੈਡਮ ਦੀਆਂ ਗੱਲਾਂ ਮੇਰੀ ਛਾਤੀ ਪਾਟਣ ਤੇ ਗਈ,
ਮੈਂ ਕਿਹਾ ਭਾਗਵਾਨੇ , ਤੂੰ ਤਾਂ ਅੱਜ ਛਾਅ ਗਈ ।
ਕਦੇ ਕਦੇ ਤਾਂ ਤੂੰ ਕਮਾਲ ਈ ਕਰਦੀ ਏਂ,
ਮੇਰੀਆਂ ਤਾਰੀਫਾਂ ਬੇਮਿਸਾਲ ਈ ਕਰਦੀ ਏਂ ।
ਅੱਜ ਤਾਂ ਚਿੱਤ ਖੁਸ਼ ਕਰਤਾ ਤੂੰ,
ਮੇਰਾ ਖਾਲੀ ਜਿਹਾ ਦਿਲ ਖੁਸ਼ੀਆਂ ਦੇ ਨਾਲ ਭਰਤਾ ਤੂੰ ।
ਹੁਣ ਕੰਮ ਤੇ ਚੱਲਦਾਂ ਮੈਂ,
ਚਾਰ ਲਾਵਾਂ ਲਈਆਂ ਜੋ ਤੇਰੇ ਨਾਲ ਮੈਂ,
ਉਨਾਂ ਨੂੰ ਸਿਰੇ ਚੜ੍ਹਾਉਣ ਦੀ ਪੂਰੀ ਕੋਸ਼ਿਸ਼ ਕਰਦਾਂ ਮੈਂ ।
ਚੰਗਾ ਜੀ ਫਿਰ ਚਲਦਾਂ ਮੈਂ ।

– ਗੁਰਪ੍ਰੀਤ ਸਿੰਘ ਫੂਲੇਵਾਲਾ, ਮੋਗਾ

Must Share With Your Friends...!

Comments

comments

Leave a Reply

Your email address will not be published. Required fields are marked *

*