ਸ਼ਰੇਆਮ ਗੁੰਡਾਗਰਦੀ
Templates by BIGtheme NET

ਸ਼ਰੇਆਮ ਗੁੰਡਾਗਰਦੀ

Must Share With Your Friends...!

ਅਸੀਂ ਰੋਜਾਨਾ ਹੀ ਅਖਬਾਰਾਂ, ਟੈਲੀਵਿਯਨ ਤੇ ਖਬਰਾਂ ਦੇਖਦੇ ਹਾਂ ਕਿ ਕਿਸੇ ਥਾਂ ਤੇ ਕੋਈ ਕਤਲ, ਗੁੰਡਾਗਰਦੀ, ਚੋਰੀ, ਡਕੈਤੀ ਆਦਿ ਸ਼ਰੇਆਮ ਹੋ ਰਹੇ ਹਨ। ਇਸ ਨਿਤਪ੍ਰਤੀ ਵਧ ਰਹੀ ਗੁੰਡਾਗਰਦੀ ਦੀ ਦਹਿਸ਼ਤ ਲੋਕਾਂ ਵਿੱਚ ਜਹਿਰ ਵਾਗੂੰ ਫੈਲੀ ਹੋਈ ਹੈ। ਨਿਤ ਹੁੰਦੇ ਬਲਾਤਕਾਰਾਂ ਤੇ ਛੇੜਛਾੜ ਵਰਗੀਆਂ ਘਟਨਾਵਾਂ ਨੇ ਸਾਨੂੰ ਆਪਣੀਆਂ ਧੀਆਂ/ਭੈਣਾਂ ਨੂੰ ਘਰੋਂ ਬਾਹਰ ਭੇਜਣ ਲਈ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਰ ਨਾਲ ਦੀ ਨਾਲ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਕਲਯੁਗੀ ਭਰਾ/ਪਿਉ ਆਪਣੀਆਂ ਹੀ ਭੈਣਾਂ/ਧੀਆਂ ਨਾਲ ਮੂੰਹ ਕਾਲਾ ਕਰਦੇ ਹਨ। ਇਹ ਸਭ ਕੁਝ ਲਿਖਦਿਆਂ ਤਾਂ ਮੇਰੇ ਵੀ ਹੱਥ ਕੰਬ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਜੇਕਰ ਇਹੀ ਹਾਲ ਰਿਹਾ ਤਾਂ ਕੀ ਅਸੀਂ ਆਪਣੀਆਂ ਧੀਆਂ/ਭੈਣਾਂ ਨੂੰ ਪੜ੍ਹਾ ਸਕਾਂਗੇ?ਕੀ ਅਸੀਂ ਉਹਨਾਂ ਨੂੰ ਚੰਗੀ ਵਿਦਿਆ ਹਾਸਲ ਕਰਨ ਲਈ ਕਾਲਜਾਂ/ਯੂਨੀਵਰਸਿਟੀਆਂ ਵਿੱਚ ਭੇਜ ਸਕਾਂਗੇ?
ਇਕ ਦਿਨ ਅਖਬਾਰ ਵਿੱਚ ਇੱਕ ਖਬਰ ਪੜ੍ਹ ਕੇ ਮੇਰੀ ਵੀ ਰੂਹ ਕੰਬ ਗਈ ਕਿ ਆਪਣੀ ਧੀ ਨਾਲ ਗੁੰਡਿਆਂ ਵਲੋਂ ਹੋ ਰਹੀ ਛੇੜਛਾੜ ਨੂੰ ਰੋਕਣ ਤੇ ਆਪਣੀ ਜਾਨ ਤੋਂ ਹੱਥ ਧੋਣੇ ਪਏ। ਨਿਤਪ੍ਰਤੀ ਹੁੰਦੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਕਿਉਂ ਨਹੀਂ ਅੱਗੇ ਆ ਰਿਹਾ? ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਹੱਲਾਸ਼ੇਰੀ ਹੋਣ ਕਰਕੇ ਕੋਈ ਹੱਥ ਨਹੀਂ ਪਾਉਦਾਂ। ਕਿਥੇ ਸੁੱਤਾ ਹੈ ਸਾਡਾ ਕਾਨੂੰਨ?
ਇਹੀ ਹਾਲ ਦੇਖ ਕੇ ਤਾਂ ਕਈ ਵਿਚਾਰੇ ਮਾਪੇ ਆਪਣੀ ਅਣਜੰਮੀਆਂ ਧੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੰਦੇ ਹਨ।ਵੈਸੇ ਤਾਂ ਭਰੂਣ ਹੱਤਿਆ ਵੀ ਪਾਪ ਹੈ।ਜੇਕਰ ਅਸੀਂ ਇਸੇ ਤਰ੍ਹਾਂ ਹੀ ਗੁੰਡਾਗਰਦੀ ਤੋਂ ਡਰਦੇ ਇਹ ਪਾਪ ਕਰਦੇ ਰਹੇ ਤਾਂ ਇਹਨਾਂ ਗੁੰਡਾਗਰਦੀ ਕਰਨ ਵਾਲਿਆਂ ਦੀ ਹਿੰਮਤ ਹੋਰ ਵਧੇਗੀ।ਇਸ ਲਈ ਸਾਨੂੰ ਹੀ ਅੱਗੇ ਵੱਧ ਕੇ ਇਹਨਾਂ ਦਾ ਸਾਹਮਣਾ ਕਰਨਾ ਪਵੇਗਾ।

ਗੁਰਪ੍ਰੀਤ ਸਿੰਘ
ਪਿੰਡ ਤੇ ਡਾਕ:ਮਾਹਣੇਕੇ
8437460540

Must Share With Your Friends...!

Comments

comments

Leave a Reply

Your email address will not be published. Required fields are marked *

*