Sri Muktsar Sahib History In Punjabi
Templates by BIGtheme NET

Sri Muktsar Sahib History In Punjabi

Must Share With Your Friends...!

ਜਿਲਾ ਸ੍ਰੀ ਮੁਕਤਸਰ ਸਾਹਿਬ ਦਾ ਸੰਖੋਪ ਇਤਿਹਾਸ

ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਨੂੰ ਸ਼੍ਰੀ  ਗੁਰੂ  ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਗੇਬਿੰਦ ਸਿੰਘ ਜੀ ਪਾਵਨ ਛੌਹ ਪਰਾਪਤ ਹੈ । ਸ੍ਰੀ ਮੁਕਤਸਰ ਸਾਹਿਬ ਜਿਲਾ 7 ਨਵੰਬਰ 1995 ਵਿਚ ਆਇਆ ਸੀ । ਸ੍ਰੀ ਮੁਕਤਸਰ ਸਾਹਿਬ ਜਿਲੇ ਵਿਚ 3 ਸਬ ਡਵੀਜਨਾਂ  ਸ੍ਰੀ ਮੁਕਤਸਰ ਸਾਹਿਬ,ਗਿਦੱਡ਼ਬਾਹਾ ਅਤੇ ਮਲੋਟ ਪੈਦਿਆ ਹਨ ਅਤੇ ਇਸ ਜਿਲੇ ਵਿੱਚ 4 ਬਲਾਕ ਗਿਦੱਡ਼ਬਾਹਾ , ਲੰਬੀ, ਮਲੋਟ ਅਤੇ ਸ੍ਰੀ ਮੁਕਤਸਰ ਸਾਹਿਬ ਹਨ ਇਸ ਜਿਲੇ ਦੇ ਲੋਕਾ ਦਾ ਮੁੱਖ ਕਿੱਤਾ ਖੇਤੀਬਾੜੀ ਹੈ ਇਸ ਜਿਲੋ ਦੀ 1991 ਦੀ ਮਰਦਮ ਸੁਮਾਰੀ ਅਨੁਸਾਰ ਕੁਲ ਅਬਾਦੀ ਲਗਪਗ 6 ਲੱਖ 53 ਹਜ਼ਾਰ 89 ਹੈ ਸ੍ਰੀ ਮੁਕਤਸਰ ਸਾਹਿਬ ਜਿਲੇ ਦਾ ਕੁੱਲ ਭੂਗੋਲਿਕ ਰਕਬਾ 264569 ਹੈ ਅਤੋ ਇਸ ਦੋ ਪਿੰਡਾ ਦੀ ਗਿਣਤੀ 233 ਹੈ ਇਸ ਰਕਬੋ ਵਿੱਚੋ 2 ਲੱਖ 44 ਹਜਾਰ 139 ਹੈਕਟੇਅਰ ਰਕਬਾ ਵਾਹੀਯੋਗ ਹੈ ਜਿਸ ਵਿੱਚੋ 2 ਲੱਖ 18 ਹਜਾਰ 786 ਹੋਕਟੋਅਰ ਰਕਬੋ ਵਿੱਚ ਸਿੰਚਾਈ ਹੁੰਦੀ ਹੈ  । ਇਸ ਜਿਲੇ ਵਿਚ ਸਿੰਚਾਈ ਦਾ ਮੁੱਖ ਸਾਧਨ ਨਹਿਰਾਂ ਹਨ , ਪਰੰਤੂ ਕੁੱਝ ਰਕਬੇ ਵਿੱਚ ਟਿਊਬਵੈਲਾ ਰਾਹੀ ਵੀ ਸਿੰਚਾਈ ਕੀਤੀ ਜਾਦੀ ਹੈ।

ਸ੍ਰੀ ਮੁਕਤਸਰ ਸਾਹਿਬ  ਦਾ ਮੁੱਢਲਾ ਇਤਿਹਾਸ

ਸ੍ਰੀ ਮੁਕਤਸਰ ਸਾਹਿਬ  ਦਾ ਮੁੱਢਲਾ ਇਤਿਹਾਸ ਇਸ ਪ੍ਰਕਾਰ ਹੈ ਕਿ ਪਹਿਲਾ ਇੱਥੇ ਖਿਦਰਾਣੇ ਦੀ ਢਾਬ ਮਸ਼ਹੂਰ ਸੀ ।ਫਿਰੋਜਪੁਰ ਜਿਲੇ ਦੇ ਜਲਾਲਾਬਾਦ ਕਸਬੇ ਦੇ ਤਿੰਨ ਖਤਰੀ ਭਰਾਂ ਖਿਦਰਾਣਾ, ਧਿਗਾਣਾ ਤੇ ਰੁਪਾਣਾ ਸਨ । ਇਹ ਤਿੰਨੇ ਸ਼ਿਵ ਦੇ ਉਪਾਸ਼ਕ ਸਨ  । ਇਹਨਾਂ ਤਿੰਨਾਂ ਭਰਾਵਾਂ ਨੇ ਇਸ ਇਲਾਕੇ ਵਿਚ ਪਾਣੀ ਦੀ ਕਮੀ ਦੇ ਕਾਰਨ ਤਿੰਨ ਢਾਬ ਖੁਦਵਾਈਆ । ਸ੍ਰੀ ਮੁਕਤਸਰ ਸਾਹਿਬ  ਦੀ ਢਾਬ ਖਿਦਰਾਣੇ ਖੱਤਰੀ ਦੇ ਨਾ ਤੇ ਹੋਣ ਕਰਕੇ ਢਾਬ ਖਿਦਰਾਣਾ ਜਾਂ ਈਸ਼ਰ ਸਰ ਮਸ਼ਹੂਰ ਹੋਈ। ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1705 ਵਿੱਚ ਜਾ ਕੇ ਮੁਗਲ ਬਾਦਸ਼ਾਹ ਔਰੰਗਜੇਬ ਦੀਆ ਫੌਜਾ ਨਾਲ ਧਰਮ ਯੁੱਧ ਕਰਕੇ ਸ੍ਰੀ ਆਨੰਦਪੁਰ ਸਾਹਿਬ ਦਾ ਵਸ਼ੇਬਾ ਛੱਡਿਆ ਅਤੇ ਆਪ ਕੀਰਤਪੁਰ,ਰੋਪਡ਼,ਕੋਟਲਾ ਨਿਹੰਗ,ਚਮਕੌਰ ਸਾਹਿਬ,ਮਾਛੀਮਾੜਾ,ਆਲਮਗੀਰ,ਲੰਮੇ ਜੱਟ ਪੁਰ,ਰਾਏਕੋਟ,ਕਾਗਡ਼,ਦੀਨਾ ,ਰੁਖਾਲਾ,ਗੁਰੂਸਰ,ਭਾਈ ਭਗਤਾ,ਬਰਗਾੜੀ,ਬਹਿਬਲ,ਸਰਾਵਾ,ਪੱਤੋ,ਜੈਤੋ ਦੱਭਵਾਲੀ,ਮਲੂਕ ਦਾ ਕੋਟ ਆਦਿ ਪਿੰਡਾ ਵਿੱਚ ਹੁੰਦੇ ਹੋਏ ਕੋਟਕਪੂਰੇ ਪੁੱਜੇ ਤਾ ਰਸਤੇ ਵਿੱਚ ਹੀ ਖਬਰ ਮਿਲ ਗਈ ਕਿ ਸੂਬਾ ਸਰਹਿੰਦ ਤੇ ਦਿੱਲੀ ਦੀਆ ਸਾਹੀ ਫੋਜਾ ਬੜੀ ਤੇਜੀ ਨਾਲ ਗੁਰੂ ਜੀ ਦਾ ਪਿੱਛਾ ਕਰਦੀਆ ਆ ਰਹੀਆ ਹਨ ਤਾ ਗੁਰੂ ਸਾਹਿਬ ਨੇ ਆਪਣੇ ਯੋਧਿਆ ਦੀ ਮੱਦਦ ਦੇ ਭਰੋਸੇ ਰਸਤੇ ਵਿੱਚ ਹੀ ਬਡੇ ਜੋਸ਼ ਨਾਲ ਪੂਰੀ ਤਰਾ ਸਨੱਧ ਬੱਧ ਹੋ ਕੇ ਦੁਸ਼ਮਣ ਦਾ ਟਾਕਰਾ ਕਰਨ ਲਈ ਚੌਧਰੀ ਕਪੂਰ ਸਿੰਘ ਤੋ ਕਿਲੇ ਦੀ ਮੰਗ ਕੀਤੀ। ਚੌਧਰੀ ਕਪੂਰ ਸਿੰਘ ਦੇ ਅਧੀਨ ਮੁਗਲ ਹਕੂਮਤ ਵੱਲੋ ਉਸ ਸਮੇ 51 ਪਿੰਡ ਸਨ,ਜਿਹਨਾ ਨੂੰ ਪ੍ਰਗਨਾ ਕੋਟਕਪੂਰਾ ਜਾ ਪ੍ਰਗਨਾ ਬਰਾਡ਼ ਕਾ ਕਹਿੰਦੇ ਸਨ। ਚੌਧਰੀ ਕਪੂਰ ਸਿੰਘ ਉਸ ਸਮੇ 9 ਕੌਹਾ ਦੀ ਵਿੱਥ ਤੇ ਪਿੰਡ ਪੰਜ ਗਰਾਈ ਰਹਿੰਦੇ ਸੀ ਅਤੇ ਇਸ ਪ੍ਰਗਨੇ ਦੇ ਕਾਰਦਾਰ ਈਸਾ ਖਾਨ ਮੰਝ ਕੋਲ ਜਮਾ ਕਰਵਾਉਦਾ ਸੀ। ਭਾਵੇ ਇਸ ਸਮੇ ਚੌਧਰੀ ਕਪੂਰ ਸਿੰਘ ਨੇ ਗੁਰੂ ਜੀ ਦਾ ਹੋਰ ਆਦਰ ਭਾਉ ਤਾ ਚੰਗਾ ਕੀਤਾ ਪਰ ਉਹ ਮੁਗਲਾ ਤੋ ਡਰ ਕੇ ਕਿਲਾ ਦੇਣੋ ਸਾਫ ਮੁੱਕਰ ਗਏ । ਜਦ ਚੌਧਰੀ ਕਪੂਰ ਸਿੰਘ ਨੇ ਗੁਰੂ ਜੀ ਨੂੰ ਕਿਲਾ ਨਾ ਦਿੱਤਾ ਤਾ ਉਹ ਆਪਣੇ ਯੋਧਿਆ ਸਮੇਤ ਖਿਦਰਾਣੇ ਦੀ ਢਾਬ ਉਤੇ ਆ ਪੱਜੇ ਇੱਧਰ ਚੌਧਰੀ ਕਪੂਰ ਸਿੰਘ ਨੇ ਗੁਰੂ ਜੀ ਦਾ ਹੋਰ ਆਦਰ ਭਾਵ ਤਾਂ ਚੰਗਾ ਕੀਤਾ ਪਰ ਉਹ ਮੁਗਲਾਂ ਤੋਂ ਡਰ ਕੇ ਕਿਲਾ ਦੇਣੋ ਸਾਫ਼ ਮੁਕਰ ਗਏ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਪੁਜੇ ਹੀ ਸਨ ਕਿ ਪਿੱਛੇ ਦੁਸ਼ਮਣ ਦੀਆਂ ਫੌਜਾਂ ਜਿਨ੍ਹਾਂ ਦੇ ਸੂਬਾ ਸਰਹੰਦ ਨੇ ਚੌਧਰੀ ਕਪੂਰ ਸਿੰਘ ਨੂੰ ਵੀ ਮੁਗਲ ਹਕੂਮਤ ਵੱਲੋਂ ਇਲਾਕੇ ਦਾ ਚੌਧਰੀ ਹੋਣ ਕਰਕੇ ਸ਼ਾਮਲ ਕਰ ਲਿਆ ਸੀ, ਦੂਰੌ ਧੂਡ਼ ਧਮਾਈ ਆਂਉਦੀਆਂ ਨਜ਼ਰ ਆਈਆ । ਇਸ ਸਮੇਂ ਸਿੱਕ ਯੋਧਿਆਂ ਤੋਂ ਬਿਨ੍ਹਾਂ ਚਾਲੀ ਮਝੈਲ ਸਿੱਖ ਜੋ ਯੋਧੇ ਵੀ ਸਨ ਜੋ ਪਹਿਲਾਂ ਔਕਡ਼ ਸਮੇਂ ਗੁਰੂ ਸਹਿਬ ਨੂੰ ਬਦਾਵਾ ਲਿਖ ਦੇ ਚੁੱਕੇ ਸਨ, ਪਰ ਪਿਛੋ ਦਿਲ ਵਿੱਚ ਪਛਤਾਵਾ ਹੋਣ ਤੇ ਮਾਫੀ ਮੰਗਣ ਵਾਸਤੇ ਗੁਰੂ ਜੀ ਦੇ ਨਾਲ ਆ ਰਲੇ ਸਨ । ਇਹ 40 ਸਿੱਖ ਸਨ (1) ਸਮੀਰ ਸਿੰਘ (2) ਸਾਧੂ ਸਿੰਘ (3) ਸਰਜਾ ਸਿੰਘ (4) ਸੁਹੇਲ ਸਿੰਘ (5) ਸੁਲਤਾਨ ਸਿੰਘ (6) ਸੋਭਾ ਸਿੰਘ (7) ਸੰਤ ਸਿਘ (8) ਹਰਸ਼ਾ ਸਿੰਘ (9) ਹਰੀ ਸਿੰਘ (10) ਕਰਨ ਸਿੰਘ (11) ਕਰਮ ਸਿੰਘ (12) ਕਾਲਾ ਸਿੰਘ (13) ਕਿਰਤ ਸਿੰਘ (14) ਕਿਰਪਾਲ ਸਿੰਘ (15) ਖੁਸ਼ਹਾਲ ਸਿੰਘ (16) ਗੁਲਾਬ ਸਿੰਘ (17) ਗੰਗਾ ਸਿੰਘ (18) ਘਰਬਾਰਾ ਸਿੰਘ (19) ਗੰਢਾ ਸਿੰਘ (20) ਚੰਬਾ ਸਿੰਘ (21) ਜਾਦੋ ਸਿੰਘ (22) ਜੋਗਾ ਸਿੰਘ (23) ਜੰਗ ਸਿੰਘ (24) ਦਿਆਲ ਸਿੰਘ (25) ਦਰਬਾਰਾ ਸਿੰਘ (26) ਦਿਲਬਾਗ ਸਿੰਘ (27) ਧਰਮ ਸਿੰਘ (28) ਪੰਨਾ ਸਿੰਘ (29) ਨਿਹਾਲ ਸਿੰਘ (30) ਨਿਧਾਨ ਸਿੰਘ (31) ਭਾਗ ਸਿੰਘ (32) ਬੂਡ਼ ਸਿੰਘ (33) ਮੱਜਾ ਸਿੰਘ (34) ਮਾਨ ਸਿੰਘ (35) ਭੋਲਾ ਸਿੰਘ (36) ਭੋਗਾ ਸਿੰਘ (37) ਮਹਾਂ ਸਿੰਘ (38) ਮਯਾ ਸਿੰਘ (39) ਰਾਏ ਸਿੰਘ (40) ਲਛਮਣ ਸਿੰਘ, ਇਹਨਾਂ ਚਾਲੀ ਸਿੰਘਾਂ ਨਾਲ 41ਵੀਂ ਮਾਈ ਭਾਗ ਕੌਰ ਨਾਂ ਦੀ ਇੱਕ ਦਲੇਰ ਸਿੰਘਨੀ ਸੀ ਸੰਤਾਨਹੀਣ ਹੋਣ ਕਰਕੇ ਆਈ ਤਾਂ ਪੁੱਤਰ ਪ੍ਰਾਤਪੀ ਦਾ ਵਰਦਾਨ ਲੈਣ ਵਾਸਤੇ ਪਰ ਦੇਸ਼ ਜਾਂ ਕੋਮ ਦੀ ਸੇਵਾ ਵਲ-ਵਲੇਵੇਂ ਕਾਰਨ ਇੱਥੇ ਹੀ ਰਹਿ ਗਈ । ਮੁਗਲਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਆਪ ਤਾਂ ਕੁਝ ਸਿੰਘਾ ਸਮੇਤ ਖਿਦਰਾਣੇ ਤੋਂ ਅੱਗੇ ਥੋੜੀ ਕੁ ਵਿੱਥ ਟਿਬੀ ਸਾਹਿਬ ਦੇ ਸਥਾਨ ਤੇ ਚਲੇ ਗਏ । ਪਰ 40 ਮੁਕਤਿਆਂ ਨੇ ਕੁਝ ਹੋਰ ਸਾਥੀ ਸਿੰਘਾ ਸਮੇਤ ਖਿਦਰਾਣੇ ਦੀ ਢਾਬ ਉੱਤੇ ਹੀ ਮੋਰਚੇ ਕਾਇਮ ਕਰ ਲਏ ਤਾਂ ਕੀ ਦੁਸ਼ਮਣ ਨੂੰ ਉੱਥੇ ਹੀ ਰੋਕਿਆ ਜਾਵੇ ਅਤੇ ਕੋਈ ਵਾ ਮੁਗਲ ਸਿਪਾਹੀ ਟਿਬੀ ਵੱਲ ਵੱਧ ਨਾ ਸਕੇ । ਜਦ ਮੁਗਲ ਸਿਪਾਹੀਆਂ ਨੇ ਸਿੰਘਾ ਉੱਤੇ ਹੱਲਾਂ ਤਾਂ ਇਧਰੋ 40 ਮੁਕਤਿਆਂ ਨੇ ਵੀ ਪਹਿਲਾ ਬੰਦੂਕਾਂ ਦੀ ਵਾਡ਼ ਝਾਡੀ ਤੇ ਫਿਰ ਇੱਕ ਦਮ ਸਤ ਸ਼੍ਰੀ ਅਕਾਲ ਦੇ ਜਾਕਾਰੇ ਵਜਾਂਉਦੇ ਹੋਏ ਸਿਰੋਹੀਆਂ ਖਿੱਚ ਕੇ ਦੁਸ਼ਮਣ ਉੱਤੇ ਭੁੱਖੇ ਬਾਜਾਂ ਵਾਂਗ ਟੁਟ ਪਏ । ਇਸ ਲਈ ਲੜਾਈ ਦੋਰਾਨ ਮੁਗਲਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਬਹੁਤ ਸਾਰੇ ਮਰ ਜਾਣ ਦੇ ਡਰ ਕਰਕੇ ਮੈਦਾਨ ਛੱਡ ਕੋਟਕਪੂਰੇ ਵੱਲ ਨੂੰ ਨੱਸ ਗਏ । ਇਸ ਲਈ 40 ਮੁਕਤੇ ਸ਼ਹੀਦ ਹੋ ਗਏ ਅਤੇ ਮਾਈ ਭਾਗ ਕੌਰ ਬੁਰੀ ਤਰਾਂ ਜਖਮੀ ਹੋ ਗਏ ।

ਗੁਰੂ ਜੀ ਨੇ ਟੁੱਟੀ ਗੰਢੀ ਤੇ ਬੇਦਾਵਾ ਪਾੜਿਆਂ

                   ਸ਼੍ਰੀ ਗੁਰੂ ਗੁਬਿੰਦ ਸਿੰਘ ਜੀ ਨੇ ਜੋ ਇਸ ਜੰਗ ਸਮੇਂ ਟਿਬੀ ਸਾਹਿਬ ਤੋਂ ਹੀ ਦੁਸ਼ਮਣ ਤੀਰਾਂ ਦੀ ਵਰਖਾ ਕਰ ਰਹੇ ਸਨ ਅਚਾਨਕ ਦੁਸ਼ਮਣ ਦੇ ਸਿਪਾਹੀਆਂ ਨੂੰ ਭਾਜਡ਼ ਪਈ ਦੇਖ ਕੇ ਖਿਦਰਾਣੇ ਜਿਥੇ ਉਹਨਾਂ ਨੇ ਜਖਮੀ ਸਿੰਘਾਂ ਦੀ ਸ਼ੰਭਾਲ ਕੀਤੀ ਅਤੇ 40 ਮੁਕਤਿਆਂ ਵਿੱਚੋ ਹਰੇਕ ਯੋਧੇ ਨੂੰ ਜੋ ਸ਼ਹੀਦ ਹੋ ਚੁੱਕੇ ਸਨ ਇਹ ਮੇਰਾ 4 ਹਜਾਰੀ ਹੈ ਤੇ 5 ਹਜਾਰੀ ਹੈ ਦਾ ਵਰਦਾਨ ਦੇ ਕੇ ਸਨਮਾਨਿਆ ਤੇ ਆਖਰ ਭਾਈ ਮਹਾਂ ਸਿੰਘ ਕੋਲ ਪੁੱਜੇ ਜੋ ਹਾਲੇ ਸਹਿਕ ਰਿਹਾ ਸੀ ਤਾ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ ਭਾਈ ਕੁਝ ਮੰਗ ਜੋ ਤੇਰੀ ਦਿਲੀ ਇੱਛਾ ਹੋਵੇ । ਅੱਗੋਂ ਇਸ ਦੇ ਉੱਤਰ ਵਿੱਚ ਭਾਈ ਸਾਹਿਬ ਦੇ ਮੁੰਹੋ ਇਹ ਸ਼ਬਦ ਸੁਣ ਕੇ ਕਿ ਮਹਾਰਾਜ ਜੇ ਢਾਡੇ ਪ੍ਰਸੰਨ ਹੋ ਤਾਂ ਉਹ ਗੁਰਸਿਖੀ ਤੋ ਬੇਦਾਵੇ ਦਾ ਕਾਗਜ਼ ਪਾਡ਼ ਦਿਉ ਅਤੇ ਟੁੱਟੀ ਗੰਡੋ । ਗੁਰੂ ਜੀ ਨੇ ਉਹ ਬੇਦਾਵੇ ਦਾ ਕਾਗਜ਼ ਜੇਬ ਵਿਚੋ ਕੱਡ ਕੇ ਪਾਡ਼ ਦਿੱਤਾ । ਭਾਈ ਮਹਾਂ ਸਿੰਘ ਨੂੰ ਨਾਮਦਾਨ  ਬਖਸ਼ ਕੇ ਉਹਨਾਂ ਅੰਤਲੀ ਮਨੋਭਾਵਾਨਾ ਪੂਰੀ ਕੀਤੀ ਅਤੇ ਇਸ ਸਥਾਨ ਦਾ ਨਾਂ ਖਿਦਰਾਣੇ ਦੀ ਢਾਭ ਬਦਲ ਕੇ ਮੁਕਤਸਰ ਰੱਖਿਆ ।

ਇਸ ਤੋਂ ਬਾਅਦ ਜਦ ਭਾਈ ਮਹਾਂ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਸਾਹਿਬ ਨੇ ਸਾਰੇ ਸ਼ਹੀਦ ਸਿੱਖਾਂ ਦੀ ਮ੍ਰਿਤਕ ਸਰੀਰਾਂ ਨੂੰ ਰਣ ਭੂਮੀ ਵਿਚੋਂ ਇਕੱਤਰ ਕੀਤੇ ਅਤੇ ਉਸੇ ਥਾਂ ਲਕੜੀਆਂ ਇਕੱਠੀਆਂ ਕਰਕੇ ਵੱਡੀ ਸਾਰੀ ਚਿਖਾ ਬਣਾ ਕੇ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕੀਤਾ ਜਿਥੇ 40 ਮੁਕਤੇ ਸ਼ਹੀਦ ਹੋਏ ਉਸ ਸਥਾਨ ਦਾ ਨਾਂ ਉਸ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ਜਿਸ ਸ਼ਥਾਨ ਤੇ ਗੁਰੂ ਸਾਹਿਬ ਨੇ 40 ਮੁਕਤਿਆਂ ਦਾ ਮ੍ਰਿਤਕ ਦੇਹਾਂ ਦਾ ਸੰਸਕਾਰ ਕੀਤਾ ਉਹ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੈ ।

ਜਿਥੇ 40 ਮੁਕਤਿਆਂ ਨੇ ਮੁਗਲਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ  ਉਸ ਜਗਾਂ ਸ਼੍ਰੀ ਗੁਰੂਦੁਆਰਾ ਟੁੱਟੀ ਗੰਡੀ ਸਾਹਿਬ ਦੀ ਉਸਾਰੀ ਕੀਤੀ ਜਿਥੇ ਹਰ ਸਾਲ ਪਹਿਲੀ ਮਾਘ ਨੂੰ ਬਡਾ ਭਾਰੀ ਮੇਲਾ ਲਗਦਾ ਹੈ । ਜਿਥੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਗੁਰੂਦੁਆਰਾ ਸਾਹਿਬ ਦੇ ਪਵਿਤਰ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਇਹਨਾਂ ਬਹਾਦਰ ਸਿੰਘਾਂ ਨੂੰ ਸ਼ਰਧਾ ਸਨਮਾਨ ਭੇਂਟ ਕਰਦੇ ਹਨ । ਸ੍ਰੀ ਮੁਕਤਸਰ ਸਾਹਿਬ ਜਿਲਾ 7 ਨਵੰਬਰ 1995 ਨੂੰ ਹੋਂਦ ਵਿੱਚ ਆਇਆ ਇਹ ਇਲਾਕਾ ਇਸ ਤੋਂ ਪਹਿਲਾ ਫਰੀਦਕੋਟ ਜਿਲੇ ਦਾ ਹਿਸਾ ਹੋਇਆ ਕਰਦਾ ਸੀ । ਨਵੇਂ ਜਿਲੇ ਬਣਨ ਉਪਰੰਤ ਇਸ ਨੇ ਥੋਡੇ ਸਮੇਂ ਵਿੱਚ ਬਹੁਤ ਤਰੱਕੀ ਕੀਤੀ । ਇਸ ਅਧੀਨ ਜਿਲੇ ਅੰਦਰ ਬਹੁਤ ਸਾਰੇ ਨਵੇਂ ਪ੍ਰੋਜੈਕਟ ਹੋਂਦ ਵਿਚ ਆਏ । ਇਹਨਾਂ ਪ੍ਰੋਜੈਕਟਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ ।

ਮਿੰਨੀ ਸਕੱਤਰੇਤ ਸ੍ਰੀ ਮੁਕਤਸਰ ਸਾਹਿਬ

                                                          ਜਿਲਾ ਸ੍ਰੀ ਮੁਕਤਸਰ ਸਾਹਿਬ ਬਣਨ ਤੋਂ ਬਾਅਦ ਇਸ ਗਲ ਦੀ ਲੋਡ਼ ਮਹਿਸੂਸ ਕੀਤੀ ਗਈ ਕਿ ਸਰਕਾਰੀ ਦਫਤਰਾਂ ਨੂੰ ਇੱਕ ਬਿਲਡਿੰਗ ਅਧੀਨ ਲਿਆਂਦਾ ਜਾਵੇ ਜਿਸ ਤਹਿਤ ਬਠਿੰਡਾ ਬਾਈ ਪਾਸ ਨੇਡੇ ਮਿੰਨੀ ਸਕੱਤਰੇਤ ਵਾਸਤੇ 15 ਏਕਡ਼ ਜਮੀਨ ਦਾ ਪ੍ਰਬੰਧ ਕੀਤਾ ਗਿਆ ਜਿਸ ਤੇ ਲਗਭਗ 6 ਕਰੋਡ਼ ਰੁਪਏ ਖਰਚ ਕਰਨ ਦਾ ਟੀਚਾ

ਜਾਮਾ ਮਸਜਿਦ ਸ੍ਰੀ ਮੁਕਤਸਰ ਸਾਹਿਬ

                   ਇਹ ਦੋ ਮੰਜਿਲਾ ਜਾਮਾ ਮਸਜਿਦ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਨਿੱਚ ਰੇਲਵੇ ਸਟੇਸ਼ਨ ਦੇ ਕੋਲ ਬਣੀ ਹੋਈ ਹੈ । ਇਹ ਜਾਮਾ ਮਸਜਿਦ 16/11/1894 ਨੂੰ ਮਮਦੋਟ ਦੇ ਨਵਾਬ ਮੋਲਵੀ ਰਜਵ ਅਲੀ ਮਿਆ ਬਦਰੂਦੀਨ ਸ਼ਾਹ ਪਿੰਡ ਮਘਫੂਰਵਾਲੀ ਜਲਾਲਾਬਾਦ ਫਿਰੋਜਪੁਰ ਨੇ ਆਪਣੇ ਹੱਥੀ ਨੀਂਹ ਪੱਥਰ ਰੱਖ ਕੇ ਤਿਆਰ ਕਰਵਾਈ ਸੀ । ਉਸ ਸਮੇਂ ਇਸ ਇਲਾਕੇ ਵਿੱਚ ਮੁਸਲਮਾਨਾਂ ਦੀ ਗਿਣਤੀ ਕਾਫੀ ਸੀ । ਦੇਸ਼ ਦੀ ਵੰਡ ਤੋਂ ਬਾਅਦ ਜਿਆਦਾਤਰ ਮੁਸਲਮਾਨ ਭਾਰਤ ਛੱਡ ਕੇ ਪਾਕਿਸਤਾਨ ਚਲੇ ਗਏ ਸਨ । ਸੰਨ 1958 ਵਿੱਚ ਇਸ ਮਸਜਿਦ ਵਿੱਚ ਕੁਝ ਸਮੇਂ ਲਈ ਖਾਲਸਾ ਸਕੂਲ ਚਲਾਇਆ ਗਿਆ । 1962 ਤੋਂ 1965 ਦੇ ਵਿਚਕਾਰ ਕਾਫੀ ਲੋਕਾਂ ਨੇ ਇਸ ਮਸਜਿਦ ਤੇ ਨਜਾਇਜ ਕਬਜੇ ਕਰ ਲਏ । 1971 ਵਿੱਚ ਦਮਦਮੀ ਟਕਸਾਲ ਦੇ ਮੁੱਖੀ ਬਾਬਹਾ ਕਰਤਾਰ ਸਿੰਘ ਨੇ ਇਸ ਮਸਜਿਦ ਵਿੱਚ ਨਿਸ਼ਾਨ ਸਾਹਿਬਬ ਲਗਾ ਕੇ ਇਸ ਮਸਜਿਦ ਵਿੱਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਦਿੱਤਾ ਸੀ । 1994 ਵਿੱਚ ਮੁਸਲਮਾਨ ਭਾਈਚਾਰੇ ਨੇ ਮਿਲ ਕੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਠਾਕਰ ਜੀ ਕੋਲ ਬੇਨਤੀ ਕੀਤੀ ਕਿ ਇਹ ਮਸਜਿਦ ਮੁਸਲਮਾਨ ਭਾਈਚਾਰੇ ਨੂੰ ਵਨਾਪਸ ਕਰ ਦਿੱਤੀ ਜਾਵੇ । ਉਹਨਾਂ ਨੇ ਮੁਸਲਮਾਨਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਕਰਦਿਆਂ ਇਹ ਮਸਜਿਦ ਮੁਡ਼ ਮੁਸਲਿਮ ਭੀਚਾਰੇ ਦੇ ਹਵਾਲੇ ਕਰ ਦਿੱਤੀ । ਪੰਜਾਬ ਵਿੱਚ ਕਪੂਰਥਲਾ ਦੀ ਮਸਜਿਦ ਤੋਂ ਬਾਅਦ ਇਹ ਦੂਸਰੀ ਐਸੀ ਦੋ ਮੰਜਿਲਾਂ ਮਸਜਿਦ ਹੈ, ਜਿੱਥੇ ਹਜਾਰਾ ਮੁਸਲਮਾਨ ਆਪਣੇ ਧਰਮ ਅਨੁਸਾਰ ਨਮਾਜ ਆਦਿ ਪਡ਼ਹਦੇ ਹਨ । ਇਸ ਮਸਜਿਦ ਦੀ ਧੇਖਭਾਲ ਹੁਣ ਮੁਸਲਮਾਨ ਇੰਤਜਾਮੀਆ ਕਮੇਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਕੀਤੀ ਜਾ ਰਹੀ ਹੈ ।

ਚਾਰ ਦਰਸ਼ਨੀ ਯਾਦਗਾਰੀ ਗੇਟ

                   ਚਾਲੀ ਮੁਕਤਿਆਂ ਦੇ 300 ਸਾਲਾਂ ਸ਼ਹੀਦੀ ਦਿਵਸ ਨੂੰ ਮੁੱਖ ਰਖਦਿਆਂ ਪੰਜਾਬ ਸਰਕਾਰ ਵਲੋ 60 ਲੱਖ ਰੁਪਏ ਦੀ ਲਾਗਤ ਨਾਲ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨੂੰ ਆਉਂਦੀਆਂ ਚਾਰ ਪ੍ਰਮੁੱਖ ਸਡ਼ਕਾਂ ਤੇ ਚਾਰ ਦਰਸ਼ਨੀ ਯਾਦਗਾਰੀ ਗੇਟ ਬਣਾਏ ਗਏ ਹਨ । 40 ਮੁਕਤਿਆਂ ਦੀ ਸਦੀਵੀ ਯਾਦ ਨੂੰ ਬਰਕਾਰਰ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਰਾਰੇ ਦਾ ਕੰਮ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨੂੰ ਆਉਂਦੀਆਂ ਮੁੱਖ ਸਡ਼ਕਾਂ ਕੋਟਕਪੂਰਾ,ਬਠਿੰਡਾ, ਫਿਰੋਜਪੁਰ ਅਤੇ ਮਲੋਟ ਉਪਰ ਮਾਰਕਫੈਡ ਵਲੋਂ 16-16 ਲੱਕ ਦੀ ਲਾਗਤ ਨਾਲ 51.6 ਫੁੱਟ ਉਚੇ ਯਾਦਗਾਰੀ ਗੇਟ ਬਣਾਏ ਗਏ ਹਨ । ਸ੍ਰੀ ਮੁਕਤਸਰ ਸਾਹਿਬ ਫਿਪਰੋਜਪੁਰ ਰੋਡ ਤੇ ਬਣਾਏ ਗਏ ਦਰਸ਼ਨੀ ਯਾਦਗਾਰੀ ਗੇਟ ਦਾ ਨਾਂ ਭਾਈ ਮਹਾਂ ਸਿੰਘ ਗੇਟ ਰੱਖਿਆਂ ਗਿਆ ਹੈ, ਜਦਕਿ ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਤੇ ਬਣੇ ਦੂਜੇ ਯਾਦਗਾਰੀ ਗੇਟ ਦਾ ਨਾਂ ਭਾਈ ਲੰਗਰ ਸਿੰਘ ਗੇਟ ਰੱਖਿਆ ਗਿਆ ਹੈ ।

 ਇਸ ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ਤੇ ਬਣਾਏ ਗਏ ਯਾਦਗਾਰੀ ਗੇਟ ਦਾ ਨਾਂ ਭਾਈ ਦਾਨ ਸਿੰਘ ਗੇਟ ਅਤੇ ਸ੍ਰੀ ਮੁਕਤਸਰ ਸਾਹਿਬ-ਮਲੋਟ ਰੋਡ ਤੇ ਬਣਾਏ ਗਏ ਯਾਦਗਾਰੀ ਗੇਟ ਦਾ ਨਾਂ ਮਾਈ ਭਾਗੋ ਯਾਦਗਾਰੀ ਗੇਟ ਰੱਖਿਆ ਗਿਆ ਹੈ । 40 ਮੁਕਤਿਆਂ ਦੀ ਯਾਦ ਵਿੱਚ  ਬਨਣ ਵਾਲੇ ਯਾਦਗਾਰੀ ਗੇਟਾਂ ਦੀ ਡਜਾਇਨਿੰਗ ਅਜਿਹੇ ਢੰਗ ਨਾਲ ਕੀਤਾ ਗਈ ਹੈ ਕਿ ਜਿਹਨਾਂ ਨਾਲ ਦਰਸ਼ਕ ਭਾਵਨਾਤਮਕ ਤੌਰ ਤੇ ਪ੍ਰਭਾਵਿਤ ਹੋਣ । ਇਹਨਾਂ ਯਾਦਗਾਰੀ ਗੇਟਾਂ ਉਪਰ ਲਾਲ ਰੰਗ ਦਾ ਧੋਰਪੁਰੀ ਪੱਥਰ ਲਗਾਇਆ ਗਿਆ ਹੈ । ਇਹਨਾਂ ਯਾਦਗਾਰੀ ਗੇਟਾਂ ਦੀ ਆਂ 40 ਬੁਰਜੀਆਂ ਹਨ, ਜਿਹਨਾਂ ਵਿਚੋ 20 ਸਾਹਮਣ ਅਤੇ 20 ਪਿਛਲੇ ਪਾਸੇ 40 ਮੁਕਤਿਆਂ ਦੇ ਉਕਰੇ ਹੋਏ ਨਾਮਾਂ ਦੀਆਂ ਪਲਟਾਂ ਨਾਲ ਸਜਾਈਆਂ ਗਈਆਂ ਹਨ। ਯਾਦਗਾਰੀ ਗੇਟਾਂ ਦੀ ਦਿਖ ਨੂੰ ਸੁੰਦਰ ਬਨਾਉਣ ਲਈ ਗੇਟਾਂ ਦੇ ਦੋਵੇ ਪਾਸੀ 100-100 ਫੁੱਟ ਤੱਕ ਲੈਡ ਸਕੈਪਿੰਗ ਕਰਕੇ ਸੁੰਦਰ ਦਰਖਤ, ਫੁੱਲਾਂ ਵਾਲੇ ਬੂਟੇ ਅਤੇ ਲਾਈਟਾਂ ਲਗਾਈਆਂ ਗਈਆਂ ਹਨ।

ਸ੍ਰੀ ਮੁਕਤਸਰ ਸਾਹਿਬ ਦੀ ਧਰਤਾ ਤੇ 3 ਮਈ 1705 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਨਾਲ ਮੁਗਲਾਂ ਦੀ ਆਖਰੀ ਲੜਾਈ ਸਮੇਂ 40 ਮੁਕਤਿਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜਿਹਨਾਂ ਨੂੰ ਹਰ ਸਾਲ ਹਜਾਰਾ ਸ਼ਰਧਾਲੂ ਆ ਕੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ।

ਚਾਲੀ ਮੁਕਤਿਆਂ ਦੀ ਅਦੁੱਤੀ ਯਾਦਗਾਰ-ਮੁਕਤੇ ਮੀਨਾਰ

                   ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਿਆਂ ਅਤੇ ਗੁਰੂ ਗੋਬਿੰਦ ਸਿੰਘ ਪਾਰਕ ਤੋਂ ਇਲਾਵਾ ਦੇਖਣ ਯੋਗ ਸਥਾਨ ਮੁਕਤੇ ਮੀਨਾਰ ਹੈ, ਜੋ ਕਈ ਕੋਹਾਂ ਤੋਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ।

40-ਮੁਕਤਿਆਂ ਦੀ ਯਾਦ ਵਿੱਚ ਬਣੀ ਖੰਡੇ ਰੂਪੀ ਮੀਨਾਰ ਦੀ ਵਿਸ਼ਾਲ ਉਚਾਈ ਖਾਲਸੇ ਦੀ ਮਤਿ ਉੱਚੀ (ਉੱਚੀ ਸੋਚ) ਅਤੇ ਇਸ ਦੇ ਦੁਆਲੇ ਹੇਠਾਂ ਤੱਕ ਫਿਕਸ ਕੀਤੇ 40 ਕੜੇ 40-ਮੁਕਤਿਆਂ ਦੀ ਲਾਸਾਨੀ ਕੁਰਬਾਨੀ ਦੀ ਯਾਦ ਦਿਵਾਉਂਦੇ ਹਨ । ਖੰਡੇ ਦੇ ਮੁੱਠੇ ਦੁਆਲੇ ਬਣਿਆਂ ਪੰਜ-ਭਿਜੀ ਧੜ੍ਹਾ ਪੰਜ ਪਿਆਰਿਆਂ ਦੀ ਖਾਲਸਾ ਪੰਥ ਵਿੱਚ ਅਹਿਮੀਅਤ ਨੂੰ ਦਰਸਾਉਂਦਾ ਹੈ . ਤਾਲਾਬ ਦੇ ਦੁਆਲੇ ਚਹੁੰ ਦਿਸ਼ਾਵਾਂ ਵਿੱਚ ਬਣੀਆ 4 ਕਨੌਪੀਆਂ ਚਹੁੰ ਵਰਨਾਂ ਨੂੰ ਆਪਸੀ ਭਾਈਚਾਰਾ ਦਾ ਸੰਦੇਸ਼ ਦਿੰਦੀਆਂ ਜਾਪਦੀਆਂ ਹਨ ।

                   ਤਿੰਨ ਏਕਡ਼ ਰਕਬੇ ਦੇ ਖੇਤਰ ਵਿੱਚ ਫੈਲੇ ਯਾਦਗਾਰੀ ਕੰਪਲੈਕਸ ਵਨਿਕਕਾਰ ਧਰਾਤਲ ਤੋਂ 14 ਫੁੱਟ ਉੱਚੇ ਥੜ੍ਹੇ ਤੇ ਬਣੇ ਸਰੋਵਰ ਵਿਚਕਾਰ 81 ਫੁੱਟ ਉੱਚੀ, 11 ਫੁੱਟ ਮੁੱਠੇ ਵਾਲੀ ਖੰਡਾ-ਨੁਮਾ ਮੀਨਾਰ ਦਾ ਕੰਕਰੀਟ ਸਮੇਤ ਵਜਨ 170 ਟਨ ਹੈ । ਜਿ ਵਿਚੋਂ ਬਫਿੰਗ ਕੀਤੇ ਸਟੀਲ ਦੇ ਚਮਕਦਾਰ ਪੱਤਰੇ ਅਤੇ 40 ਕੜਿਆ ਦਾ ਵਜਨ 10 ਟਨ ਬਣਦਾ ਹੈ । ਖੰਡੇ ਨੁਮਾ ਮੀਨਾਰ ਦੀ ਹੇਠੋਂ ਅਤੇ ਉਪਰੋਂ ਚੌੜਾਈ 16 ਫੁੱਟ ਅਤੇ ਵਿਚਕਾਰੋ 13 ਫੱਟ ਹੈ । ਖੰਡੇ ਦੇ ਮੁੱਠੇ ਦਾ ਡਾਇਆ 6 ਫੁੱਟ ਹੈ । ਦੋ ਕਰੋਡ਼ ਗਿਆਰਾਂ ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਇਸ ਪ੍ਰਾਜੈਕਟ ਦੇ ਖੇਤਰ ਅੰਦਰ ਮੁੱਖ ਗੇਟ ਤੋਂ ਦਾਖ਼ਲ ਹੁੰਦੇ 25’*26’*22’  ਦਰਸ਼ਨੀ ਡਿਊਢੀ ਹੈ । ਜਿਸਦਾ ਬਾਟਾ (ਚਾਪਨੁਮਾ ਆਕਾਰ) 40 ਫੁੱਟ ਹੈ ।

ਕੰਪਲੈਕਸ ਅੰਦਰ ਮੁੱਖ ਗੇਟ ਤੋਂ ਮੀਨਾਰ ਤੱਕ ਜਾਂਦੇ ਪੱਕੇ ਰਸਤੇ ਦੇ ਸੱਜੇ ਅਤੇ ਖੱਬੇ ਵੱਖ ਵੱਖ ਆਕਾਰ ਦੇ 26 ਸੈੱਟਾਂ ਵਨਿੱਚ ਵੰਡੇ 60 ਪਲਾਂਟਰ (ਚੌਰਸ ਗਮਲਾ ਨੁਮਾਂ ਕਿਆਰੇ) ਧਰਤੀ ਤੋਂ ਢਾਈ ਤੋਂ ਚਾਰ ਫੁੱਟ ਉੱਚੇ ਰੱਖਕੇ ਉਨ੍ਹਾਂ ਵਿੱਚ ਉਪਜਾਊ ਮਿੱਟੀ ਭਰਕੇ ਲਾਕੇ ਦੀ ਭੂਗੋਲਿਕ ਸਥਿਤੀ ਨੂੰ ਮੁੱਖ ਰੱਖਕੇ ਲਗਾਏ ਖੂਬਸੂਰਤ ਪੌਦੇ ਜਿਵੇਂ ਲਵਲੀਨ, ਲਿਲੀ, ਮਾਰਡੀਨੀਆ, ਰਾਤ ਦੀ ਰਾਣੀ, ਐਰੋਕੇਰੀਆ, ਮੋਰਪੰਖੀਆ, ਹੈਕਸਪਾਂਡੇ, ਅਤੇ ਗੁਲਾਬ ਅਤੇ ਹੋਰ ਫੁੱਲ ਬੂਟੇ ਰਾਹ ਜਾਂਦੇ ਰਾਹੀ ਨੂੰ ਇੱਕ ਵਾਰ ਰੁਕ ਕੇ ਦ੍ਰਿਸ਼ ਦਾ ਨਜਾਰਾ ਲੈਣ ਲਈ ਮਜਬੂਰ ਕਰ ਦਿੰਦੇ ਹਨ । ਦਰਸ਼ਕਾਂ ਦੇ ਮਨ ਨੂੰ ਖੇੜਾ ਬਕਸਣ ਵਨਾਲੇ ਪੌਦਿਆਂ ਲਈ, ਕੰਪਲੈਕਸ ਅੰਦਰ ਢਾਈ ਹਾਰਸ ਪਾਵਰ ਦੀ ਮੋਟਰ ਲਗਾਈ ਗਈ ਹੈ ਅਤੇ ਹਰੇਕ ਪਲਾਂਟਰ ਨੂੰ ਪਾਣੀ ਦੇਣ ਲਈ ਜਮੀ-ਦੋਜ ਪਾਈਪਾਂ ਪਾਈਆਂ ਹੋਈਆਂ ਹਨ ।

                   ਪੰਜਾਬ ਆਰਕੀਟੈਕਟ ਵਨਿਭਾਗ ਵਨੱਲੋਂ ਡੀਜਾਈਨ ਕੀਤੇ ਸਟਰਕਚਰ ਤੇ ਸਟੀਲ ਦਾ ਪੱਤਰਾ ਚੜ੍ਹਾ ਕੇ ਇਸ ਨੂੰ ਸਹੀ ਆਕਾਰ ਦੇਣ ਵਾਲਾ ਮਾੜਚੂ ਜਿਹੇ ਸਰੀਰ ਅਤੇ ਤੇਜ਼ ਦਿਮਾਗ ਅਤੇ ਹੌਂਸਲੇ ਵਾਲਾ 29 ਸਾਲਾ ਨੌਜਵਾਨ ਕੰਵਲਜੀਤ ਸਿੰਘ ਉਰਫ਼ ਬੱਬਾ ਹੈ ਜੋ ਪਿੰਡ ਖੈਰਾਬਾਦ ਜਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ । ਸ੍ਰੀ ਮੁਕਤਸਰ ਸਾਹਿਬ ਵਿਖੇ ਬਣਾਈ ਗਈ ਵਿਸ਼ਾਲ ਆਕਾਰ ਵਾਲੀ ਮੁਕਤੇ ਮੀਨਾਰ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਤਿਹਾਸ ਨੂੰ ਜਿੰਦਾ ਰੱਖੇਗੀ । ਮਿੰਨੀ ਸਕੱਤਰੇਤ ਦੇ ਕੋਲ ਪੰਜਾਬ ਸਰਕਾਰ ਵਲੋਂ ਬਣਾਈ ਗਈ, ਇਹ ਸੁੰਦਰ ਯਾਦਗਾਰ ਲੋਕਾਂ ਲਈ ਇੱਕ ਖਿੱਚ ਦਾ ਕੇਂਦਰ ਬਣੀ ਹੋਈ ਹੈ । ਲੋਕ ਵੱਡੀ ਗਿਣਤੀ ਵਿੱਚ ਇਸ ਦੇ ਦਰਸ਼ਨ ਕਰਨ ਲਈ ਪਹੁੰਚਦੇ ਹਨ ।

Must Share With Your Friends...!

Comments

comments

Leave a Reply

Your email address will not be published. Required fields are marked *

*