ਸਿੱਖ ਕੌਮ ਵਿਚ ਆਏ ਦਿਨ ਜੋ ਕੁਝ ਨਾ ਕੁਝ ਹੋ ਰਿਹਾ…..
Templates by BIGtheme NET

ਸਿੱਖ ਕੌਮ ਵਿਚ ਆਏ ਦਿਨ ਜੋ ਕੁਝ ਨਾ ਕੁਝ ਹੋ ਰਿਹਾ…..

Must Share With Your Friends...!

ਅੱਜ ਫਿਰ ਅਬਦਾਲੀ ਦੇ ਵਾਰਸਾਂ ਦਾ ਨਿਸ਼ਾਨਾ ਸਿੱਖੀ ਦਾ ਸੋਮਾ ਹਰਿਮੰਦਰ ਅਤੇ ਗੁਰੂ ਗਰੰਥ ਸਾਹਿਬ ਹੀ ਹੈ। ਸਿੱਖ ਕੌਮ ਵਿਚ ਆਏ ਦਿਨ ਜੋ ਕੁਝ ਨਾ ਕੁਝ ਹੋ ਰਿਹਾ ਇਹ ਕੋਈ ਨਵੀਆਂ ਗੱਲਾਂ ਨਹੀਂ। ਇਹ ਤਾਂ ਇਸ ਨਾਲ ਸ਼ੁਰੂ ਤੋਂ ਹੀ ਹੁੰਦਾ ਆਇਆ। ਇਹ ਤਾਂ ਅਜਿਹੀ ਬੇਆਰਾਮ ਕੌਮ ਐ ਜੋ ਅਨੇਕਾਂ ਝੱਖੜਾਂ ਮੁਸੀਬਤਾਂ ਦੇ ਬਾਵਜੂਦ ਵੀ ਸਾਹਮਣੇ ਆ ਹੀ ਜਾਂਦੀ ਆ ਆਪਣੇ ਬਲਬੂਤੇ ਸਿਰ ਚੱਕ ਲੈਂਦੀ ਆ। ਭਾਵੇਂ ਆਪਣੇ ਹੀ ਦੁਸ਼ਮਣਾਂ ਇਸਦੀ ਸਿਰੀ ਨੱਪਣ ਲਈ ਡਾਹਢਾ ਜੋਰ ਲਾਇਆ ਹੋਇਆ ਤੇ ਲਾਉਂਦੇ ਰਹੇ ਆ। ਉੱਜੜਨਾ ਵੱਸਣਾ ਤੇ ਫੇਰ ਵੱਸ ਕੇ ਉੱਜੜਨਾ ਇਸੇ ਦੇ ਹੀ ਹਿੱਸੇ ਆਇਆ। ਇਤਿਹਾਸ ਗਵਾਹ ਹੈ ਕਿ ਇਸਨੂੰ ਮਾਰਨ ਵਾਲਾ ਇਸਨੂੰ ਅਧਮੋਇਆ ਕਰਕੇ ਕਈ ਵਾਰ ਮਾਰ ਕੇ ਵੀ ਗਿਆ ਉਹ ਤਾਂ ਪਤਾ ਨੀ ਇਹ ਕਿਹੜੀ ਮਿੱਟੀ ਦੇ ਬਣੇ ਕਿਹੜੀ ਪਾਵਰ ਆ ਜੋ ਇਸਨੂੰ ਫੇਰ ਨਵੇਂ ਸਿਰੇ ਤੋਂ ਖੜ੍ਹਾ ਕਰ ਦਿੰਦੀ ਆ। ਇਹ ਕੌਮ ਪੈਰਾਂ ਸਿਰ ਹੋ ਫਿਰ ਨਿਪੱਤਿਆਂ ਦੀ ਪੱਤ ਤੇ ਨਿਓਟਿਆਂ ਦੀ ਓਟ ਬਣ ਜਾਂਦੀ ਆ।

18ਵੀਂ ਸਦੀ ਵਿਚ ਅਬਦਾਲੀ ਨੇ ਸੋਚਿਆ ਕਿ ਇਸ ਕੌਮ ਨੂੰ ਆਪਣੇ ਵੱਲੋਂ ਲਗਭਗ ਹਰ ਵਾਰ ਖ਼ਤਮ ਕਰ ਦਿੰਦੇ ਹਾਂ ਪਰ ਇਹ ਫੇਰ ਉੱਠ ਖੜ੍ਹੇ ਹੁੰਦੇ ਆ ਅੱਧ ਪਚਾਧੇ ਮਾਰ ਵੀ ਦੇਈਦੇ ਹੈ ਫਿਰ ਇਕੱਠੇ ਹੋ ਜਾਂਦੇ ਆ ਕੀ ਕਰੀਏ ਇਹਨਾਂ ਦਾ। ਫਿਰ ਆਪਣਿਆਂ ਵਿੱਚੋਂ ਹੀ ਕਿਸੇ ਨੇ ਉਸਨੂੰ ਦੱਸਿਆ ਕਿ ਇਹ ਸਾਰੀ ਪਾਵਰ ਸਾਰੀ ਸਿੱਖਿਆ ਗੁਰੂ ਗਰੰਥ ਸਾਹਿਬ ਤੋਂ ਲੈਂਦੇ ਆ। ਇਹਨਾਂ ਦੀ ਸ਼ਕਤੀ ਦਾ ਸੋਮਾ ਹਰਿਮੰਦਰ ਸਾਹਿਬ ਆ ਇਹ ਉੱਜੜ ਕੇ ਫਿਰ ਓਥੇ ਇਕੱਠੇ ਹੁੰਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਧਿਆਤਮਿਕ ਅਤੇ ਸ਼ਰੀਰਕ ਸ਼ਕਤੀ ਲੈਂਦੇ ਆ ਫਿਰ ਜਿਉਦਿਆਂ ਚ ਹੋ ਸਿਰੀ ਚੱਕ ਲੈਂਦੇ ਆ ਫਿਰ ਬਾਜਾਂ ਵਾਲੇ ਦਾ ਸਿੱਖ ਇਕੱਲਾ ਇਕੱਲਾ ਸਵਾ ਸਵਾ ਲੱਖ ਨਾਲ ਲੜਨ ਨੂੰ ਤਿਆਰ ਹੋ ਜਾਂਦਾ। ਉਹ ਇਹਨਾਂ ਦੀ ਜੜ੍ਹ ਆ ਜੇ ਤੂੰ ਇਹਨਾਂ ਨੂੰ ਖ਼ਤਮ ਕਰਨਾ ਤਾਂ ਇਹਨਾਂ ਦੀ ਜੜ੍ਹ ਖ਼ਤਮ ਕਰ। ਫਿਰ ਅਬਦਾਲੀ ਭਾਰੀ ਫ਼ੌਜ ਲੈ ਕੇ ਚੜ੍ਹ ਕੇ ਆਇਆ ਤੇ ਮਲੇਰਕੋਟਲੇ ਦੇ ਵੱਡੇ ਘੱਲੂਘਾਰੇ ਵਿੱਚ ਭਾਵੇਂ ਸਿੱਖਾਂ ਨੇ ਉਸਦਾ ਮੂੰਹ ਤੋੜਵਾਂ ਜਵਾਬ ਦਿੱਤਾ ਪਰ ਜਰਵਾਣਾ ਜ਼ੋਰਾਵਰ ਸੀ । ਉਸ ਮੌਕੇ ਆਵਦੇ ਜਣੇ ਅਬਦਾਲੀ ਨੇ ਲਗਭਗ ਸਾਰੀ ਸਿੱਖ ਸ਼ਕਤੀ ਖ਼ਤਮ ਕਰ ਦਿੱਤੀ ਤੇ ਸਿੱਖੀ ਦਾ ਪ੍ਰੇਰਨਾ ਸਰੋਤ ਸਿੱਖੀ ਦਾ ਸੋਮਾ ਸ਼੍ਰੀ ਹਰਿਮੰਦਰ ਸਾਹਿਬ ਬਾਰੂਦ ਨਾਲ ਊੜਾ ਦਿਤਾ ਤੇ ਸਰੋਵਰ ਮਿੱਟੀ ਨਾਲ ਪੂਰ ਦਿੱਤਾ। ਤੇ ਅਬਦਾਲੀ ਨੇ ਇਹ ਐਲਾਨ ਕਰ ਦਿੱਤਾ ਕਿ ਮੇਰੇ ਜਿਉਂਦੇ ਜੀਅ ਸਿੱਖ ਕਦੇ ਵੀ ਸਿਰ ਨਹੀਂ ਚੁੱਕਣਗੇ। ਜਦੋਂ ਮਾਰ ਹੀ ਦਿੱਤੇ ਸਿੱਖੀ ਦਾ ਸੋਮਾ ਹੀ ਖ਼ਤਮ ਕਰ ਦਿੱਤਾ ਹੁਣ ਨੀ ਉੱਠਦੇ ਪਰ ਉਹ ਨਹੀਂ ਸੀ ਜਾਣਦਾ ਕਿ ਬਾਜਾਂ ਵਾਲੇ ਦੀ ਕੌਮ ਕੀ ਐ। ਇਹ ਘੱਲੂਘਾਰਾ ਅਪ੍ਰੈਲ ਵਿਚ ਹੋਇਆ ਤੇ ਅਕਤੂਬਰ ਵਿਚ ਦੀਵਾਲੀ ਆ ਗਈ। ਇਹ ਗੱਲ ਲਿਖਦਿਆਂ ਰੌਂਗਟੇ ਖੜ੍ਹੇ ਹੁੰਦੇ ਆ ਕਿ ਕੁਝ ਮਹੀਨਿਆਂ ਬਾਅਦ ਹੀ ਦੀਵਾਲੀ ਤੇ ਅੰਮ੍ਰਿਤਸਰ ਸਿੱਖਾਂ ਦਾ ਸਭ ਤੋਂ ਵੱਡਾ ਇਕੱਠ ਹੋਇਆ ਹਰਿਮੰਦਰ ਸਾਹਿਬ ਦੇ ਢਾਉਣ ਦਾ ਕੌਮੀ ਦਰਦ ਲੈ ਕੇ ਬੱਚਾ ਬੱਚਾ ਅੰਮ੍ਰਿਤਸਰ ਪਹੁੰਚਿਆ ਇਤਿਹਾਸਕਾਰ ਦੱਸਦੇ ਆ ਕਿ ਉਸ ਵੇਲੇ ਕੌਮ ਦੀ ਗਿਣਤੀ ਕਿ ਸੀ ਤੇ 70,000 ਬੰਦਾ ਅੰਮ੍ਰਿਤਸਰ ਇਕੱਠਾ ਹੋਇਆ। ਇਹ ਸੀ ਕੌਮੀ ਜਜ਼ਬਾ ਗੁਰੂ ਦੇ ਸਿੱਖਾਂ ਦਾ। ਉਸਤੋਂ ਵੀ ਹੈਰਾਨੀਜਨਕ ਗੱਲ ਇਹ ਹੈ ਕਿ ਅਬਦਾਲੀ ਉਸ ਵੇਲੇ ਅੰਮ੍ਰਿਤਸਰ ਤੋਂ ਸਿਰਫ਼ 15 ਕਿੱਲੋਮੀਟਰ ਦੂਰ ਲਾਹੌਰ ਬੈਠਾ ਸੀ. ਜਦੋਂ ਇਹ ਗੱਲ ਅਬਦਾਲੀ ਨੂੰ ਪਤਾ ਲੱਗੀ ਕਿ ਸਿੱਖ ਕੌਮ ਤਾਂ ਫਿਰ ਆਪਣੇ ਜਾਹੋ ਜਲਾਲ ਨਾਲ ਇਕੱਠੀ ਹੋ ਗਈ ਤਾਂ ਉਸਦੇ ਪੈਰੋਂ ਜ਼ਮੀਨ ਨਿੱਕਲ ਗਈ ਉਸੇ ਵੇਲੇ ਅੱਧਾ ਹਾਰ ਗਿਆ ਅਬਦਾਲੀ। ਦੂਜੀ ਲੜਾਈ ਵਿਚ ਉਸਨੂੰ ਸਿੱਖ ਸ਼ਕਤੀ ਮੂਹਰੇ ਅੱਧੀ ਰਾਤ ਨੂੰ ਲੜਾਈ ਵਿਚੇ ਛੱਡ ਕੇ ਜਾਨ ਬਚਾਉਣੀ ਪਈ। ਐਡੇ ਵੱਡੇ ਸ਼ਾਸ਼ਕ ਨਾਲ ਐਡੀ ਛੋਟੀ ਤੇ ਅੱਧਮਰੀ ਕੌਮ ਨੇ ਜਰਵਾਣਿਆਂ ਨਾਲ ਮੱਥਾ ਹੀ ਨੀਂ ਲਾਇਆ ਸਗੋਂ ਉਨ੍ਹਾਂ ਨੂੰ ਪਛਾੜਿਆ ਵੀ ਇਹ ਸੀ ਉਸ ਵੇਲੇ ਦੀ ਸਿੱਖ ਕੌਮ ਦੀ ਏਕਤਾ ਸ਼ਕਤੀ। ਬਾਅਦ ਵਿਚ ਕਿਹੜਾ ਘੱਟ ਹੋਈਆਂ ਸਮੇਂ ਸਮੇਂ ਤੇ ਜਰਵਾਣਿਆਂ ਦੀ ਅੱਖ ਵਿਚ ਇਹ ਕੌਮ ਰੜਕਦੀ ਰਹੀ। ਕਈ ਅਬਦਾਲੀ ਆਏ ਕਈ ਗਏ। ਵਰਤਾਰਾ ਫਿਰ ਉਹੀ ਸਿਰੀ ਮਿੱਧਣ ਅਤੇ ਸਿਰੀ ਚੁੱਕਣ ਦਾ ਰਿਹਾ। 84 ਵਿਚ ਫਿਰ ਕੁਝ ਗਿਣਤੀ ਕੋ ਦੀ ਕੌਮ ਸਾਹਮਣੇ ਪੂਰੀ ਦੀ ਪੂਰੀ ਸਟੇਟ ਆ ਖੜ੍ਹੀ। ਆਧੁਨਿਕ ਹਥਿਆਰਾਂ ਤੇ ਆਧੁਨਿਕ ਵਿਚਾਰਾਂ ਨਾਲ। ਫਿਰ ਦੇਖੋ ਕਿੰਨਾ ਖ਼ੂਨ ਡੁੱਲ੍ਹਿਆ ਕਿੰਨੀਆਂ ਮਾਵਾਂ ਰਲੀਆਂ ਕਿੰਨੀਆਂ ਭੈਣਾਂ ਦੀਆਂ ਇੱਜਤਾਂ ਲੁੱਟੀਆਂ, ਪੁੱਤ ਘਰੋਂ ਬੇਘਰ ਹੋਏ ਫਿਰ ਕੋਹ ਕੋਹ ਕੇ ਮਾਰੇ। ਪਿਓ ਦਾਦਿਆਂ ਦੀਆਂ ਦਾੜ੍ਹੀਆਂ ਪੱਟੀਆਂ। ਪੂਰੀ ਦੀ ਪੂਰੀ ਸਟੇਟ ਦਾ ਨਿਸ਼ਾਨਾ ਫਿਰ ਸਿੱਖੀ ਦਾ ਸੋਮਾ ਹਰਿਮੰਦਰ ਅਤੇ ਗੁਰੂ ਗਰੰਥ ਸਾਹਿਬ ਹੀ ਰਿਹਾ। ਬਾਜਾਂ ਵਾਲੇ ਦੇ ਲਾਡਲੇ ਫਿਰ ਆਪਣੀਆਂ ਹਿੱਕਾਂ ਵੜਦਿਆਂ ਗੋਲੀਆਂ ਸਾਹਮਣੇ ਕਰਦੇ ਰਹੇ। ਤੇ ਜਰਵਾਣੇ ਆਪਣੇ ਜਣੇ ਫਿਰ ਸਿਰਿਆਂ ਮਿੱਧ ਕੇ ਚਲੇ ਗਏ। ਸਾਡੀ ਕੌਮ ਦੀ ਸਰਵਉੱਚ ਸੰਸਥਾ ਨੂੰ ਫਿਰ ਢਾਇਆ ਗਿਆ। ਉਸਦੀ ਹਿੱਕ ਵਿਚ ਗੋਲੀਆਂ ਮਾਰੀਆਂ। ਜਿੱਥੋਂ ਸਿੱਖ ਅਧਿਆਤਮਕ ਸ਼ਕਤੀ ਲੈਂਦਾ ਸਿੱਖੀ ਦੇ ਸੋਮੇ ਦੀ ਬੇਅਦਬੀ ਕੀਤੀ। ਲਾਇਬਰੇਰੀਆਂ ਵਿਚ ਪਿਆ ਕੌਮ ਦਾ ਇਤਿਹਾਸ ਸਾੜਿਆ ਗਿਆ। ਕੀ ਕੁਝ ਨਹੀਂ ਕੀਤਾ ਅਬਦਾਲੀ ਦੇ ਵਾਰਸਾਂ ਸਿਰੀ ਮਿੱਧਣ ਲਈ। ਭਾਵੇਂ ਇੱਥੋਂ ਤੱਕ ਪਹੁੰਚਦੇ ਪਹੁੰਚਦੇ ਕੌਮ ਅੱਧੀ ਦੁਫਾੜ ਹੋ ਚੁੱਕੀ ਸੀ ਪਰ ਫਿਰ ਵੀ ਚੰਗੀ ਮਾੜੀ ਜਿਵੇਂ ਕਿਵੇਂ ਪੈਰਾਂ ਸਿਰ ਹੁੰਦੀ ਰਹੀ ਤੇ ਜਰਵਾਣਿਆਂ ਨਾਲ ਮੱਥਾ ਲਾਉਂਦੀ ਰਹੀ। ਫਿਰ ਅਬਦਾਲੀ ਦੇ ਵਾਰਸਾਂ ਸਿਰ ਜੋੜੇ ਵਿਉਂਤਾਂ ਕੀਤੀਆਂ ਕਿ ਇਹ ਇਉਂ ਨੀ ਮਰਦੇ ਇਹ ਤਾਂ ਸਮੇਂ ਸਮੇਂ ਤੇ ਫਿਰ ਫਾਨੇ ਵਾਂਗੂੰ ਅੜ ਜਾਂਦੇ ਆ ਇਹਨਾਂ ਨੂੰ ਖ਼ਤਮ ਕਰਨ ਦਾ ਤਰੀਕਾ ਬਦਲਣਾ ਪੈਣਾ। ਇਤਿਹਾਸ ਗਵਾਹ ਹੈ ਕਿ ਇਹ ਸਾਹਮਣਿਓਂ ਨਹੀਂ ਮਰਦੇ ਭਾਵੇਂ ਖੋਪਰ ਲਾਹੋ ਭਾਵੇਂ ਚਰਖੜੀਆਂ ਤੇ ਚੜ੍ਹਾਓ। ਭਾਵੇਂ ਬੰਦ ਬੰਦ ਕਟਾਓ ਭਾਵੇਂ ਆਰੀਆਂ ਨਾਲ ਚਿਰਾਓ। ਇਹ ਤਾਂ ਉਸਦੇ ਪੁੱਤ ਆ ਜੋ ਪੁੱਤ ਮਰਾ ਕੇ ਵੀ ਕਿਹ ਦਿੰਦਾ ਸੀ ਕਿ ਚਾਰ ਮੋਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ। ਇਹਨਾਂ ਨੂੰ ਅੰਦਰੋਂ ਮਾਰੋ, ਇਹਨਾਂ ਦਾ ਇਤਿਹਾਸ ਬਦਲੋ, ਨਸ਼ੇ ਸੁੱਟੋ ਕੌਮ ਨੂੰ ਉਲਝਣ ਵਿਚ ਪਾਓ, ਸਭਿਆਚਾਰ ਬਦਲੋ, ਬੋਲੀ ਬਦਲੋ, ਹਕੀਕਤਾਂ ਬਦਲੋ, ਕਦਰਾਂ ਕੀਮਤਾਂ ਬਦਲੋ। ਇਹਨਾਂ ਨਾਲ ਹਰ ਤਰ੍ਹਾਂ ਦਾ ਵਿਤਕਰਾ ਕਰੋ। ਇਹਨਾਂ ਚੋਂ ਧਿਆਨ ਚੰਦ ਡੋਗਰੇ ਲੱਭੋ, ਉਨ੍ਹਾਂ ਨੂੰ ਮੂਹਰੇ ਲਾਓ। ਅਖੀਰ ਫਿਰ ਐਨੀਆਂ ਵੱਡੀਆਂ ਤਾਕਤਾਂ ਤੇ ਅੰਨ੍ਹਿਆਂ ਸਾਜ਼ਿਸ਼ਾਂ ਨੇ ਇੱਕ ਨਾ ਇੱਕ ਦਿਨ ਤਾਂ ਆਪਣਾ ਰੰਗ ਵਖਾਉਣਾ ਹੀ ਸੀ। ਤੁਸੀਂ ਪਿੱਛੇ ਝਾਤੀ ਮਾਰੋ ਹਰ ਦਸ ਸਾਲਾਂ ਦੇ ਵਕਫ਼ੇ ਬਾਅਦ ਦੇਖੋ ਕਿ ਸਾਡੀ ਨਸਲਕੁਸ਼ੀ ਕਿਵੇਂ ਹੋਈ। ਦੇਖੋ ਸਾਡੀ ਹਾਲਤ ਬਦ ਤੋਂ ਬੱਤਰ ਕਿਵੇਂ ਹੁੰਦੀ ਜਾ ਰਹੀ ਆ। ਲੋਕ ਤਰੱਕੀ ਕਰ ਰਹੇ ਆ ਕੌਮਾਂ ਅੱਗੇ ਜਾ ਰਹੀਆਂ ਅਸੀਂ ਹੀ ਕਿਉਂ ਪਿੱਛੇ ਜਾ ਰਹੇ ਹਨ। ਕਦੇ ਪਹਿਲਾਂ ਐਨੇ ਬਾਬੇ ਐਨੇ ਡੇਰੇ ਐਨੇ ਸਾਧ ਐਨੀਆਂ ਸੰਪਰਦਾਵਾਂ, ਐਨੀਆਂ ਟਕਸਾਲਾਂ ਦੇਖੀਆਂ ਸੀ। ਆਹ ਬਿਆਸਾਂ ਵਾਲੇ ਆਹ ਸਰਸੇ ਵਾਲੇ, ਆਹ ਨੂਰ ਮਿਹਲੀਏ ਆਹ ਨਿਰੰਕਾਰੀ, ਭੰਿਨਆਰੇ ਵਾਲੇ, ਵੱਗਾਂ ਦੇ ਵੱਗ ਬਾਬੇ ਕਿਥੋਂ ਆ ਗਏ। ਪਹਿਲਾਂ ਕਦੇ ਐਨੇ ਚਿੱਟਕੱਪੜੀਂਏ ਬਾਬੇ ਦੇਖੇ ਸੀ ਕੌਣ ਲੈ ਕੇ ਆਇਆ ਇੱਕਦਮ ਉੱਤੋਂ ਤਾਂ ਨਹੀਂ ਡਿੱਗੇ ਕਿਵੇਂ ਪੈਦਾ ਹੋਏ ਆ ਕਦੇ ਸੋਚਿਆ। ਕੌਮ ਕਿਉਂ ਐਨੇ ਹਿੱਸਿਆਂ ਵਿਚ ਵੰਡੀ ਗਈ। ਅੱਧਿਓਂ ਬਾਹਲ਼ੇ ਤਾਂ ਦਸਮ ਗ੍ਰੰਥਾਂ, ਛੋਟੀਆਂ ਵੱਡੀਆਂ ਅਰਦਾਸਾਂ ਆਪੋ ਆਪਣੀਆਂ ਰਹਿਤ ਮਰਿਆਦ ਪੰਜ ਬਾਣੀਆਂ ਹੇਮਕੁੰਟ ਹੈਗਾ ਕਿ ਨਹੀਂ ਇਸੇ ਪਿੱਛੇ ਹੀ ਲੜੀ ਜਾਂਦੇ ਆ। ਕੋਈ ਸਾਧ ਪੈਰੀਂ ਪਾਣੀ ਪਵਾਈ ਜਾਂਦਾ ਕਿਥੇ ਕੋਈ ਮਿਸ਼ਰੀ ਦਾ ਪ੍ਰਸ਼ਾਦ ਦੇਈ ਜਾਂਦਾ ਕੋਈ ਕਹਿੰਦਾ ਸਾਡੇ ਕੋਲ ਹੀ ਆਓ ਰੱਬ ਸਾਡੇ ਹੀ ਪਾਵੇ ਨਾਲ ਬੰਨ੍ਹਿਆ ਕੋਈ ਆਪੋ ਆਪਣਾ ਅੰਮ੍ਰਿਤ ਛੱਕਾਈ ਜਾਂਦਾ ਕਿ ਸਾਡੇ ਵਾਲਾ ਹੀ ਠੀਕ ਆ। ਕਿਉਂ ਕਦੇ ਕੋਈ ਕਲਗੀ ਲਾ ਕੇ ਬਾਜਾਂ ਵਾਲਾ ਬਣ ਜਾਂਦਾ ਕਿਉਂ ਕਦੇ ਕੋਈ ਆਪਣਾ ਗਰੰਥ ਲਿਖਣ ਬੈਠ ਜਾਂਦਾ ਕਿਉਂ ਅੱਜ ਸਿੱਖੀ ਦੇ ਸੋਮੇ ਤੇ ਪ੍ਰਕਾਸ਼ ਚੰਦ ਡੋਗਰਿਆਂ ਦਾ ਕਬਜਾ। ਕੋਈ ਬਾਬਾ ਸਟੇਜ ਤੇ ਕਿਸੇ ਨੂੰ ਭੰਡ ਰਿਹਾ ਕੋਈ ਕਿਸੇ ਨੂੰ, ਕਿਉਂ ਨਹੀਂ ਇਹਨਾਂ ਸਾਰੀਆਂ ਦਾ ਮੂੰਹ ਇੱਕ ਦੂਜੇ ਵੱਲ ਸਿੱਧਾ। ਸਰਸੇ ਵਾਲੇ ਦੀ ਬਿਆਸਾਂ ਵਾਲੇ ਨਾਲ ਬਣ ਜਾਊ ਪਰ ਦੋਹਾਂ ਦੀ ਸਿੱਖਾਂ ਨਾਲ ਨੀ ਬਣਦੀ। ਤੇ ਇਹਨਾਂ ਬਾਬਿਆਂ ਕੋਲ ਜਾਂਦੇ ਵੀ ਜ਼ਿਆਦਾਤਰ ਸਿੱਖ ਹੀ ਹੈ। ਅਬਦਾਲੀ ਦੇ ਵਾਰਸਾਂ ਦੀਆਂ ਯੋਜਨਾ ਬੱਧ ਹੋਈਆਂ ਸਾਜਸ਼ਾਂ ਤਾਂ ਅੱਜ ਆਪੇ ਹੀ ਸਫਲ ਆ ਮਰਦਾ ਵੀ ਸਿੱਖ ਆ, ਮਾਰਦਾ ਵੀ ਸਿੱਖ ਆ ਤੇ ਦੁਖਦਾਈ ਗੱਲ ਕੀ ਮਰਾਉਂਦਾ ਵੀ ਸਿੱਖ ਆ ਕੌਮ ਨੇ ਤਾਂ ਆਪੇ ਨਿਗਲ਼ਨਾ ਹੀ ਸੀ ਜੋ ਕੌਮ ਦੁਸ਼ਮਣਾਂ ਤੋਂ ਸਾਹਮਣੇ ਤੋਂ ਨਾ ਮਰੀ ਅੱਜ ਆਪੇ ਵਿਚ ਲੜ ਲੜ ਮਰ ਰਹੀ ਆ। ਅੱਜ ਫਿਰ ਨਿਸ਼ਾਨਾ ਸਿੱਖੀ ਦਾ ਸੋਮਾ ਹਰਿਮੰਦਰ ਅਤੇ ਗੁਰੂ ਗਰੰਥ ਸਾਹਿਬ ਹੀ ਹੈ। ਪਹਿਲਾਂ ਜੇ ਸਿਰੀਆਂ ਮਿੱਧਦੇ ਅਬਦਾਲੀ ਜਾਂ ਅਬਦਾਲੀ ਦੇ ਵਾਰਸ ਸੀ ਤਾਂ ਵੀ ਕੌਮ ਸਿਦਕ ਭਰੋਸੇ ਝੂਜਦੀ ਹੋਈ ਅਧਮਰੀ ਵੀ ਉੱਠ ਖੜ੍ਹਦੀ ਸੀ ਜੋਸ਼ ਸੀ ਕੌਮ ਵਿਚ ਆਪਣਾ ਪਨ ਸੀ । ਕੌਮ ਨੂੰ ਸਾਹਮਣੇ ਖੜ੍ਹੇ ਦੁਸ਼ਮਣ ਦਾ ਪਤਾ ਸੀ ਪਰ ਅੱਜ ਆਪਣੇ ਹੀ ਘਰ ਬੈਠੇ ਧਿਆਨ ਚੰਦ ਡੋਗਰਿਆਂ ਦੇ ਹੱਥ ਕੌਮ ਦੀਆਂ ਡੋਰਾਂ ਤੇ ਉਨ੍ਹਾਂ ਦੇ ਪੱਲੇ ਪੱਪੂ ਐ ਦੇ ਹੱਥ ਸਿੱਖੀ ਦਾ ਸੋਮਾ ਹਰਿਮੰਦਰ ਹੈ ਤਾਂ ਕੌਮ ਤੇ ਅਜਿਹੇ ਸ਼ਰਮਨਾਕ ਵਰਤਾਰੇ ਵਰਤਣੇ ਕੋਈ ਵੱਡੀ ਗੱਲ ਨਹੀਂ। ਸਾਨੂੰ ਮਾਰਿਆ ਵੀ ਕਤਰਾ ਕਤਰਾ ਕਰਕੇ ਜਾ ਰਿਹਾ ਤੇ ਸਾਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਜਾ ਰਿਹਾ। ਸਾਨੂੰ ਕੀ ਲਗਦਾ ਕਿ ਇਹਨਾਂ ਨੂੰ ਪਤਾ ਨੀ ਕੀ ਅਸੀਂ ਪੰਜ ਸਾਲਾਂ ਦੀਆਂ ਵੋਟਾਂ ਦੀ ਖ਼ਾਤਰ ਕਿਵੇਂ ਕੌਮ ਦੀ ਬੇੜੀ ਚ ਵੱਟੇ ਪਾ ਰਹੇ ਹਾਂ ਕਿ ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਕੌਮ ਦੀ ਤਖ਼ਤੀ ਵਿੱਚ ਆਖ਼ਰੀ ਕਿੱਲ ਗਢ ਰਹੇ ਹਾਂ। ਸਭ ਪਤਾ ਇਹਨਾਂ ਨੂੰ ਇਹ ਵੀ ਪਤਾ ਕਿ ਅਸੀਂ ਕੌਮ ਦੀ ਸਿਰੀ ਨਸ਼ਿਆਂ ਬੇਰੁਜ਼ਗਾਰੀ ਅਨਪੜ੍ਹਤਾ ਮਰਦੀ ਕਿਸਾਨੀ ਗ਼ਰੀਬੀ ਤੇ ਆਪੋ ਵਿਚ ਦੁਫਾੜ ਕਰਕੇ ਅਧਮਰੀ ਤਾਂ ਕਰ ਦਿੱਤੀ । ਸਾਨੂੰ ਕੌਣ ਪੁੱਛਦਾ ਅਬਦਾਲੀ ਦੇ ਵਾਰਸ ਆਪਣਾ ਕੰਮ ਕਰ ਰਹੇ ਆ ਕੌਮ ਦੀ ਦੁਰਗਤੀ ਸਾਡੇ ਸਾਹਮਣੇ ਹੀ ਆ ਪਰ ਸ਼ੀਸ਼ਾ ਵੇਖਣ ਨੂੰ ਕੋਈ ਤਿਆਰ ਨਹੀਂ ਸਭ ਕੋਲ ਆਪੋ ਆਪਣੀਆਂ ਢੋਲਕੀਆਂ ਤੇ ਆਪੋ ਆਪਣੇ ਵਾਜੇ ਆ। ਆਪੋ ਆਪਣੇ ਗੁਰੂ ਨੇ ਤੇ ਆਪੋ ਆਪਣੇ ਰਸਤੇ। ਕੌਮਾਂ ਉਹੀ ਜਿਆਦਾ ਦੇਰ ਤੱਕ ਜਿਉਂਦਿਆਂ ਜੋ ਘਾਟੇ ਤੋਂ ਸਬਕ ਸਿੱਖਦਿਆਂ ਤੇ ਡੂਨਿਆਂ ਹੋ ਕੇ ਨਿੱਕਲਦੀਆਂ। ਕਿਥੇ ਆ ਉਹ ਕੌਮੀ ਜੋਸ਼ ਜਜਬਾ ਜੋ ਪਹਿਲਾਂ ਗੁਰੂ ਦੇ ਪਿਆਰਿਆਂ ਵਿਚ ਸੀ। ਅੱਗਿਓਂ ਬਾਬਾ ਨਾਨਕ ਭਲੀ ਕਰੇ।
– ਕਰਨ ਬਰਾੜ ਹਰੀ ਕੇ ਕਲਾਂ +61430850045

Must Share With Your Friends...!

Comments

comments

Leave a Reply

Your email address will not be published. Required fields are marked *

*