ਮੱਛਰਾਂ ਦੀ ਦਵਾਈ ਦਾ ਛਿੜਕਾ ਕੀਤਾ
Templates by BIGtheme NET

ਮੱਛਰਾਂ ਦੀ ਦਵਾਈ ਦਾ ਛਿੜਕਾ ਕੀਤਾ

Must Share With Your Friends...!

ਕੋਟਕਪੂਰਾ, (ਡਾ.ਪਾਇਲ ਗੋਇਲ)-ਸਿਵਲ ਸਰਜਨ ਫਰੀਦਕੋਟ ਡਾ.ਗੁਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਤੇ ਡਾ.ਅੰਮ੍ਰਿਤਪਾਲ ਸਿੰਘ ਜਿਲਾ ਐਪੀਡਿਡਮਾਲੋਜਿਸਟ ਦੀ ਦੇਖ ਰੇਖ ‘ਚ ਸ਼ਹਿਰ ਦੀਆਂ ਗਲੀਆਂ ਨਾਲੀਆਂ ਅਤੇ ਸਥਾਨਕ ਸਿਵਲ ਹਸਪਤਾਲ ਵਿਖੇ ਮੱਛਰਾਂ ਦੀ ਦਵਾਈ ਦਾ ਛਿੜਕਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰ ਬਿਰੰਦਰਪਾਲ ਸਿੰਘ ਨੇ ਦੱਸਿਆ ਕਿ ਸਹਿਤ ਵਿਭਾਗ ਨੂੰ ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦਿੰਆਂ ਵਿਭਾਗ ਵਲੋਂ ਇਹ ਉਪਰਾਲਾ ਕੀਤਾ ਗਿਆ। ਉਨਾਂ ਦੱਸਿਆ ਕਿ ਡੇਂਗੂ ਮੱਛਰ ਲਈ ਖਾਸ ਤੌਰ ‘ਤੇ ਪੈਰੀਥਿਅਮ ਅਤੇ ਟੈਮੀਫਾਸ ਦਵਾਈ ਦਾ ਛਿੜਕਾ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਦਵਾਈ ਦੇ ਛਿੜਕਾ ਨਾਲ ਕੁਝ ਹੀ ਸਮੇਂ ‘ਚ ਡੇਂਗੂ ਮੱਛਰ ਦਾ ਸਫਾਇਆ ਹੋ ਜਾਂਦਾ ਹੈ। ਇਸ ਮੌਕੇ ਉਨਾਂ ਨੂੰ ਸੁਖਚੈਣ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ।

Must Share With Your Friends...!

Comments

comments

Leave a Reply

Your email address will not be published. Required fields are marked *

*