ਰੋਡ ਸੇਫਟੀ ਅਤੇ ਸਕੂਲ ਵਾਹਨ ਸਕੀਮ ਤਹਿਤ ਮੀਟਿੰਗ ਆਯੋਜਿਤ
Templates by BIGtheme NET

ਰੋਡ ਸੇਫਟੀ ਅਤੇ ਸਕੂਲ ਵਾਹਨ ਸਕੀਮ ਤਹਿਤ ਮੀਟਿੰਗ ਆਯੋਜਿਤ

Must Share With Your Friends...!

– ਵਿਦਿਅਕ ਵੈਨ ਵਿੱਚ ਸੀ.ਸੀ.ਟੀ ਕੈਮਰੇ,  ਸਪੀਡ ਗਵਰਨੈਸ, ਫਸਟ ਏਡ ਬੋਕਸ, ਅੱਗ ਬੁਝਾਓ ਯੰਤਰ ਅਤੇ ਅਮਰਜੈਂਸੀ ਖਿੜਕੀ ਦਾ ਹੋਣਾ ਜਰੂਰੀ 
– ਉਣਤਾਈ ਕਾਰਨ ਵਾਪਰਨ ਵਾਲੀ ਘਟਨਾ ਲਈ ਸਕੂਲ ਜੁੰਮੇਵਾਰ
ਸ੍ਰੀ ਮੁਕਤਸਰ ਸਾਹਿਬ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਸਕੂਲਾਂ, ਕਾਲਜ਼ਾਂ ਵਿਦਿਅਕ ਅਦਾਰਿਆਂ ਅਤੇ ਸੰਸਥਾਵਾਂ ਵਿੱਚ ਪੜ ਰਹੇ ਬੱਚਿਆਂ ਦੀ ਸੁਰੱਖਿਆਂ ਨੂੰ ਯਕੀਨੀ ਬਨਾਉਣ ਲਈ  ਅੱਜ ਸ੍ਰੀ ਰਾਮ ਸਿੰਘ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਰੋਡ ਸੇਫਟੀ ਅਤੇ ਸਕੂਲ ਵਾਹਨ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ, ਇਸ ਮੀਟਿੰਗ ਵਿੱਚ ਸ੍ਰੀ ਹਰਦੀਪ ਸਿੰਘ ਜਿਲਾ ਟਰਾਂਸਪੋਰਟ ਅਫਸਰ, ਸ੍ਰੀ ਗੁਰਮੀਤ ਸਿੰਘ ਐਮ.ਵੀ.ਆਈ, ਸ੍ਰੀ ਹਰਿੰਦਰ ਸਿੰਘ ਟਰੈਫਿਕ ਇੰਸਪੈਕਟਰ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਾਹਨ ਚਾਲਕਾਂ ਨੇ ਭਾਗ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਨੇ ਹਦਾਇਤ ਕੀਤੀ ਕਿ ਬੱਚਿਆਂ ਦੀ ਸੁਰੱਖਿਆਂ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਸਕੂਲ, ਕਾਲਜ਼, ਵਿਦਿਅਕ ਅਦਾਰੇ ਜਾਂ  ਸੰਸਥਾਂ ਦਾ ਪ੍ਰਬੰਧਕ ਜਾਂ ਵੈਨ ਚਾਲਕ ਬਿਨਾਂ ਪਰਮਿਟ ਦੇ ਨਾ ਤਾਂ ਬੱਚਿਆਂ ਨੂੰ ਸਕੂਲ ਲੈ ਕੇ ਆਵੇਗਾ ਅਤੇ ਨਾ ਹੀ ਘਰ ਵਾਪਸ ਛੱੜਣ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਬੱਚਿਆਂ ਨੂੰ ਲਿਆਉਣ ਤੇ ਛੱਡਣ ਵਾਲੇ ਵੈਨ ਜਾਂ ਵਹੀਕਲ ਦਾ ਰੰਗ ਪੀਲਾ ਹੋਣਾ ਹੋਣਾ ਚਾਹੀਦਾ ਹੈ ਅਤੇ ਵੈਨ ਜਾਂ ਵਹੀਕਲ ਤੇ ਵਿਦਿਅਕ ਅਦਾਰੇ ਦਾ ਨਾਂ ਅਤੇ ਸੰਪਰਕ ਨੰਬਰ ਜਰੂਰ ਲਿਖਿਆ ਹੋਣਾ ਚਾਹੀਦਾ ਹੈ ਅਤੇ ਵਹੀਕਲ ਨੂੰ ਪੜਦੇ ਜਾਂ ਕਲਰ ਫਿਲਮ ਦੀ ਵਰਤੋ ਨਹੀਂ ਹੋਣੀ ਚਾਹੀਦੀ।  ਉਹਨਾਂ ਤਾੜਣਾ ਕੀਤੀ ਕਿ ਮੋਟਰ ਵਹੀਕਲ ਐਕਟ ਤਹਿਤ ਕੋਈ ਵੀ ਵਿਦਿਅਕ  ਵੈਨ ਜਾਂ ਵਹੀਕਲ ਚਾਲਕ ਨਿਰਧਾਰਿਤ ਬੱਚਿਆਂ ਤੋਂ ਜ਼ਿਆਦਾ ਓਵਰ ਲੋਡਿੰਗ ਨਹੀਂ ਕਰੇਗਾ ਅਤੇ  ਨਾ ਹੀ ਨਿਰਧਾਰਿਤ ਸਪੀਡ  ਤੋਂ ਵੱਧ ਵਹੀਕਲ ਚਲਾਏਗਾ
ਉਹਨਾਂ ਅੱਗੇ ਕਿਹਾ ਕਿ ਬੱਚਿਆਂ ਦੀ ਸੁਰੱਖਿਆਂ ਅਤੇ ਛੇੜ ਛਾੜ ਦੀ ਘਟਨਾਵਾ ਨੂੰ ਰੋਕਣ ਲਈ ਸਬੰਧਿਤ ਵਹੀਕਲ ਵਿੱਚ ਸੀ.ਸੀ.ਟੀ ਕੈਮਰੇ,  ਸਪੀਡ ਗਵਰਨੈਸ, ਫਸਟ ਏਡ ਬੋਕਸ, ਅੱਗ ਬੁਝਾਓ ਯੰਤਰ ਅਤੇ ਅਮਰਜੈਂਸੀ ਖਿੜਕੀ ਤੋਂ ਇਲਾਵਾ ਵਿਦਿਆਥਣਾਂ ਦੀ ਸੁਰੱਖਿਆਂ ਲਈ ਸਬੰਧਿਤ ਵਹੀਕਲ ਵਿੱਚ ਵੋਮੈਨ ਅਟੈੈਡੈਂਟ ਦਾ ਹੋਣਾ ਬਹੁਤ ਜਰੂਰੀ ਹੈ।  ਵੈਨ ਜਾਂ ਵਹੀਕਲ ਚਲਾਉਣ ਵਾਲੇ ਡਰਾਈਵਰ ਵਰਦੀ ਵਿੱਚ ਹੋਣਾ ਚਾਹੀਦਾ ਹੈ ਅਤੇ ਉਸ ਪਾਸ ਪੰਜ ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।

ਉਹਨਾਂ ਅੱਗੇ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਵਿਦਿਅਕ ਅਦਾਰੇ ਦਾ ਕੋਈ ਵਹੀਕਲ ਬੱਚਿਆਂ ਤੋਂ ਇਲਾਵਾ ਨਜਾਇਜ ਢੋਆਂ ਢੁਆਈ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਤੱਕ ਜੁਰਮਾਨਾ ਕੀਤਾ ਜਾਵੇਗਾ  , ਜੇਕਰ ਵਿਦਿਅਕ ਵੈਨ ਜਾਂ ਵਹੀਕਲ ਮੁਕੰਮਲ ਦਸਤਾਵੇਜ  ਜਾਂ ਰੋਡ ਸੇਫਟੀ ਦੇ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਵੀ ਕੀਤਾ ਜਾਵੇਗਾ। ਉਹਨਾਂ ਅੱਗੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਅਨੁਸਾਰ ਜੇਕਰ ਵਿਦਿਅਕ ਵੈਨ ਜਾਂ ਵਹੀਕਲ ਵਿੱਚ ਕਿਸੇ  ਤਰਾਂ ਦੀ ਉਣਤਾਈ ਕਾਰਨ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਜੁੰਮੇਵਾਰੀ ਸਬੰਧਿਤ ਵਿਦਿਅਕ ਅਦਾਰੇ ਦੀ ਹੋਵੇਗੀ।

Must Share With Your Friends...!

Comments

comments

Leave a Reply

Your email address will not be published. Required fields are marked *

*