ਬੱਚਿਆਂ ਦੇ ਡਾ. ਰਜਿੰਦਰ ਬਾਂਸਲ ਤੇ ਮੁਕੱਦਮਾ ਦਰਜ
Templates by BIGtheme NET

ਬੱਚਿਆਂ ਦੇ ਡਾ. ਰਜਿੰਦਰ ਬਾਂਸਲ ਤੇ ਮੁਕੱਦਮਾ ਦਰਜ

Must Share With Your Friends...!

– ਮਾਮਲਾ ਔਰਤ ਨਾਲ ਛੇੜਛਾੜ ਦਾ
ਸ੍ਰੀ ਮੁਕਤਸਰ ਸਾਹਿਬ, ( ਰਾਜ ਕੰਵਲ )- ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਰੇਲਵੇ ਰੋਡ ਤੇ ਸਥਿਤ ਰਜਿੰਦਰਾ ਬੱਚਿਆਂ ਦਾ ਹਸਪਤਾਲ ਦੇ ਡਾਕਟਰ ਰਜਿੰਦਰ ਕੁਮਾਰ ਬਾਂਸਲ ਤੇ ਔਰਤ ਨਾਲ ਛੇੜਛਾੜ ਦੇ ਮਾਮਲੇ ‘ਚ ਮੁਕੱਦਮਾ ਦਰਜ ਹੋਣ ਸੂਚਨਾ ਮਿਲੀ ਹੈ। ਥਾਨਾ ਸਿਟੀ ਵਿਖੇ ਦਰਜ ਮੁੱਕਦਮਾ ਨੰਬਰ 118 ਧਾਰਾ 354ਏ ਤਹਿਤ ਅਮਨਵੀਰ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਗਲੀ ਨੰ: 1 ਆਦੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਡਾਕਟਰ ਰਜਿੰਦਰ ਕੁਮਾਰ ਬਾਂਸਲ ਤੇ ਦੋਸ਼ ਲਗਾਇਆ ਹੈ ਕਿ ਮੇਰਾ ਬੱਚਾ ਬਿਮਾਰ ਸੀ ਜਿਸ ਕਰਕੇ ਮੈਂ ਉਸਨੂੰ ਡਾਕਟਰੀ ਇਲਾਜ ਵਾਸਤੇ ਬੱਚਿਆਂ ਦੇ ਮਾਹਿਰ ਡਾਕਟਰ ਰਜਿੰਦਰ ਕੁਮਾਰ ਬਾਂਸਲ ਕੋਲ ਚੈਕਅੱਪ ਵਾਸਤੇ ਲੈ ਕੇ ਗਈ ਤਾਂ ਉਕਤ ਡਾਕਟਰ ਨੇ ਚੈਕਅੱਪ ਕਰਦੇ ਸਮੇਂ ਮੇਰਾ ਹੱਥ ਪਕੜ ਲਿਆ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ।
Dr Rajinder Muktsarਜਿਸਦਾ ਮੈਂ ਸਖ਼ਤ ਵਿਰੋਧ ਕੀਤਾ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਹੀ ਆਇਆ, ਬਲਕਿ ਉਲਟਾ ਮੈਨੂੰ ਕਹਿਣ ਲੱਗਾ ਕਿ ਮੇਰੀ ਪਤਨੀ ਇੱਥੇ ਨਹੀ ਹੈ ਆਪਾਂ ਮੇਰੀ ਉੱਪਰ ਰਿਹਾਇਸ਼ ਤੇ ਚਲਦੇ ਹਾਂ। ਉਸ ਵਕਤ ਮੈਂ ਆਪਣੇ ਬੱਚੇ ਨੂੰ ਲੈ ਕੇ ਹਸਪਤਾਲ ਤੋਂ ਚੁੱਪ ਚਾਪ ਬਾਹਰ ਨਿਕਲ ਆਈ। ਘਰ ਜਾ ਕੇ ਮੈਂ ਸਾਰੀ ਘਟਨਾ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਹਨਾਂ ਮੈਨੂੰ ਹੌਂਸਲਾ ਦਿੱਤਾ ਕਿ ਮੈਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਾਂ, ਤਾਂ ਥਾਨਾ ਸਿਟੀ ਵਿਖੇ ਡਾਕਟਰ ਖਿਲਾਫ ਦਰਖਾਸਤ ਦਿੱਤੀ। ਜਿਸ ਦੇ ਅਧਾਰ ਤੇ ਇਕਬਾਲ ਸਿੰਘ ਐਸ.ਆਈ ਮੁੱਖ ਅਫ਼ਸਰ ਥਾਨਾ ਸਿਟੀ ਨੇ ਕਾਰਵਾਈ ਕਰਦਿਆਂ ਉਕਤ ਡਾਕਟਰ ਤੇ ਮੁਕੱਦਮਾ ਦਰਜ ਕਰ ਦਿੱਤਾ ਅਤੇ ਅਗਲੀ ਤਫ਼ਤੀਸ਼ ਲਈ ਐਸ.ਆਈ ਕੁਲਦੀਪ ਕੌਰ ਦੇ ਹਵਾਲੇ ਕਰ ਦਿੱਤੀ। ਜਿਕਰਯੋਗ ਹੈ ਕਿ ਉਕਤ ਡਾਕਟਰ ਪਹਿਲਾਂ ਹੀ ਕਈ ਕਾਰਨਾਮੇ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਕੀ ਕਹਿਣਾ ਹੈ ਡਾ. ਰਜਿੰਦਰ ਬਾਂਸਲ ਦਾ?
ਇਸ ਮਾਮਲੇ ਸਬੰਧੀ ਜਦੋਂ ਡਾ. ਰਜਿੰਦਰ ਬਾਂਸਲ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਗੱਲ ਟਾਲਮਟੋਲ ਕਰਦਿਆਂ ਦੋ ਟੁਕ ਜਵਾਬ ਦਿੱਤਾ ਕਿ ”ਸ਼ਿਕਾਇਤ ਕਰਤਾ ਨੂੰ ਕੋਈ ਗਲਤ ਫਹਿਮੀ ਹੋਈ ਹੈ”।

Must Share With Your Friends...!

Comments

comments

Leave a Reply

Your email address will not be published. Required fields are marked *

*