ਸਮਾਜ ਭਲਾਈ ਦੇ ਕੰਮਾਂ ਵਿੱਚ ਦਾਨੀ ਸੱਜਣਾ ਨੂੰ ਵੱਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ – ਡਿਪਟੀ ਕਮਿਸ਼ਨਰ
Templates by BIGtheme NET

ਸਮਾਜ ਭਲਾਈ ਦੇ ਕੰਮਾਂ ਵਿੱਚ ਦਾਨੀ ਸੱਜਣਾ ਨੂੰ ਵੱਧ ਚੜ੍ਹ ਕੇ ਸਹਿਯੋਗ ਦੇਣਾ ਚਾਹੀਦਾ ਹੈ – ਡਿਪਟੀ ਕਮਿਸ਼ਨਰ

Must Share With Your Friends...!

– ਰੈਡ ਕ੍ਰਾਸ ਸੁਸਾਇਟੀ ਨੇ ਅਜਾਦੀ ਦਿਵਸ ਮੌਕੇ ਮਰੀਜਾਂ
– ਅਨਾਥ ਅਤੇ ਬਿਰਧਾ ਨੂੰ ਫਲ ਵੰਡੇ ਅਤੇ ਸਮੱਸਿਆਵਾਂ ਸੁਣੀਆਂ
ਸ੍ਰੀ ਮੁਕਤਸਰ ਸਾਹਿਬ, ਸੁਤੰਤਰਤਾ ਦਿਵਸ ਦੇ ਮੌਕੇ ਤੇ ਅੱਜ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ੍ਰੀ ਜਸਕਿਰਨ ਸਿੰਘ ਆਈ.ਏ.ਐਸ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਹਸਪਤਾਲ ਭਲਾਈ ਸੰਸਥਾ ਦੀ ਚੇਅਰਪਸ਼ਨ ਸ੍ਰੀਮਤੀ ਦਲਜੀਤ ਕੌਰ ਦੀ ਅਗਵਾਈ ਵਿਚ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਬਿਰਧ ਆਸ਼ਰਮ, ਕੁਸ਼ਟ ਆਸ਼ਰਮ ਅਤੇ ਅਨਾਥ ਆਸਰਮ ਵਿਚ ਫਲ ਵੰਡੇ ਗਏ।
 ਇਸ ਮੌਕੇ ਤੇ ਜਿਲ੍ਹਾ ਰੈਡ ਕ੍ਰਾਸ ਸੰਸਥਾ ਦੇ ਸਕੱਤਰ ਪ੍ਰੋਫੈਸ਼ਰ ਗੋਪਾਲ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਉਹਨਾਂ ਵਲੋਂ ਸਿਵਿਲ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ਼ਾ ਨੂੰ ਫਲ ਵੰਡੇ ਅਤੇ ਮਰੀਜਾਂ ਦਾ ਹਾਲ ਚਾਲ ਵੀ ਪੁੱਛਿਆ ਗਿਆ। ਉਹਨਾਂ ਨੂੰ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਜਲਦੀ ਉਹਨਾਂ ਨੂੰ ਤੰਦਰੁਸਤ ਹੋਣ ਦੀ ਕਾਮਨਾ ।
ਇਸ ਮੌਕੇ ਤੇ ਹੀ ਉਹਨਾਂ ਬਿਰਧ ਆਸ਼ਰਮ, ਅਨਾਥ ਆਸ਼ਰਮ ਅਤੇ ਕੁਸਟ ਆਸ਼ਰਮ ਵਿੱਚ ਰਹਿ ਰਹੇ ਵਿਅਕਤੀਆਂ ਨੂੰ ਫਲ ਫੰਡੇ ਗਏ ਅਤੇ ਉਹਨਾਂ ਨੂੰ ਆ ਰਹੀਆਂ ਸਮੱਸਿਆਵਾ ਸੁਣੀਆਂ ਅਤੇ ਜਲਦੀ ਉਹਨਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ।
 ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਹਸਪਤਾਲ ਭਲਾਈ ਸੰਸਥਾ ਦੀ ਚੇਅਰਪਰਸ਼ਨ ਨੇ ਕਿਹਾ ਕਿ ਰੈਡ ਕਰਾਸ ਸੰਸਥਾ ਹਮੇਸ਼ਾ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਮੇਂ ਸਮੇਂ ਤੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਦਾ ਆ ਰਿਹਾ ਤਾਂ ਜੋ ਉਹ ਭਵਿੱਖ ਵਿੱਚ ਇਹ ਲੋਕ ਆਪਣਾ ਚੰਗਾ ਜੀਵਨ ਬਸਰ ਕਰ ਸਕਣ ।
 ਉਹਨਾਂ ਦਾਨੀ ਸੱਜਣਾ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਵਿਅਕਤੀਆਂ, ਅਨਾਥ ਬੱਚਿਆ , ਬੇਸਹਾਰਾ ਬਜੁਰਗਾ ਅਤੇ ਬਿਮਾਰ ਲੋਕਾਂ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹਿਣ ਅਤੇ ਸਮਾਜ ਭਲਾਈ ਦੈ ਕੰਮਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ।

Must Share With Your Friends...!

Comments

comments

Leave a Reply

Your email address will not be published. Required fields are marked *

*