ਸ਼ਰਾਬ ਦੀਆਂ ਬੋਤਲਾਂ ਤੇ ਵਿਕ ਕੇ ਕ੍ਰਾਂਤੀਆਂ ਨਹੀਂ ਲਿਆਂਦੀਆਂ ਜਾ ਸਕਦੀਆਂ।
Templates by BIGtheme NET

ਸ਼ਰਾਬ ਦੀਆਂ ਬੋਤਲਾਂ ਤੇ ਵਿਕ ਕੇ ਕ੍ਰਾਂਤੀਆਂ ਨਹੀਂ ਲਿਆਂਦੀਆਂ ਜਾ ਸਕਦੀਆਂ।

Must Share With Your Friends...!

ਜਿਸ ਦੇਸ਼ ਵਿਚ ਪਾਣੀ ਪੀਣ ਵਾਲੀਆਂ ਟੈਂਕੀਆਂ ਦੇ ਨਾਲ ਗਲਾਸਾਂ ਨੂੰ ਸੰਗਲ਼ ਨਾਲ ਬੰਨ੍ਹਣਾ ਪਵੇ। ਜਿੱਥੇ ਧਾਰਮਿਕ ਸਥਾਨਾਂ ਦੇ ਗੋਲਕਾਂ ਨੂੰ ਜਿੰਦੇ ਲਾਉਣੇ ਪੈਣ। ਜਿੱਥੇ ਡਾਕਟਰ ਲੋਕਾਂ ਦੀਆਂ ਕਿਡਨੀਆਂ ਕੱਢ ਕੱਢ ਵੇਚਦੇ ਹੋਣ। ਜਿੱਥੇ ਕਿਸਾਨ ਕਰਜ਼ੇ ਦੇ ਮਾਰੇ ਮੋਨੌ ਸਪਰੇਹਾਂ ਛੱੜਕਨ ਨੂੰ ਘੱਟ ਤੇ ਪੀਣ ਨੂੰ ਜਿਆਦਾ ਲੈਣ। ਜਿੱਥੇ ਹੱਥੀਂ ਕੰਮ ਕਰਨ ਵਾਲੇ ਮਿਹਨਤੀ ਗਰੀਬ ਤੇ ਵਿਹਲੜ ਠੱਗੀਆਂ ਵਾਲੇ ਅਮੀਰ ਹੋਣ। ਜਿੱਥੇ ਗਾਉਣ ਵਾਲੇ ਆਪਣੀਆਂ ਹੀ ਧੀਆਂ ਭੈਣਾਂ ਦੇ ਲੱਕ ਮਿਣਦੇ ਆ ਸਰੀਰ ਤੋਲਦੇ ਆ। ਜਿੱਥੇ ਦਫ਼ਤਰੀ ਬਾਬੂ ਮੋਟੀਆਂ ਮੋਟੀਆਂ ਤਨਖ਼ਾਹਾਂ ਲੈ ਕੇ ਗੱਪਾਂ ਮਾਰ ਕੇ ਮੁੜ ਆਉਣ। ਜਿੱਥੇ ਰਿਕਸ਼ਾ ਚਲਾਉਣ ਵਾਲੇ ਮਹੀਨੇ ਬਾਅਦ ਆਪਣਾ ਖ਼ੂਨ ਵੇਚ ਕੇ ਗੁਜ਼ਾਰਾ ਕਰਦੇ ਹੋਣ। ਜਿੱਥੇ ਮੰਤਰੀਆਂ ਦੇ ਤਿੰਨ ਤਿੰਨ ਵਿਆਹ ਅਤੇ ਪੰਦਰਾਂ ਪੰਦਰਾਂ ਬੱਚੇ ਹੋਣ।

ਜਿੱਥੇ ਪਰੋਨ ਸਟਾਰ ਲੋਕਾਂ ਨੂੰ ਸਿੱਖਿਆ ਦੇਣ। ਜਿੱਥੇ ਰੇਤਾ ਮਹਿੰਗਾ ਅਤੇ ਕਣਕ ਸਸਤੀ ਹੋਵੇ। ਜਿੱਥੇ ਚਿੱਟਾ ਆਮ ਤੇ ਦਵਾਈਆਂ ਮੁਸ਼ਕਿਲ ਮਿਲਣ। ਜਿੱਥੇ ਹਸਪਤਾਲ ਘੱਟ ਅਤੇ ਠੇਕੇ ਜਿਆਦਾ ਹੋਣ। ਜਿੱਥੇ ਸਿੱਖਿਆ ਮੰਤਰੀ ਅਨਪੜ੍ਹ ਹੋਣ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਜਿਆਦਾ ਬੋਲੇ ਅਤੇ ਸਰਕਾਰ ਬੋਲੀ ਹੋਵੇ। ਜਿਸ ਦੇਸ਼ ਦੀ ਅੱਧੋਂ ਵੱਧ ਵੋਟ ਵਿਕਦੀ ਹੋਵੇ। ਜਿਸ ਦੇਸ਼ ਦੀ ਵਿਹਲੀ ਮਡੀਰ ਕੁੜੀਆਂ ਨਾਲ ਖਹਿਣ ਦੀ ਮਾਰੀ ਸਾਰੀ ਦਿਹਾੜੀ ਬੱਸਾਂ ਤੇ ਚੜ੍ਹੀ ਫਿਰੇ। ਜਿੱਥੋਂ ਦੇ ਲੀਡਰ ਟਿਕਟਾਂ ਲੈਣ ਦੇ ਮਾਰੇ ਆਪਣੀਆਂ ਧੀਆਂ ਵੱਡੇ ਲੀਡਰਾਂ ਕੋਲ ਭੇਜਣ। ਜਿਸ ਦੇਸ਼ ਦੇ ਲੀਡਰ ਚਾਰੇ ਦੇ ਪੈਸੇ, ਬੱਚਿਆਂ ਦੀਆਂ ਕਿਤਾਬਾਂ ਦੇ ਪੈਸੇ, ਗ਼ਰੀਬਾਂ ਨੂੰ ਵੰਡੀਆਂ ਜਾਣ ਵਾਲੀਆਂ ਦਵਾਈਆਂ ਦੇ ਪੈਸੇ ਖਾਣਾ। ਜਿਸ ਦੇਸ਼ ਵਿਚ ਮੰਤਰੀ ਤੋਂ ਲੈ ਕੇ ਸੰਤਰੀ ਰਿਸ਼ਵਤਾਂ ਲੈਣ। ਜਿਸ ਦੇਸ਼ ਵਿਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਬੱਸਾਂ ਵਿਚ ਤਿੰਨ ਤਿੰਨ ਜਣੇ ਰੇਪ ਕਰਨ। ਜਿਸ ਦੇਸ਼ ਦਾ ਸਰਮਾਇਆ 10% ਲੋਕਾਂ ਨੇ ਸਾਂਭਿਆ ਹੋਵੇ ਪਰ ਉੱਥੇ ਲੱਖਾਂ ਲੋਕ ਬਿਨਾਂ ਛੱਤ ਤੋਂ ਭੁੱਖੇ ਨੰਗੇ ਥੱਲੇ ਸੌਣ। ਜਿਸ ਦੇਸ਼ ਵਿਚ ਸਰਕਾਰਾਂ ਨੌਜਵਾਨਾਂ ਨੂੰ ਨਸ਼ਾ ਮੁਹੱਈਆ ਕਰਵਾਉਣ ਤਾਂ ਕਿ ਉਹ ਪੜ੍ਹ ਲਿਖ ਕੇ ਕਿਤੇ ਸੂਝਵਾਨ ਨਾ ਬਣ ਜਾਣ। ਉਸ ਦੇਸ਼ ਵਿਚ ਕਿਸੇ ਵੱਡੀ ਕ੍ਰਾਂਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਐਸੇ ਦੇਸ਼ ਵਿਚ ਵਕਤੀ ਤੌਰ ਤੇ ਛੋਟੀਆਂ ਮੋਟੀਆਂ ਲਹਿਰਾਂ ਜ਼ਰੂਰ ਉੱਠ ਸਕਦੀਆਂ ਅਤੇ ਉੱਠਦਿਆਂ ਵੀ ਰਹੀਆਂ ਪਰ ਉਹ ਸਮੇਂ ਦੇ ਵਹਾ ਨਾਲ ਵਹਿ ਜਾਂਦੀਆਂ ਅਤੇ ਅੰਤ ਬੀਤੇ ਦੀਆਂ ਯਾਦਾਂ ਬਣ ਜਾਂਦੀਆਂ। ਨਾਲੇ ਵੀਰੇ ਸ਼ਰਾਬ ਦੀਆਂ ਬੋਤਲਾਂ ਤੇ ਵਿਕ ਕੇ ਕ੍ਰਾਂਤੀਆਂ ਨਹੀਂ ਲਿਆਂਦੀਆਂ ਜਾ ਸਕਦੀਆਂ।
– ਕਰਨ ਬਰਾੜ ਹਰੀ ਕੇ ਕਲਾਂ
  +61430850045

Must Share With Your Friends...!

Comments

comments

Leave a Reply

Your email address will not be published. Required fields are marked *

*