Jeena Sikho #ਜੀਣਾ_ਸਿੱਖੋ – Must Read
Templates by BIGtheme NET

Jeena Sikho #ਜੀਣਾ_ਸਿੱਖੋ – Must Read

Must Share With Your Friends...!

ਹਲਾਤਾਂ ਨਾਲ ਵੀ  ਯਾਰੋ ਤੁਸੀਂ  ਲੜ੍ਹਨਾਂ ਸਿੱਖੋ ,
ਕਦੇ ਜਿੱਤਣਾ  ਤੇ  ਕਦੇ-ਕਦੇ ਹੈ ਹਰਨਾ ਸਿੱਖੋ ।

ਜ਼ਿੰਦਗੀ ਸੁੱਖਾਂ ਨਾਲ ਸਜ਼ੀ ਕੋਈ  ਸੇਜ ਨਹੀਂ ਹੈ ,
ਹਿੰਮਤ ਨਾਲ ਪੈਰ ਕੰਡਿਆਂ ਉੱਤੇ ਧਰਨਾ ਸਿੱਖੋ I

ਮੁੜ ਫੇਰ ਨਾ , ਜ਼ਿੰਦਗੀ ਕਦੇ ਦੁਬਾਰਾ ਮਿਲਣੀ ,
ਆਪ ਲਈ ਤੇ ਆਪਣਿਆਂ ਲਈ ਜੀਣਾ ਸਿੱਖੋ I

ਝੁਕਾਇਆ ਤਾਂ ਵੱਡੇ-ਵੱਡੇ ਵੀ ਝੁੱਕ ਹੀ ਜਾਂਦੇ ਨੇ ,
ਦੇਖ-ਦੇਖ ਕੇ ਪਹਾੜਾਂ ਨੂੰ ਐਵੇਂ ਨਾ ਡਰਨਾ ਸਿੱਖੋ ।

ਚਾਹੁਣ ਨਾਲ ਹੀ ਤਾਂ ਸਭ ਕੁਝ ਨਹੀਂ ਹੈ ਮਿਲਦਾ ,
ਜ਼ਿੰਦਗੀ ਨਾਲ ਵੀ, ਹੱਥ ਦੋ-ਚਾਰ ਕਰਨਾ ਸਿੱਖੋ I

ਮੰਨਿਆ ਕਿ ਪੰਡ ਬੜੀ ਭਾਰੀ ਹੈ, ਤੇਰੇ ਦੁੱਖਾਂ ਦੀ ,
ਸੁੱਖਾਂ ਲਈ ਮੁਸੀਬਤਾਂ  ਨਾਲ ਵੀ ਲੜ੍ਹਨਾਂ ਸਿੱਖੋ ।

ਮਨਦੀਪ ਯਾਦ ਰੱਖੋ ਸਦਾ, ਜੀਓ ਤੇ ਜੀਣ ਦਿਓ,
ਸਤਿਕਾਰ ਦੇ ਲਈ  ਸਤਿਕਾਰ ਵੀ ਕਰਨਾ ਸਿੱਖੋ I

                  –  ਮਨਦੀਪ ਗਿੱਲ ਧੜਾਕ
                   9988111134

Must Share With Your Friends...!

Comments

comments

Leave a Reply

Your email address will not be published. Required fields are marked *

*