ਸੁਧਾਰ ਘਰ ਵਿੱਚ ਕੈਂਪ ਕੋਰਟ ਦਾ ਆਯੋਜਨ
Templates by BIGtheme NET

ਸੁਧਾਰ ਘਰ ਵਿੱਚ ਕੈਂਪ ਕੋਰਟ ਦਾ ਆਯੋਜਨ

Must Share With Your Friends...!

ਸ੍ਰੀ ਮੁਕਤਸਰ ਸਾਹਿਬ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵਲੋਂ ਜਿਲਾ ਸੁਧਾਰ ਘਰ ਵਿੱਚ ਕੈਂਪ ਕੋਰਟ ਦਾ ਆਯੋਜਨ ਕੀਤਾ ਗਿਆ, ਜਿਸਦੀ ਪ੍ਰਧਾਨਗੀ ਮੈਡਮ ਹਰਗੁਰਜੀਤ ਕੌਰ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਨੇ ਕੀਤੀ, ਇਸ ਮੌਕੇ ਤੇ ਜੇਲ ਸੁਪਰਡੈਂਟ ਸ੍ਰੀ ਕੁਲਵੰਤ ਸਿੰਘ ਵੀ ਮੌਜੂਦ ਸਨ।

ਕੈਂਪ ਕੋਰਟ ਦੌਰਾਨ ਵੱਖ-ਵੱਖ ਧਰਾਵਾਂ ਤਹਿਤ ਬੰਦ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਜਾਇਜ ਸਮੱਸਿਆਵਾ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ । ਇਸ ਮੌਕੇ ਤੇ ਸੈਕਸ਼ਨ 411 ਆਈ.ਪੀ.ਸੀ. ਤਹਿਤ ਸਜਾ ਭੁਗਤ ਰਹੇ ਦੋ ਬੰਦ ਕੈਦੀਆਂ ਨੂੰ ਮੌਕੇ ਤੇ ਛੱਡਣ ਦਾ ਨਿਰਦੇਸ਼ ਦਿੰਦਿਆਂ ਉਹਨਾਂ ਨੂੰ ਤਾੜਣਾ ਕੀਤੀ ਕਿ ਭਵਿੱਖ ਵਿੱਚ ਇਸ ਤਰਾਂ ਦੀ ਕੋਈ ਗਲਤੀ ਨੂੰ ਨਾ ਦੁਰਾਇਆ ਜਾਵੇ। ਇਸ ਮੌਕੇ ਤੇ ਦੋਵੇਂ ਕੈਦੀਆਂ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਕੋਈ ਵੀ ਗੈਰ ਸਮਾਜਿਕ ਗਤੀਆਂ ਵਿੱਚ ਭਾਗ ਨਹੀਂ ਲੈਣਗੇ ਅਤੇ ਆਮ ਨਾਗਰਿਕਾਂ ਵਾਲਾ ਸਧਾਰਨ ਜੀਵਨ ਬਸਰ ਕਰਨਗੇ।

          ਉਹਨਾਂ ਕਿਹਾ ਕਿ ਜਿਲੇ ਵਿੱਚ ਜਿਲਾ ਕਾਨੂੰਨੀ ਸੇਵਾਵਾ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਵਲੋਂ  8 ਅਗਸਤ -2015 ਨੂੰ ਇੱਕ ਲੋਕ ਅਦਾਲਤ ਲਗਾਈ ਜਾ ਰਹੀ ਤਾਂ ਜੋ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦਾ ਜਲਦੀ ਨਿਪਟਾਰਾ ਕੀਤਾ ਜਾ ਸਕੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲੋਕ ਅਦਾਲਤ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਪੈਸੇ ਅਤੇ ਸਮੇਂ ਦੀ ਬਰਬਾਦੀ ਤੋਂ ਬਚਿਆ ਜਾ ਸਕੇ।

Must Share With Your Friends...!

Comments

comments

Leave a Reply

Your email address will not be published. Required fields are marked *

*