ਈ.ਜੀ.ਐਸ. ਅਧਿਆਪਕਾਂ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ 6 ਨੂੰ
Templates by BIGtheme NET

ਈ.ਜੀ.ਐਸ. ਅਧਿਆਪਕਾਂ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ 6 ਨੂੰ

Must Share With Your Friends...!

ਮਲੋਟ, ਬੀਤੀ 27 ਜੂਨ ਤੋਂ ਆਸਫ਼Àਮਪ;ਵਾਲਾ ਤੋਂ ਸ਼ੁਰੂ ਹੋਈ, ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਧਿਆਪਕਾਂ ਦੀ ‘ਰੁਜ਼ਗਾਰ ਬਚਾਓ ਸਾਇਕਲ ਯਾਤਰਾ’ ਸਾਰੇ ਪੰਂਜਾਬ ‘ਚ 1200 ਕਿਲੋਮੀਟਰ ਦਾ ਸਫਰ ਪੂਰਾ ਕਰਕੇ 31 ਜੁਲਾਈ ਨੂੰ ਬਠਿੰਡਾ ਪਹੁੰਚਣ ਤੇ ਸ਼ਾਨਦਾਰ ਸਮਾਪਨ ਹੋਇਆ ।ਇਸ ਮੌਕੇ ਅਧਿਆਪਕਾਂ ਦੇ ਭਾਰੀ ਇਕੱਠ ਨੂੰ ਦੇਖਦਿਆਂ, ਬਠਿੰਡਾ ਦੇ ਡੀ.ਸੀ. ਸ਼੍ਰੀ ਬੰਸਤ ਗਰਗ ਜੀ ਨੇ ਜਥੇਬੰਦੀ ਦੀ, ਮੁੱਖ ਮੰਤਰੀ ਪੰਜਾਬ ਅਤੇ ਪ੍ਰਮੁੱਖ ਸਿੱਖਿਆ ਸਕੱਤਰ ਨਾਲ ਪੈਨਲ ਮੀਟਿੰਗਾਂ ਤੈਅ ਕਰਵਾ ਦਿੱਤੀਆਂ ਗਈਆਂ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾਈ ਆਗੂ ਸੁਨੀਲ ਯਾਦਵ, ਜਿਲਾ ਸਕੱਤਰ ਰਮੇਸ਼ ਸਰਾਵਾਂ, ਕਿਸ਼ੋਰ ਕੁਮਾਰ, ਕੁਲਦੀਪ ਰੱਤਾਖੇੜਾ, ਸਿੰਪਲ ਕਸ਼ਅਪ ਨੇ ਦੱਸਿਆ ਕਿ 6 ਅਗਸਤ ਨੂੰ ਜਥੇਬੰਦੀ ਦਾ ਸੂਬਾਈ ਵਫ਼Àਮਪ;ਦ ਸੂਬਾਈ ਕਨਵੀਨਰ ਪ੍ਰਿਤਪਾਲ ਸਿੰਘ ਫਾਜ਼ਿਲਕਾ, ਸੂਬਾਈ ਕਨਵੀਨਰ ਕੁਲਦੀਪ ਪਾਬਲਾ, ਵੀਰਪਾਲ ਸਿਧਾਨਾ, ਧੀਰਜ ਕੁਮਾਰ ਮੁਕਤਸਰ, ਮੰਗਾ ਆਜ਼ਾਦ, ਨਛੱਤਰ ਸਿਧਵਾਂ, ਬਲਰਾਜ ਮੋਗਾ ਦੀ ਅਗਵਾਈ ‘ਚ ਚੰਡੀਗੜ ਵਿਖੇ ਪ੍ਰਮੁੱਖ ਸਿੱਖਿਆ ਸਕੱਤਰ ਪੰਜਾਬ ਨਾਲ ਆਪਣੀਆਂ ਹੱਕੀ ਮੰਗਾਂ, ਸਮੂਹ ਈ.ਜੀ.ਐਸ., ਏ.ਆਈ.ਈ., ਐਸ.ਟੀ.ਆਰ. ਅਧਿਆਪਕਾਂ ਦੀਆਂ ਸੇਵਾਵਾਂ, ਦੁਸਰੇ ਪ੍ਰਦੇਸ਼ਾਂ ਦੀ ਤਰਜ ਤੇ ਟੈੱਟ ਤੋਂ ਛੋਟ ਦੇ ਕੇ ਨਿਯਮਿਤ ਕਰਨ, ਸਰਵਿਸ ਬੁੱਕ ਲਗਾਉਣ, ਨਾਨ ਈ.ਟੀ.ਟੀ. ਸਾਥੀਆਂ ਨੂੰ ਪੱਤਰ ਵਿਹਾਰ ਈ.ਟੀ.ਟੀ. ਕਰਵਾਉਣ ਆਦਿ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਗੱਲਬਾਤ ਕਰੇਗਾ।ਅਤੇ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਪ੍ਰਚੰਡ ਸ਼ੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।ਇਸ ਮੌਕੇ ਮਨੋਹਰ ਲਾਲ ਬੋਦੀਵਾਲਾ, ਵਨੀਤ ਕੁਮਾਰ (ਕਾਰਜਕਾਰੀ ਜਿਲਾ ਪ੍ਰਧਾਨ ਮੁਕਤਸਰ), ਕੁਲਦੀਪ ਕੌਰ ਪੱਕੀ ਟਿੱਬੀ, ਸੋਨਿਕਾ, ਅਮ੍ਰਿਤਪਾਲ ਕੌਰ ਆਦਿ ਹਾਜ਼ਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*