ਕਿਥੇ ਗੁਆਚ ਗਿਆ ਸਾਡਾ ਲੋਕਤੰਤਰ?
Templates by BIGtheme NET

ਕਿਥੇ ਗੁਆਚ ਗਿਆ ਸਾਡਾ ਲੋਕਤੰਤਰ?

Must Share With Your Friends...!

ਅਸੀਂ ਸਕੂਲ ਵਿੱਚ ਪੜ੍ਹਦੇ ਹਾਂ ਕਿ ਲੋਕਤੰਤਰ ਕੀ ਹੁੰਦਾ ਹੈ? ਲੋਕਤੰਤਰ:- ਲੋਕਾਂ ਰਾਂਹੀ. ਲੋਕਾਂ ਵਿੱਚੋਂ ਅਤੇ ਲੋਕਾਂ ਲਈ ਚੁਣੀ ਗਈ ਸਰਕਾਰ।ਸਾਰੇ ਐੱਮ. ਪੀ, ਐੱਮ.ਐੱਲ. ਏ, ਸਰਪੰਚ, ਮੈਂਬਰ ਪੰਚਾਇਤ ਆਦਿ ਲੋਕਾਂ ਵਿੱਚੋਂ ਹੀ ਵੋਟਾਂ ਦੁਆਰਾ ਚੁਣੇ ਜਾਂਦੇ ਹਨ।
ਪਰ ਅੱਜ ਕਲ ਲੋਕਤੰਤਰ ਦੀ ਪ੍ਰੀਭਾਸ਼ਾ ਬਦਲਦੀ ਨਜਰ ਆ ਰਹੀ ਹੈ।ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗ੍ਰਾਂਮ ਪੰਚਾਇਤ ਦੀ । ਸਾਡੇ ਪਿੰਡਾਂ ਵਿੱਚ ਪੰਚਾਇਤ ਦੇ ਮੈਂਬਰ ਅਤੇ ਸਰਪੰਚ ਪਿੰਡ ਦੇ ਲੋਕਾਂ ਦੁਆਰਾ ਚੁਣੇ ਜਾਂਦੇ ਹਨ। ਪਰ ਅੱਜ ਕਲ੍ਹ ਤਾਂ ਕਈ ਪਿੰਡਾਂ ਵਿੱਚ ਸਰਪੰਚ ਚੁਣਨ ਲਈ ਵੋਟਾਂ ਦੀ ਜਰੂਰਤ ਹੀ ਨਹੀਂ ਪੈਂਦੀ ਕਿਉਂ ਕਿ ਜਿਆਦਾ ਜਮੀਨ ਜਾਇਦਾਦ ਵਾਲੇ ਵਿਅਕਤੀ ਨੂੰ ਸਰਪੰਚ ਸਰਬ-ਸੰਮਤੀ ਨਾਲ ਬਣਾ ਲਿਆ ਜਾਂਦਾ ਹੈ, ਚਾਹੇ ਉਹ ਵਿਅਕਤੀ ਅਨਪੜ੍ਹ ਹੀ ਕਿਉਂ ਨਾ ਹੋਵੇ।ਅਨਪੜ੍ਹ ਵਿਅਕਤੀ ਪਿੰਡ ਦੀ ਤਰੱਕੀ ਕਿੰਨੀ ਕੁ ਕਰਵਾਏਗਾ? ਇਹ ਸਭ ਜਾਣਦੇ ਹਨ।ਸਾਡੀ ਸਰਪੰਚੀ ਤਾਂ ਅੱਜ ਕਲ੍ਹ ਮੁੱਲ ਵਿਕਦੀ ਹੈ।ਜਿਹੜਾ ਵੱਧ ਪੈਸੇ ਲੀਡਰਾਂ ਨੂੰ ਦੇ ਦੇਵੇ ਉਸਦੀ ਸਰਪੰਚੀ।ਜਿਸ ਨੇ ੧੦-੧੫ ਲੱਖ ਰੁਪਏ ਦੇ ਕੇ ਸਰਪੰਚੀ ਮੁੱਲ ਖਰੀਦੀ ਹੋਵੇ ਉਹ ਸਰਪੰਚ ਬਣਨ ਤੇ ਪਹਿਲਾਂ ਆਪਣੇ ਹੀ ਪੈਸੇ ਪੂਰੇ ਕਰੇਗਾ। ਪਿੰਡ ਬਾਰੇ ਸੋਚਣਾ ਦੂਰ ਦੀ ਗੱਲ ਹੈ।
ਸਾਡੇ ਆਗੂ ਖੁਦ ਹੀ ਨਸ਼ਾ ਸਪਲਾਈ ਕਰਦੇ ਤੇ ਖੁਦ ਨਸ਼ਾ ਕਰਦੇ ਵੀ ਹਨ। ਇਹੋ ਜਿਹੇ ਲੋਕਾਂ ਦੇ ਰਹਿੰਦੇ ਹੋਏ ਸਾਡੇ ਪਿੰਡ/ਰਾਜ/ਦੇਸ਼ ਦੀ ਕਿੰਨੀ ਕੁ ਤਰੱਕੀ ਹਵੇਗੀ? ਸਾਡੀ ਨੌਜੁਆਨ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਹੈ।ਗਰੀਬੀ, ਬੇਰੁਜਗਾਰੀ ਵਰਗੀਆਂ ਬਿਮਾਰੀਆਂ ਨੇ ਸਾਡੇ ਲੋਕਾਂ ਨੂੰ ਜਕੜਿਆ ਹੋਇਆ ਹੈ।ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਬਜਾਏ ਸਾਡੇ ਰਾਜਨੀਤਿਕ ਆਗੂ ਦੂਜੀਆਂ ਪਾਰਟੀਆਂ ਉਪਰ ਦੋਸ਼ ਲਗਾਉਣ ਵਿੱਚ ਮਸਤ ਹਨ।ਜਿਨ੍ਹਾਂ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ ਵਰਤਦਿਆਂ ਜਿਹੜੀ ਗ੍ਰਾਂਮ ਪੰਚਾਇਤ/ਸਰਕਾਰ ਬਣਾਈ ਹੈ ਜਦੋਂ ਉਹੀ ਲੋਕਾਂ ਵੱਲ ਧਿਆਨ ਨਾ ਦੇਵੇ ਤਾਂ ਵੋਟ ਪਾਉਣ ਦੇ ਅਧਿਕਾਰ ਨੂੰ ਵਰਤਣ ਦਾ ਕੀ ਫਾਇਦਾ? ਵੋਟਾਂ ਸਮੇਂ ਸਾਡੇ ਲੀਡਰ ਆਗੂ ਵੱਡੇ ਵੱਡੇ ਵਾਅਦੇ ਕਰਦੇ ਹਨ ਨਾਲ ਹੀ ਵੋਟਾਂ ਸਮੇਂ ਸਾਡੀਆਂ ਰਾਜਨੀਤਿਕ ਪਾਰਟੀਆਂ ਨਸ਼ਾ ਤੇ ਪੈਸਾ ਵੰਡਦੀਆਂ ਹਨ ਤਾਂ ਜੋ ਵੋਟਾਂ ਹਾਸਲ ਕੀਤੀਆਂ ਜਾ ਸਕਣ।ਸਾਡੇ ਲੋਕ ਵੀ ਪੈਸਾ ਤੇ ਨਸ਼ੇ ਦੇ ਲਾਲਚ ਹੇਠ ਆ ਕੇ ਆਪਣੀ ਵੋਟ ਨੂੰ ਵੇਚ ਦਿੰਦੇ ਹਨ।ਕਿੰਨਾ ਕੁ ਚਿਰ ਏਦਾਂ ਚਲਦਾ ਰਹੂ। ਜਾਗੋ ਲੋਕੋ ਅਸੀਂ ਨਸ਼ੇ ਦੇ ਲਾਲਚ ਵਿੱਚ ਸਿਰਫ ਵੋਟ ਹੀ ਨਹੀਂ ਵੇਚਦੇ ਸਗੋਂ ਆਪਣੀ ਜਿੰਦਗੀ ਨੂੰ ਬਰਬਾਦ ਕਰ ਰਹੇਂ ਹਾਂ।ਇਹ ਸਿਆਸੀ ਲੋਕ ਸਾਨੂੰ ਮੂਰਖ ਬਣਾ ਕੇ ਆਪਣਾ ਉੱਲੂ ਸਿੱਧਾ ਕਰ ਲੈਂਦੇ ਹਨ।

-(ਗੁਰਪ੍ਰੀਤ ਸਿੰਘ),
ਪਿੰਡ ਤੇ ਡਾਕ:ਮਾਹਣੇਕੇ,
ਤਹਿ:ਪੱਟੀ, (ਤਰਨਤਾਰਨ)।
ਮੋਬਾ:84374-60540

Must Share With Your Friends...!

Comments

comments

Leave a Reply

Your email address will not be published. Required fields are marked *

*