ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਜਯੋਤੀ ਕੇਅਰ ਸੈਂਟਰ ਦਾ ਨੀਰਿਖਣ
Templates by BIGtheme NET

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਜਯੋਤੀ ਕੇਅਰ ਸੈਂਟਰ ਦਾ ਨੀਰਿਖਣ

Must Share With Your Friends...!

– ਵਿਦਿਆਰਥਣਾਂ ਨਾਲ ਕੀਤੀ ਮੁਲਾਕਾਤ
ਸ੍ਰੀ ਮੁਕਤਸਰ ਸਾਹਿਬ, ਅੱਜ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਮੈਡਮ ਹਰਗੁਰਜੀਤ ਕੌਰ ਨੇ ਲੀਟਲ ਫਲਾਵਰ ਕਾਨਵੈਂਟ ਸਕੂਲ ਵੱਲੋਂ ਜਰੂਰਤਮੰਦ ਲੜਕੀਆਂ ਲਈ ਚਲਾਏ ਜਾ ਰਹੇ ਜਯੋਤੀ ਕੇਅਰ ਸੈਂਟਰ ਦਾ ਦੌਰਾ ਕਰਕੇ ਇੱਥੇ ਰਹਿ ਰਹੀਆਂ ਲੜਕੀਆਂ ਨਾਲ ਗੱਲਬਾਤ ਕੀਤੀ।
ਉਨਾਂ ਨੇ ਦੱਸਿਆ ਕਿ ਇੱਥੇ 30 ਲੜਕੀਆਂ ਰਹਿ ਰਹੀਆਂ ਹਨ ਜਿੰਨਾਂ ਵਿਚੋਂ 6 ਹੁਸ਼ਿਆਰ ਬੱਚੀਆਂ ਅੰਗਰੇਜੀ ਮਾਧਿਅਮ ਸਕੂਲ ਵਿਚ ਜਦ ਕਿ ਬਾਕੀ ਕੇਂਦਰ ਵਿਚ ਹੀ ਚੱਲ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਸਕੂਲ ਵਿਚ ਪੜਦੀਆਂ ਹਨ। ਇਸ ਮੌਕੇ ਸਿਸਟਰ ਸੰਤੋਸ ਮਾਰੀਆ ਅਤੇ ਫਾਦਰ ਮੈਥਿੳਨੂੰ ਨੇ ਇਸ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਥੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਨੂੰ ਰੱਖਿਆ ਜਾਂਦਾ ਹੈ।
ਇਸ ਸਬੰਧੀ ਮੈਡਮ ਹਰਗੁਰਜੀਤ ਕੌਰ ਨੇ ਦੱਸਿਆ ਕਿ ਉਨਾਂ ਨੇ ਸਿਵਲ ਸਰਜਨ ਦਫ਼ਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਇੱਥੇ ਰਹਿ ਰਹੀਆਂ ਬੱਚੀਆਂ ਦਾ ਟੀਕਾਕਰਨ ਸਮੇਂ ਸਮੇਂ ਸਿਰ ਕੀਤਾ ਜਾਵੇ ਅਤੇ ਹੋਰ ਮੈਡੀਕਲ ਸਹਾਇਤਾ ਵੀ ਦਿੱਤੀ ਜਾਵੇ। ਇਸੇ ਤਰਾਂ ਉਨਾਂ ਨੇ ਸਿੱਖਿਆ ਵਿਭਾਗ ਨੂੰ ਕਿਹਾ ਕਿ ਇੱਥੇ ਪੜਨ ਵਾਲੀਆਂ ਬੱਚੀਆਂ ਨੂੰ ਮੁਫ਼ਤ ਕਿਤਾਬਾਂ, ਸਾਈਕਲਾਂ ਅਤੇ ਵਜੀਫਾ ਦੇਣ ਲਈ ਵੀ ਵਿਚਾਰਿਆ ਜਾਵੇ। ਇਸ ਮੌਕੇ ਉਨਾਂ ਨਾਲ ਜ਼ਿਲਾ ਬਾਲ ਸੁੱਰਖਿਆ ਅਫ਼ਸਰ ਡਾ: ਸ਼ਿਵਾਨੀ ਨਾਗਪਾਲ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*