ਜਿਲਾ ਪ੍ਰਸ਼ਾਸਨ ਵਲੋਂ ਸੁਤੰਤਰਤਾ ਦਿਵਸ ਸਮਾਗਮ ਧੂਮਧਾਮ ਨਾਲ ਮਨਾਇਆ ਜਾਵੇਗਾ – ਏ.ਡੀ.ਸੀ.
Templates by BIGtheme NET

ਜਿਲਾ ਪ੍ਰਸ਼ਾਸਨ ਵਲੋਂ ਸੁਤੰਤਰਤਾ ਦਿਵਸ ਸਮਾਗਮ ਧੂਮਧਾਮ ਨਾਲ ਮਨਾਇਆ ਜਾਵੇਗਾ – ਏ.ਡੀ.ਸੀ.

Must Share With Your Friends...!
ਆਜ਼ਾਦੀ ਦਿਹਾੜਾ ਮਨਾਉਣ ਲਈ ਸਭਿਆਚਾਰਕ ਰਿਹਰਸਲਾਂ ਸ਼ੁਰੂ       
ਸ੍ਰੀ ਮੁਕਤਸਰ ਸਾਹਿਬ : ਜਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵਲੋਂ ਆਜ਼ਾਦੀ ਦਿਹਾੜਾ ਮਨਾਉਣ ਲਈ ਅੱਜ ਅਜਮੇਰ ਪੈਲਸ ਵਿਖੇ ਕੈਪਟਨ ਕਰਨੈਲ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਪਹਿਲੀ ਰਿਹਰਸਲ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸ੍ਰੀ ਰਾਮ ਸਿੰਘ ਐਸ.ਡੀ.ਐਮ,ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਜਿਲਾ ਰੈਡ ਕਰਾਸ ਸੋਸਾਇਟੀ, ਸ੍ਰੀ ਦਵਿੰਦਰ ਰਾਜੌਰੀਆ ਜਿਲਾ ਸਿੱਖਿਆ ਅਫਸਰ, ਸ੍ਰੀ ਜੋਗਿੰਦਰ ਸਿੰਘ ਏ.ਈ.ਓ, ਸ੍ਰੀ ਰਵਿੰਦਰ ਸਿੰਘ, ਸ੍ਰੀ ਰਾਜ ਕੁਮਾਰ  ਤੋਂ ਇਲਾਵਾ ਵੱਖ-ਵੱਖ ਸਕੂਲਾਂ ਵਿਦਿਆਰਥੀ ਅਤੇ ਵਿਦਿਆਰਥਣਾਂ ਨੇ ਭਾਗ ਲਿਆ।
ਆਜ਼ਾਦੀ ਦਿਹਾੜੇ ਮੌਕੇ ਪੇਸ਼ ਕੀਤੇ ਜਾਣ ਵਾਲੇ ਸਭਿਆਚਾਰਕ ਪ੍ਰੋਗਰਾਮਾਂ ਦਾ ਜਾਇਜਾ ਲੈਂਦਿਆਂ ਉਹਨਾਂ ਕਿਹਾ ਕਿ ਜਿਲਾ ਪੱਧਰ ਦਾ ਸਮਾਗਮ ਮਨਾਉਣ ਲਈ ਜਿਲਾ ਪ੍ਰਸ਼ਾਸਨ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਉਹਨਾਂ ਸਭਿਆਚਾਰਕ ਕਮੇਟੀ ਦੇ ਇੰਚਾਰਜਾਂ ਨੂੰ ਹਦਾਇਤ ਕੀਤੀ ਕਿ ਕੌਮੀ ਦਿਵਸ ਮਨਾਉਣ ਲਈ ਬੱਚਿਆਂ ਅਤੇ ਮਾਪਿਆਂ ਦਾ ਪੂਰਾ ਸਹਿਯੋਗ ਲਿਆ ਜਾਵੇ । ਕੌਮੀ ਦਿਹਾੜੇ ਮੌਕੇ  ਦੇਸ਼ ਭਗਤੀ ਗੀਤ ਡੀ.ਏ.ਵੀ.ਗਰਲਜ ਅਤੇ ਡੇਰਾ ਭਾਈ ਮਸਤਾਨ ਸਿੰਘ ਸਕੂਲ ਵਲੋਂ ਪੇਸ਼ ਕੀਤਾ ਜਾਵੇਗਾ। ਐਕਸ਼ਨ ਸਾਂਗ ਕੁਲਵੰਤ ਜੋਸ਼ੀ ਮੈਮੋਰੀਅਲ ਸਕੂਲ ਰੁਪਾਣਾ,ਗਊਸ਼ਾਲਾ ਮਿਠਣ ਲਾਲ ਕਾਲੜਾ, ਡੇਰਾ ਭਾਈ ਮਸਤਾਨ ਸਿੰਘ, ਸਰਵਹਿੱਤਕਾਰੀ ਵਿੱਦਿਆ ਮੰਦਰ, ਦਸ਼ਮੇਸ਼  ਪਬਲਿਕ ਸਕੂਲ ਬਾਦਲ,ਇੰਪਰੀਅਲ ਪਬਲਿਕ ਸਕੂਲ ਵਲੋਂ ਪੇਸ਼ ਕੀਤਾ ਜਾਵੇਗਾ। ਗਿੱਧਾ ਸਰਕਾਰੀ ਗਰਲਜ਼ ਸੀਨੀਅਰ ਸਕੈਡੰਰੀ ਸਕੂਲ ਸ੍ਰੀ ਮੁਕਤਸਰ ਸਾਹਿਬ , ਭੰਗੜਾ ਸੀਨੀਅਰ ਸਕੈਡੰਰੀ ਸਕੂਲ ਲੜਕੇ, ਟੈਗੋਰ ਮਾਡਲ ਸਕੂਲ, ਡੀ.ਏ.ਵੀ. ਲੜਕੇ, ਕੁਲਵੰਤ ਜੋਸ਼ੀ ਮੈਮੋਰੀਅਲ ਸਕੂਲ, ਇੰਦੂ ਮਾਡਲ ਸਕੂਲ ਅਤੇ ਰਾਸ਼ਟਰੀ ਗੀਤ ਅਕਾਲ ਅਕੈਡਮੀ  ਵਲੋਂ ਪੇਸ਼ ਕੀਤਾ ਜਾਵੇਗਾ।
Must Share With Your Friends...!

Comments

comments

Leave a Reply

Your email address will not be published. Required fields are marked *

*