#ਲਵ_ਯੂ_ਬੇਬੇ_ਜਿਉਂਦੀ_ਵਸਦੀ_ਰਹਿ 💝
Templates by BIGtheme NET

#ਲਵ_ਯੂ_ਬੇਬੇ_ਜਿਉਂਦੀ_ਵਸਦੀ_ਰਹਿ 💝

Must Share With Your Friends...!

ਜਦੋਂ ਪਿੰਡੋਂ ਤੁਰੇ ਸੀ ਤਾਂ ਸਭ ਤੋਂ ਵੱਧ ਉਦਾਸ ਵੀ ਮਾਂ ਹੀ ਹੁੰਦੀ ਸੀ। ਜੇ ਹੁਣ ਉਹ ਆਪ ਸਾਡੇ ਕੋਲ ਚੱਲ ਕੇ ਆਈ ਹੈ ਤਾਂ ਖ਼ੁਸ਼ੀ ਵੀ ਉਸਨੂੰ ਹੀ ਸਭ ਤੋਂ ਵੱਧ ਆ। ਇੱਥੇ ਵੀ ਮਾਂ ਕੋਲ ਕੋਲ ਰਹਿੰਦੀ ਆ ਸੁੱਖਾਂ ਸੁੱਖਦੀ ਪ੍ਰਮਾਤਮਾ ਅੱਗੇ ਸ਼ੁਕਰ ਮਨਾਉਂਦੀ ਅਰਦਾਸ ਕਰਦੀ ਆ ਕਿ ਚੱਲੋ ਜਵਾਕ ਕੰਮਾਂ ਕਾਰਾਂ ਦੇ ਆਹਰੇ ਲੱਗੇ ਸਿੱਧੇ ਰਾਹ ਤੁਰਦੇ ਆਪਣਾ ਘਰ ਬੰਨ੍ਹ ਰਹੇ ਆ ਹੌਲੀ ਹੌਲੀ ਕਾਮਯਾਬੀ ਵੱਲ ਵਧ ਰਹੇ ਆ। ਪਰ ਬੀਬੀ ਨੂੰ ਗੱਲਾਂ ਗੱਲਾਂ ‘ਚ ਫ਼ਿਕਰ ਵੀ ਆਉਂਦਾ ਕਿ ਕਹੂ “ਪੁੱਤ ਗੁਰਅੰਸ਼ ਤਾਂ ਇੱਥੇ ਸਕੂਲ ਜਾਂਦਾ ਅੱਧੋਂ ਵੱਧ ਅੰਗਰੇਜ਼ੀ ਬੋਲਦਾ ਇਹ ਪਿੰਡ ਜਾ ਕੇ ਆਵਦੇ ਬਾਪੂ ਹੋਰਾਂ ਨਾਲ ਗੱਲ ਕਿਵੇਂ ਕਰੂ ਹਾਏ! ਉਨ੍ਹਾਂ ਨੂੰ ਤਾਂ ਇਹਦੀ ਸਮਝ ਨੀ ਆਉਣੀ। ਮਾਂ ਨੂੰ ਫ਼ਿਕਰ ਆ ਕਿ ਇਹ ਆਵਦੀ ਮਾਂ ਬੋਲੀ ਨਾ ਭੁੱਲ ਜਾਵੇ ਫਿਰ ਭੋਲੀ ਆਪੇ ਹੀ ਕਹੂ….. “ਲੈ ਆਏਂ ਕਿਵੇਂ ਭੁੱਲ ਜਾਊ ਆਵਦੇ ਪਿਉ ਦਾਦਿਆਂ ਦੀ ਜ਼ੁਬਾਨ ਕਦੇ ਕੋਈ ਆਵਦੀ ਬੋਲੀ ਵੀ ਭੁੱਲਿਆ ਭਲਾਂ,
14247857_1083228895059970_515896727_o
ਚਲੋ ਬਾਬਾ ਨਾਨਕ ਮਿਹਰ ਕਰੂ ਨਾਲ਼ੇ ਤੁਸੀਂ ਕਿਹੜਾ ਇੱਥੇ ਸਦਾ ਬੈਠੇ ਰਹਿਣਾ ਜਦੋਂ ਪਿੰਡ ਜਾਊ ਤਾਂ ਆਪੇ ਸਿੱਖ ਲਉ”। ਮੇਰੀ ਭੋਲੀ ਮਾਂ… ਆਪਾਂ ਵੀ ਹੁਣ ਸਿਆਣੇ ਬਣ ਕੇ ਰਹੀਦਾ, ਚੰਗਾ ਬਣ ਬਣ ਗੱਲਾਂ ਕਰੀਦੀਆਂ। ਆਵਦੀ ਨਿੱਕੀ ਜਿਹੀ ਬਣਾਈ ਚੀਜ਼ ਨੂੰ ਵੀ ਹੁੱਬ ਹੁੱਬ ਕੇ ਦੱਸੀਦਾ। ਵੀਕਇੰਡ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਲੁਕੋ ਕੇ ਰੱਖੀਦੀਆਂ ਪਰ ਮਾਂ ਤਾਂ ਤੋਰ ਪਛਾਣ ਲੈਂਦੀ ਆ ਮੂੰਹ ਵੇਖ ਲੈਂਦੀ ਆ ਬਈ ਇਹ ਕਿਥੋਂ ਬੋਲਦਾ। ਆਪਾਂ ਹੁੱਬ ਕੇ ਦੱਸੀਦਾ ਕਿ ਬੀਬੀ ਆਪਾਂ ਇੱਥੇ ਘਰ ਬਣਾ ਲਿਆ ਬਹੁਤ ਵੱਡਾ ਬਹੁਤ ਵਧੀਆ ਬਹੁਤ ਖੁੱਲ੍ਹੀ ਜਗ੍ਹਾ ਹੈ ਬਾਹਰ ਵੀ ਅੰਦਰ ਵੀ, ਮੇਰੀ ਗਰਾਰੀ ਬੱਸ ਵੱਡੇ ਘਰ ਵੱਡੇ ਘਰ ਤੇ ਟਿਕੀ ਸੀ ਪਰ ਮਾਂ ਦੀ ਆਮ ਕੀਤੀ ਗੱਲ ਨੇ ਮੈਨੂੰ ਪਾਣੀ ਦੀ ਝੱਗ ਵਾਂਗ ਬਠਾ ਦਿੱਤਾ। ਉਹਨੇ ਤਾਂ ਭਾਵੇਂ ਸਹਿ ਸੁਬਾਹ ਹੀ ਕਿਹਾ ਸੀ ਪਰ ਮੈਨੂੰ ਸਦਾ ਲਈ ਵੱਡਾ ਘਰ ਕਹਿਣ ਤੋਂ ਚੁੱਪ ਕਰਾ ਗਈ ਕਿ “ਹਾਂ ਪੁੱਤ ਆਪਣੇ ਪਸ਼ੂਆਂ ਵਾਲੇ ਵਾੜੇ ਤੋਂ ਤਾਂ ਵੱਡਾ ਹੀ ਆ”। ਕਈ ਬਾਹਰ ਦੋਸਤ ਬੇਲੀ ਪੁੱਛ ਲੈਂਦੇ ਆ ਕਿ ਬੀਬੀ ਕਿਵੇਂ ਆ, ਆਪਾਂ ਹੱਸ ਕੇ ਕਹੀਦਾ ਕਿ ਬਾਹਲ਼ੀ ਖ਼ੁਸ਼ ਆ ਚੱਤੋ ਪਹਿਰ ਖਿੜੀ ਰਹਿੰਦੀ ਆ ਕਿ ਮੇਰਾ ਪੁੱਤ ਹਲੇ ਵੀ ਕੰਮ ਕਰੀ ਜਾਂਦਾ। ਲਵ ਯੂ ਬੇਬੇ ਜਿਉਂਦੀ ਵਸਦੀ ਰਹਿ, ਦੋਵੇਂ ਪਿਉ ਪੁੱਤਾਂ ਵੱਲੋਂ ਆਹ ਫੁੱਲ ਤੇਰੇ ਚਰਨਾ ‘ਚ। ਕਰਨ ਬਰਾੜ ਹਰੀ ਕੇ ਕਲਾਂ। +61430850045

Must Share With Your Friends...!

Comments

comments

Leave a Reply

Your email address will not be published. Required fields are marked *

*