ਬਿਜਲੀ ਬਚਤ ਰਾਹੀਂ ਧਨ ਬਚਾਉਣ ਤੇ ਵਾਤਾਵਰਣ ਸੰਭਾਲ ਵਿਚ ਯੋਗਦਾਨ ਪਾਵੇਗਾ ਪਿੰਡ ਮਾਨ
Templates by BIGtheme NET

ਬਿਜਲੀ ਬਚਤ ਰਾਹੀਂ ਧਨ ਬਚਾਉਣ ਤੇ ਵਾਤਾਵਰਣ ਸੰਭਾਲ ਵਿਚ ਯੋਗਦਾਨ ਪਾਵੇਗਾ ਪਿੰਡ ਮਾਨ

Must Share With Your Friends...!
– ਸੂਰਜੀ ਊਰਜਾ ਨਾਲ ਰੌਸ਼ਨ ਹੋਈਆਂ ਪਿੰਡ ਮਾਨ ਦੀਆਂ ਗਲੀਆਂ
– ਹੁਣ ਹਰ ਘਰ ਨੂੰ ਮਿਲਣਗੇ ਦੋ ਐਲ.ਈ.ਡੀ. ਬੱਲਬ
– ਪੂਰਾ ਪਿੰਡ ਸਾਲ ਭਰ ਵਿਚ ਵਚਾਏਗਾ 8.50 ਲੱਖ ਦੀ ਬਿਜਲੀ
ਲੰਬੀ, ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦਾ ਸਾਂਸਦ ਆਦਰਸ਼ ਗ੍ਰਾਮ ਯੋਜਨਾ ਵਿਚ ਚੁਣਿਆ ਗਿਆ ਪਿੰਡ ਮਾਨ ਬਿਜਲੀ ਦੀ ਬਚਤ ਕਰਕੇ ਨਾ ਕੇਵਲ ਧਨ ਦੀ ਬਚਤ ਕਰੇਗਾ ਬਲਕਿ ਊਰਜਾ ਬਚਤ ਰਾਹੀਂ ਇਹ ਪਿੰਡ ਵਾਤਾਵਰਣ ਸੰਭਾਲ ਵਿਚ ਵੀ ਆਪਣੀ ਵੱਡੀ ਹਿੱਸੇਦਾਰੀ ਪਾਵੇਗਾ। ਸਰਕਾਰ ਦੀ ਪੂਰੇ ਪਿੰਡ ਦੇ ਘਰਾਂ ਨੂੰ ਐਲ.ਈ.ਡੀ. ਬੱਲਬਾਂ ਰਾਹੀਂ ਰੌਸ਼ਨ ਕਰਨ ਦੀ ਯੋਜਨਾ ਹੈ ਜਿਸ ਨਾਲ ਪਿੰਡ ਵਾਸੀਆਂ ਨੂੰ ਸਾਲਾਨਾ 8 ਲੱਖ 50 ਹਜਾਰ ਰੁਪਏ ਦੀ ਬਚਤ ਹੋਵੇਗੀ ਜਦ ਕਿ ਪ੍ਰਤੀ ਘਰ ਸਲਾਨਾ ਕੋਈ 1624 ਰੁਪਏ ਦੀ ਬਚਤ ਇੰਨਾਂ ਦੇ ਬਿਜਲੀ ਬਿਲ ਵਿਚ ਹੋਵੇਗੀ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਾਮਵੀਰ ਆਈ.ਏ.ਐਸ. ਅਤੇ ਪੇਡਾ ਦੇ ਜ਼ਿਲਾ ਮੈਨੇਜਰ ਸ੍ਰੀ ਤ੍ਰਿਪਤਜੀਤ ਸਿੰਘ ਵੀ ਹਾਜਰ ਸਨ।
ਸ: ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਮਾਨ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸਾਂਸਦ ਆਦਰਸ਼ ਗ੍ਰਾਮ ਯੋਜਨਾ ਤਹਿਤ ਚੁਣਿਆ ਹੈ। ਇਸ ਪਿੰਡ ਵਿਚ ਪੰਜਾਬ ਊਰਜਾ ਵਿਕਾਸ ਏਂਜਸੀ ਪੇਡਾ ਨੇ ਕੋਈ 5 ਲੱਖ ਰੁਪਏ ਦੀ ਲਾਗਤ ਨਾਲ 50 ਸੋਲਰ ਸਟਰੀਟ ਲਾਈਟਾਂ ਲਗਾਈਆਂ ਹਨ। ਇੰਨਾਂ ਨਾਲ ਹੁਣ ਰਾਤ ਸਮੇਂ ਇਸ ਪਿੰਡ ਦੀਆਂ ਗਲੀਆਂ ਬਿਨਾਂ ਕਿਸੇ ਪ੍ਰਦੂਸ਼ਨ ਦੇ ਸੂਰਜ ਤੋਂ ਤਿਆਰ ਹੁੰਦੀ ਹਰੀ ਊਰਜਾ ਨਾਲ ਰੌਸ਼ਨ ਹੁੰਦੀਆਂ ਹਨ।
ਇਸੇ ਤਰਾਂ ਹੁਣ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੇ ਉਦਮ ਸਦਕਾ ਇਸ ਪਿੰਡ ਦੇ ਸਾਰੇ ਬਿਜਲੀ ਕੁਨੈਕਸ਼ਨਾਂ ਨੂੰ ਪ੍ਰਤੀ ਕੁਨੈਕਸ਼ਨ ਦੋ ਐਲ.ਈ.ਡੀ. ਬਲਬ ਮੁਹਈਆ ਕਰਵਾਉਣ ਦੀ ਯੋਜਨਾ ਉਲੀਕੀ ਗਈ ਹੈ। ਇਹ ਬਲਬ ਕੇਵਲ 7 ਵਾਟ ਬਿਜਲੀ ਦੀ ਖਪਤ ਕਰੇਗਾ ਜਦ ਕਿ ਇਸ ਦੀ ਰੌਸ਼ਨੀ ਆਮ ਵਰਤੇ ਜਾਂਦੇ 60 ਵਾਟ ਦੇ ਬਲਬ ਦੇ ਬਰਾਬਰ ਹੋਵੇਗੀ। ਇਸ ਤਰਾਂ ਜੇਕਰ ਪ੍ਰਤੀ ਦਿਨ ਔਸਤ 6 ਘੰਟੇ ਬੱਲਬ ਜਗਾਇਆ ਜਾਵੇ ਤਾਂ ਇਸ ਨਵੇਂ ਐਲ.ਈ.ਡੀ. ਬੱਲਬਾਂ ਕਾਰਨ ਪ੍ਰਤੀ ਪਰਿਵਾਰ ਇਕ ਸਾਲ ਵਿਚ 232 ਯੁਨਿਟ ਬਿਜਲੀ ਦੀ ਬਚਤ ਹੋਵੇਗੀ ਜਦ ਕਿ ਪੂਰੇ ਪਿੰਡ ਵੱਲੋਂ ਇੰਨਾਂ ਐਲ.ਈ.ਡੀ. ਬਲੱਬਾਂ ਰਾਹੀਂ ਸਾਲ ਭਰ ਵਿਚ 1 ਲੱਖ 21 ਹਜਾਰ 568 ਯੁਨਿਟ ਬਿਜਲੀ ਦੀ ਬਚਤ ਕੀਤੀ ਜਾ ਸਕੇਗੀ। ਇਸ ਸਬੰਧੀ ਪੇਡਾ ਵੱਲੋਂ ਪਿੰਡ ਵਿਚ ਸਰਵੇਖਣ ਕੀਤਾ ਜਾ ਰਿਹਾ ਹੈ।
Must Share With Your Friends...!

Comments

comments

Leave a Reply

Your email address will not be published. Required fields are marked *

*