ਕਵਿਤਾ – ਲਂਖ ਵਾਰੀ ਕਰ ਇਨਕਾਰ
Templates by BIGtheme NET

ਕਵਿਤਾ – ਲਂਖ ਵਾਰੀ ਕਰ ਇਨਕਾਰ

Must Share With Your Friends...!

ਵੇ ਤ੍ਹੰ ਲਂਖ ਵਾਰੀ ਕਰ ਇਨਕਾਰ ਸੋਹਣਿਆ,

ਰਹਿਣਾ ਅਸੀਂ ਤਾਂ ਤੇਰੇ ਹੀ ਵਫਾਦਾਰ ਸੋਹਣਿਆ।

ਪੱਲਾ ਝਾੜ ਕੇ ਤੂੰ ਹੋਇਓਂ ਅੱਜ ਸਾਥੋਂ ਵੱਖ ਵੇ,

ਆਇਆ ਸਮਝ ਤੇਰਾ ਨਾ ਕਿਰਦਾਰ ਸੋਹਣਿਆ।

ਵਾਅਦੇ ਕਰ ਕੇ ਤੂੰ ਮੁੱਦਤਾਂ ਦੇ ਕੱਠੇ ਰਹਿਣ ਦੇ,

ਅੱਜ ਛਂਡ ਗਿਓਂ ਅੱਧ ਵਿਚਕਾਰ ਸੋਹਣਿਆ।

ਸਾਥੋਂ ਨਜਰਾਂ ਚੁਰਾ ਕੇ, ਮੁੱਖ ਮੋੜ ਗਿਓਂ ਤੂੰ,

ਕੱਢ ਸੁੱਟਿਆ ਈ ਦਿਲੋਂ ਸਾਡਾ ਪਿਆਰ ਸੋਹਣਿਆ।

ਰੱਬ ਖੁਸ਼ੀਆਂ ਦੇ ਨਾਲ ਤੇਰੀ ਭਰੇ ਝੋਲ ਵੇ,

ਮੰਗਾਂ ਤੇਰੀਆਂ ਦੁਆਵਾਂ ਬਾਰ-ਬਾਰ ਸੋਹਣਿਆ।

ਯੁੱਗਾਂ-ਯੁੱਗਾਂ ਤਕ ਵਸਦਾ ਰਹੇਂ ਤੂੰ ‘ਰੰਧਾਵਿਆ’,

ਤੈਨੂੰ ਮੰਨ ਲਿਆ ਅਸਾਂ ਸਰਕਾਰ ਸੋਹਣਿਆ।

– ਵਰਿੰਦਰ ਕੌਰ ‘ਰੰਧਾਵਾ’, ਜੈਤੋ ਸਰਜਾ (ਬਟਾਲਾ)

Must Share With Your Friends...!

Comments

comments

Leave a Reply

Your email address will not be published. Required fields are marked *

*