ਜ਼ਿਲਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਚਿੱਤਰਕਲਾ ਮੁਕਾਬਲਿਆਂ ਦਾ ਆਯੋਜਨ
Templates by BIGtheme NET

ਜ਼ਿਲਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਚਿੱਤਰਕਲਾ ਮੁਕਾਬਲਿਆਂ ਦਾ ਆਯੋਜਨ

Must Share With Your Friends...!

ਸ੍ਰੀ ਮੁਕਤਸਰ ਸਾਹਿਬ:-ਜ਼ਿਲਾ ਰੈਡ ਕ੍ਰਾਸ ਸੁਸਾਇਟੀ ਅਤੇ ਜ਼ਿਲਾ ਬਾਲ ਭਲਾਈ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲਾ ਪੱਧਰੀ ਚਿੱਤਰਕਲਾ ਮੁਕਾਬਲੇ ਜ਼ਿਲਾ ਰੈਡ ਕ੍ਰਾਸ ਭਵਨ ਵਿਖੇ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆ ਸਨ।

21 MKT-04

ਸ੍ਰੀ ਗੌਰਵ ਦੁੱਗਲ ਅਤੇ ਸ੍ਰੀ ਰਾਜੇਸ ਕੁਮਾਰ ਨੇ ਜੱਜ ਦੀ ਭੁਮਿਕਾ ਨਿਭਾਈ। ਇੰਨਾਂ ਮੁਕਾਬਲਿਆਂ ਦੀ ਆਰੰਭਤਾ ਸਮਾਜ ਸੇਵੀ ਡਾ: ਨਰੇਸ਼ ਪਰੂਥੀ ਨੇ ਕਰਵਾਈ। ਰੈਡ ਕ੍ਰਾਸ ਸਕੱਤਰ ਪ੍ਰੋ. ਗੋਪਾਲ ਸਿੰਘ ਨੇ ਦੱਸਿਆ ਕਿ ਮੁਕਾਬਲਿਆਂ ਵਿਚ ਜ਼ਿਲੇ ਦੇ 45 ਸਕੂਲਾਂ ਦੇ 109 ਬੱਚਿਆਂ ਨੇ ਭਾਗ ਲਿਆ। ਵਿਦਿਆਰਥੀਆਂ ਨੂੰ ਦੋ ਭਾਗਾਂ ਕ੍ਰਮਵਾਰ ਆਮ ਵਿਦਿਆਰਥੀ ਅਤੇ ਵਿਸੇਸ਼ ਜਰੂਰਤਾਂ ਵਾਲੇ ਵਿਦਿਆਰਥੀਆਂ ਵਿਚ ਵੰਡ ਕੇ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਤੋਂ ਬਾਅਤ ਸਭਿਆਚਾਰਕ ਸਮਾਗਮ ਵੀ ਹੋਇਆ ਅਤੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਜੇਤੂ ਵਿਦਿਆਰਥੀਆਂ ਨੂੰ ਪੁਰਸ਼ਕਾਰ ਵੀ ਦਿੱਤੇ ਗਏ ਅਤੇ ਇਹ ਵਿਦਿਆਰਥੀ ਹੁਣ ਡਵੀਜਨ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਵਿਚ ਭਾਗ ਲੈਣਗੇ।

Must Share With Your Friends...!

Comments

comments

Leave a Reply

Your email address will not be published. Required fields are marked *

*