ਪੰਜਾਬ ਲੋਕ ਭਲਾਈ ਪਾਰਟੀ ਦੀ ਮੈਂਬਰਸਿਪ ਅਭਿਆਨ ਨੂੰ ਮਿਲਿਆ ਭਰਵਾ ਹੁੰਗਾਰਾ
Templates by BIGtheme NET

ਪੰਜਾਬ ਲੋਕ ਭਲਾਈ ਪਾਰਟੀ ਦੀ ਮੈਂਬਰਸਿਪ ਅਭਿਆਨ ਨੂੰ ਮਿਲਿਆ ਭਰਵਾ ਹੁੰਗਾਰਾ

Must Share With Your Friends...!

– ਸ. ਸਤਨਾਮ ਸਿੰਘ ਖੱਬੂ ਦੇ ਗ੍ਰਹਿ ਵਿਖੇ ਹੋਈ ਪੰਜਾਬ ਲੋਕ ਭਲਾਈ ਪਾਰਟੀ ਦੀ ਮੀਟਿੰਗ
ਕੋਟਕਪੂਰਾ (ਚੰਦਰ ਗਰਗ):  ਪੰਜਾਬ ਲੋਕ ਭਲਾਈ ਪਾਰਟੀ ਦੇ ਪੰਜਾਬ ਪ੍ਰਧਾਨ ਸ. ਹਰਭਜਨ ਸਿੰਘ ਸੋਨੀ ਦੇ ਦਿਸ਼ਾ ਨਿਰਦੇਸ਼ਾ ਤੇ ਪਾਰਟੀ ਦੇ ਵੱਕਾਰ ਨੂੰ ਪੰਜਾਬ ਵਿੱਚ ਮਜਬੂਤ ਕਰਨ ਲਈ ਮੈਂਬਰਸਿਪ ਅਭਿਆਨ ਸੁਰੂ ਕੀਤਾ ਗਿਆ ਹੈ। ਇਸ ਕੜੀ ਤਹਿਤ ਪੰਜਾਬ ਲੋਕ ਭਲਾਈ ਪਾਰਟੀ ਦੀ ਮੀਟਿੰਗ ਸ. ਸਤਨਾਮ ਸਿੰਘ ਖੱਬੂ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਸਮੂਹ ਅਹੁਦੇਦਾਰਾ ਤੇ ਵਰਕਰਾਂ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪਾਰਟੀ ਦੇ ਯੂਥ ਵਿੰਗ ਦੇ ਪੰਜਾਬ ਪ੍ਰਧਾਨ ਸ. ਸਤਨਾਮ ਸਿੰਘ ਖੱਬੂ ਨੇ ਕਿਹਾ ਕਿ ਸਾਡੀ ਪਾਰਟੀ ਦਾ ਮੁੱਖ ਏਜੰਡਾ ਗਰੀਬ ਲੋਕਾਂ ਦੀਆਂ ਸੱਮਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣਾ ਹੈ ਅਤੇ ਜਨਤਾ ਦੇ ਨਾਲ ਰਲ ਕੇ ਅਜਿਹੇ ਕੰਮ ਕਰਾਗੇ ਜਿਸ ਨਾਲ ਜਨਤਾ ਦੇ ਦੁੱਖ ਦੂਰ ਹੋ ਸਕਣਗੇ ਅਤੇ ਅਸੀ ਵੀ ਅਜਿਹੇ ਬੰਦੇ ਦੀ ਮਦਦ ਨਹੀ ਕਰਾਗੇ ਜੋ ਮਾੜੇ ਕੰਮ ਕਰਦੇ ਹੋਣਗੇ ਅਸੀ ਸਿਰਫ ਦੁੱਖੀ ਲੋਕਾਂ ਅਤੇ ਗਰੀਬ ਜਨਤਾ ਦੀ ਮਦਦ ਕਰਾਗੇ। ਅੰਤ ਵਿੱਚ ਪਾਰਟੀ ਦੀ ਮੈਂਬਰਸਿਪ ਅਭਿਆਨ ਸੁਰੂ ਕੀਤਾ ਜਿਸ ਵਿੱਚ ਪਾਰਟੀ ਦੀਆ ਨੀਤੀਆ ਤੋ ਖੁਸ਼ ਹੋ ਕੇ ਕਰੀਬ ਨੱਬੇ ਲੋਕਾਂ ਨੇ ਪਾਰਟੀ ਦੀ ਮੈਂਬਰਸਿਪ ਪ੍ਰਪਾਤ ਕੀਤੀ। ਇਸ ਮੋਕੇ ਨਿਸ਼ਾਨ ਸਿੰਘ, ਜਰਨੈਲ ਸਿੰਘ,ਚੰਦ ਸਿੰਘ, ਗੋਲਡੀ, ਸੁਰਿੰਦਰ ਸਿੰਘ, ਸਿਮਰਨਜੀਤ ਸਿੰਘ, ਲਵਲੀ ਸਿੰਘ, ਡਾ.ਸੁੱਖੀ ਸਿੰਘ, ਵਿਨੋਦ ਕੁਮਾਰ, ਵਿੱਕੀ ਸਿੰਘ, ਲਾਡੀ ਲਾਰੇ ਵਾਲਾ, ਸੇਮਾ, ਗੋਰਾ ਅਤੇ ਹੋਰ ਵੀ ਮੈਂਬਰ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*