ਐਸ.ਸੀ. ਸ਼ੇ੍ਰਣੀ ਲਈ ਸੋਲਰ ਇਨਵਰਟਰ ਸਬਸਿਡੀ ਤੇ ਉਪਲਬੱਧ
Templates by BIGtheme NET

ਐਸ.ਸੀ. ਸ਼ੇ੍ਰਣੀ ਲਈ ਸੋਲਰ ਇਨਵਰਟਰ ਸਬਸਿਡੀ ਤੇ ਉਪਲਬੱਧ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਆਈ.ਏ.ਐਸ. ਨੇ ਅੱਜ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਂਜਸੀ ਪੇਡਾ ਵੱਲੋਂ ਜ਼ਿਲੇ ਵਿਚ ਐਸ.ਸੀ. ਸ਼ੇ੍ਰਣੀ ਨਾਲ ਸਬੰਧਤ ਲੋਕਾਂ ਲਈ ਕੁਝ ਸੋਲਰ ਇਨਵਰਟਰ ਸਬਸਿਡੀ ਤੇ ਉਪਲਬੱਧ ਕਰਵਾਏ ਜਾਣੇ ਹਨ। ਇਹ ਵੰਡ ਪਹਿਲਾਂ ਆਓ ਪਹਿਲਾਂ ਪਾਓ ਦੀ ਨੀਤੀ ਤਹਿਤ ਕੀਤੀ ਜਾਵੇਗੀ। ਇਸ ਇਟਵਰਟਰ ਦੀ ਕੁੱਲ ਕੀਮਤ 51040 ਰੁਪਏ ਹੈ ਪਰ ਸਬਸਿਡੀ ਦੀ ਰਕਮ ਘਟਾ ਕੇ ਲਾਭਪਾਤਰੀ ਨੂੰ ਇਹ ਕੇਵਲ 17290 ਰੁਪਏ ਵਿਚ ਹੀ ਦਿੱਤਾ ਜਾਵੇਗਾ। ਇਸ ਲਈ ਚਾਹਵਾਨ ਵਿਅਕਤੀ ਆਪਣੀ ਅਰਜੀ ਪੇਡਾ ਦੇ ਸਥਾਨਕ ਦਫ਼ਤਰ ਵਿਖੇ 10 ਅਗਸਤ 2015 ਤੋਂ ਪਹਿਲਾਂ ਪੇਡਾ ਦੇ ਨਾਂਅ ਤੇ 17290 ਰੁਪਏ ਦੇ ਡਿਮਾਂਡ ਡਰਾਫਟ ਸਮੇਤ ਆਪਣੀ ਪਹਿਚਾਣ ਦੇ ਸਬੂਤ ਵੋਟਰ ਆਈ.ਡੀ. ਕਾਰਡ, ਅਧਾਰ ਕਾਰਡ, ਐਸ.ਸੀ. ਸਰਟੀਫਿਕੇਟ ਅਤੇ ਹੋਰ ਲੋੜੀਂਦੇ ਦਸਤਾਵੇਜਾ ਸਮੇਤ ਜਮਾ ਕਰਵਾ ਸਕਦਾ ਹੈ। ਇਸ ਵਿਚ ਇਕ 500 ਵਾਟ ਦਾ ਇਨਵਰਟਰ, ਬੈਟਰੀ ਅਤੇ 300 ਵਾਟ ਦੇ ਸੋਲਰ ਪੈਨਲ ਦਿੱਤੇ ਜਾਣਗੇ। ਹੋਰ ਜਾਣਕਾਰੀ ਲਈ ਪੇਡਾ ਦੇ ਸਥਾਨਕ ਦਫ਼ਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਪੇਡਾ ਦੇ ਜ਼ਿਲਾ ਅਧਿਕਾਰੀ ਸ੍ਰੀ ਤ੍ਰਿਪਤਜੀਤ ਸਿੰਘ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*