ਟਿਕਟਾਂ ਦਾ ਅਗੇਤਾ ਐਲਾਣ ਹੀ ਆਪ ਪਾਰਟੀ ਵਿਚ ਬਣੇਗਾ ਬਗਾਵਤ ਦਾ ਅਧਾਰ‑ਸੁਖਬੀਰ ਸਿੰਘ ਬਾਦਲ
Templates by BIGtheme NET

ਟਿਕਟਾਂ ਦਾ ਅਗੇਤਾ ਐਲਾਣ ਹੀ ਆਪ ਪਾਰਟੀ ਵਿਚ ਬਣੇਗਾ ਬਗਾਵਤ ਦਾ ਅਧਾਰ‑ਸੁਖਬੀਰ ਸਿੰਘ ਬਾਦਲ

Must Share With Your Friends...!

‑ਆਪ ਪਾਰਟੀ ਮੁੱਖੀ ਕੇਜਰੀਵਾਲ ਤਾਨਾਸ਼ਾਹ, ਆਪ ਦੇ ਆਗੂ ਹੀ ਟਿਕਟਾਂ ਦੀ ਵਿਕਰੀ ਦੇ ਲਗਾ ਰਹੇ ਹਨ ਦੋਸ਼
‑ਜੀ.ਐਸ.ਟੀ. ਕਰ ਪ੍ਰਣਾਲੀ ਦੇਸ਼ ਦੀ ਆਰਥਿਕਤਾ ਨੂੰ ਕਰੇਗੀ ਮਜਬੂਤ
‑ਉਸਾਰੀ ਕਿਰਤੀ ਭਲਾਈ ਬੋਰਡ ਵੱਲੋਂ ‘ਬਾਲੜੀ ਜਨਮ ਤੋਹਫਾ ਸਕੀਮ’ ਸ਼ੁਰੂ
‑ਉਪ ਮੁੱਖ ਮੰਤਰੀ ਵੱਲੋਂ ਮਲੋਟ‑ਫਿਰੋਜਪੁਰ ਸੜਕ ਨੂੰ ਚੌੜਾ ਕਰਨ ਦਾ ਐਲਾਣ
‑ਸੂਬੇ ਵਿਚ 250 ਹੁਨਰ ਸਿਖਲਾਈ ਕੇਂਦਰ ਸਥਾਪਿਤ ਹੋਣਗੇ
‑ਉਸਾਰੀ ਕਿਰਤੀ ਭਲਾਈ ਬੋਰਡ ਨੇ ਵੰਡੇ 3.25 ਕਰੋੜ ਦੇ ਵਿੱਤੀ ਲਾਭ
ਮਲੋਟ, ਸ੍ਰੀ ਮੁਕਤਸਰ ਸਾਹਿਬ, : ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੂੰ ਤਾਨਾਸ਼ਾਹ ਦੱਸਦਿਆਂ ਕਿਹਾ ਹੈ ਕਿ ਆਪ ਪਾਰਟੀ ਵੱਲੋਂ ਟਿਕਟਾਂ ਦੇ ਕੀਤੇ ਅਗੇਤੇ ਐਲਾਣ ਕਾਰਨ ਹੀ ਇਸ ਪਾਰਟੀ ਵਿਚ ਉਪਜੀ ਬਗਾਵਤ ਇਸ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਹੀ ਖਤਮ ਕਰ ਦੇਵੇਗੀ।
ਅੱਜ ਇੱਥੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੇਲਫੇਅਰ ਬੋਰਡ ਅਤੇ ਕਿਰਤ ਵਿਭਾਗ ਵੱਲੋਂ ਲਾਭਪਾਤਰੀਆਂ ਨੂੰ ਵਿੱਤੀ ਲਾਭ ਵੰਡ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਆਪ ਪਾਰਟੀ ਵੱਲੋਂ ਟਿਕਟਾਂ ਦੇ ਕੀਤੇ ਐਲਾਣ ਨਾਲ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਗਠਜੋੜ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਪਰ ਇਹ ਐਲਾਣ ਹੀ ਇਸ ਪਾਰਟੀ ਦੀ ਅੰਦਰੂਨੀ ਫੁੱਟ ਨੂੰ ਜਗ ਜਾਹਿਰ ਕਰ ਦਵੇਗਾ। ਉਨ੍ਹਾਂ ਕਿਹਾ ਕਿ ਇਹ ਸਭ ਦੇ ਸਾਹਮਣੇ ਹੈ ਕਿ ਕਿਸ ਤਰਾਂ ਆਪ ਪਾਰਟੀ ਦੇ ਆਗੂ ਖੁੱਲੇਆਮ ਪਾਰਟੀ ਵਿਚ ਟਿਕਟਾਂ ਦੀ ਖਰੀਦੋਫਰੋਖ਼ਤ ਅਤੇ ਡਿਕਟੇਟਰਸ਼ਿਪ ਦੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਪਾਰਟੀ ਵਿਚ ਕੇਜਰੀਵਾਲ ਦੀ ਜੀ ਹਜੂਰੀ ਕਰਨ ਵਾਲੇ ਦੀ ਹੀ ਸੁਣਵਾਈ ਹੈ ਜਦ ਕਿ ਆਮ ਵਰਕਰਾਂ ਨੂੰ ਆਪ ਪਾਰਟੀ ਵਿਚ ਕੋਈ ਮਾਣ ਸਨਮਾਨ ਨਹੀਂ ਮਿਲਦਾ ਹੈ।
sukhbir singh badal in malout
ਜੀ.ਐਸ.ਟੀ. ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਰਾਜ ਸਭਾ ਵੱਲੋਂ ਜੀ.ਐਸ.ਟੀ. ਬਿੱਲ ਨੂੰ ਪ੍ਰਵਾਨ ਕੀਤੇ ਜਾਣ ਦਾ ਸਵਾਗਤ ਕਰਦਿਆਂ ਕਿਹਾ ਕਿ ਜੀ.ਐਸ.ਟੀ. ਕਰ ਪ੍ਰਣਾਲੀ ਲਾਗੂ ਹੋਣ ਨਾਲ ਦੇਸ਼ ਵਿਚ ਨਾ ਕੇਵਲ ਉਦਯੋਗ, ਵਪਾਰ ਨੂੰ ਲਾਭ ਹੋਵੇਗਾ ਸਗੋਂ ਇਸ ਨਾਲ ਆਮ ਲੋਕਾਂ ਨੂੰ ਵੀ ਵੱਖ ਵੱਖ ਪ੍ਰਕਾਰ ਦੇ ਕਰਾਂ ਤੋਂ ਰਾਹਤ ਮਿਲੇਗੀ ਅਤੇ ਇਸ ਨਾਲ ਦੇਸ਼ ਦੀ ਆਰÎਥਿਕ ਤਰੱਕੀ ਦੀ ਰਫ਼ਤਾਰ ਤੇਜ ਹੋਵੇਗੀ ਅਤੇ ਰੁਜਗਾਰ ਦੇ ਵੀ ਨਵੇਂ ਮੌਕੇ ਪੈਦਾ ਹੋਣਗੇ।
ਇਸ ਤੋਂ ਪਹਿਲਾਂ ਇੱਥੇ 2080 ਲਾਭਪਾਤਰੀਆਂ ਨੂੰ 3.25 ਕਰੋੜ ਦੇ ਵਿੱਤੀ ਲਾਭ ਵੰਡਨ ਲਈ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਸਾਰੀ ਕਿਰਤੀ ਭਲਾਈ ਬੋਰਡ ਵੱਲੋਂ ਉਸਾਰੀ ਕਿਰਤੀਆਂ ਲਈ ਬਹੁਤ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਬਣਾ ਕੇ ਲਾਗੂ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਬੋਰਡ ਨੇ ‘ਬਾਲੜੀ ਜਨਮ ਤੋਹਫਾ ਸਕੀਮ’ ਬਣਾਈ ਹੈ ਜਿਸ ਅਨੁਸਾਰ ਬੱਚੀ ਦੇ ਜਨਮ ਤੇ 51 ਹਜਾਰ ਰੁਪਏ ਐਫ.ਡੀ.ਆਰ. ਬਣਾਈ ਜਾਵੇਗੀ ਅਤੇ ਬੱਚੀ ਦੀ ਸ਼ਾਦੀ ਮੌਕੇ ਇਸ ਨੂੰ ਕੈਸ ਕਰਵਾਇਆ ਜਾ ਸਕੇਗਾ। ਇਸੇ ਤਰਾਂ ਸੱਟ ਲੱਗਣ ਦੇ ਇਲਾਜ ਲਈ ਜਨਰਲ ਸਰਜਰੀ ਸਕੀਮ ਅਧੀਨ ਵਿੱਤੀ ਲਾਭ ਦੀ ਰਾਸ਼ੀ ਵੀ 20 ਹਜਾਰ ਤੋਂ ਵਧਾ ਕੇ 50 ਹਜਾਰ ਰੁਪਏ ਕੀਤੇ ਜਾਣ ਦੀ ਜਾਣਕਾਰੀ ਉਨ੍ਹਾਂ ਨੇ ਦਿੱਤੀ। ਇਸੇ ਤਰਾਂ ਉਨ੍ਹਾਂ ਦੱਸਿਆ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਵੀ 1.32 ਲੱਖ ਕਾਰਡ ਉਸਾਰੀ ਕਿਰਤੀਆਂ ਦੇ ਬਣਾਏ ਜਾ ਚੁੱਕੇ ਹਨ।
ਉਪ ਮੁੱਖ ਮੰਤਰੀ ਨੇ ਹੋਰ ਦੱਸਿਆ ਕਿ ਸੂਬੇ ਵਿਚ ਹੁਨਰ ਸਿਖਲਾਈ ਲਈ 250 ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ ਜਿੱਥੇ ਹਰ ਸਾਲ 1 ਲੱਖ ਨੌਜਵਾਨਾਂ ਨੂੰ ਕਿੱਤਾ ਮੁੱਖੀ ਸਿਖਲਾਈ ਦੇ ਕੇ ਆਰਥਿਕ ਤੌਰ ਤੇ ਆਤਮ ਨਿਰਭਰ ਕੀਤਾ ਜਾਵੇਗਾ। ਸ: ਸੁਖਬੀਰ ਸਿੰਘ ਬਾਦਲ ਨੇ ਸਰਕਾਰ ਦੀਆਂ ਆਟਾ ਦਾਲ ਸਕੀਮ, ਸਗਨ ਸਕੀਮ, ਪੈਨਸ਼ਨ ਸਕੀਮ, ਕਿਸਾਨਾਂ ਨੂੰ ਮੁਫ਼ਤ ਬਿਜਲੀ ਸਕੀਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਪਿੱਛਲੇ ਸਾਢੇ 9 ਸਾਲਾਂ ਵਿਚ ਰਾਜ ਦੇ ਵਿਕਾਸ ਨੂੰ ਨਵੀਂ ਗਤੀ ਮਿਲੀ ਹੈ। ਉਨ੍ਹਾਂ ਨੇ ਮਲੋਟ ਤੋਂ ਫਿਰੋਜ਼ਪੁਰ ਬਰਾਸਤਾ ਸ੍ਰੀ ਮੁਕਤਸਰ ਸਾਹਿਬ ਸੜਕ ਨੂੰ ਚੌੜਾ ਕਰਨ ਦਾ ਵੀ ਐਲਾਣ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਨੂੰ ਚਾਰ ਅਤੇ ਛੇ ਮਾਰਗੀ ਸੜਕਾਂ ਨਾਲ ਜੋੜਿਆ ਜਾ ਰਿਹਾ ਹੈ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਇਹ ਅਧਾਰ ਹੀ ਰਾਜ ਦੀ ਸਰਵਪੱਖੀ ਤਰੱਕੀ ਦਾ ਅਧਾਰ ਬਣੇਗਾ।
ਸ: ਸੁਖਬੀਰ ਸਿੰਘ ਬਾਦਲ ਨੇ ਰਾਜ ਵਿਚ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਕੋਈ ਵਿਕਾਸ ਨਹੀਂ ਸੀ ਕਰਵਾਇਆ ਜਦ ਕਿ ਪਿੱਛਲੇ ਸਾਢੇ 9 ਸਾਲਾਂ ਦੌਰਾਨ ਹਰ ਖੇਤਰ ਵਿਚ ਵਿਕਾਸ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਅਕਾਲੀ ਭਾਜਪਾ ਸਰਕਾਰ ਤੀਜੀ ਵਾਰ ਬਣਾਉਣ ਲਈ ਭਾਰੀ ਜੋਸ਼ ਹੈ ਅਤੇ ਰਾਜ ਅਤੇ ਕੇਂਦਰ ਵਿਚ ਇਕੋ ਸਰਕਾਰ ਦਾ ਰਾਜ ਦੇ ਵਿਕਾਸ ਨੂੰ ਬਹੁਤ ਲਾਭ ਹੋਵੇਗਾ। ਪ੍ਰਸਾਸ਼ਨਿਕ ਸੁਧਾਰਾਂ ਦੀ ਗੱਲ ਕਰਦਿਆਂ ਉਪ ਮੁੱਖ ਮੰਤਰੀ ਨੇ ਐਲਾਣ ਕੀਤਾ ਕਿ ਇਸੇ ਮਹੀਨੇ ਸ਼ੁਰੂ ਹੋਣ ਜਾ ਰਹੇ ਸੇਵਾ ਕੇਂਦਰਾਂ ਦੇ ਖੁੱਲਣ ਨਾਲ ਲੋਕਾਂ ਨੂੰ ਸਰਕਾਰੀ ਕੰਮ ਕਾਜ ਲਈ ਦਫ਼ਤਰਾਂ ਤੱਕ ਵੀ ਨਹੀਂ ਜਾਣਾ ਪਵੇਗਾ ਅਤੇ ਸਾਰੀਆਂ ਸਰਕਾਰੀ ਨਾਗਰਿਕ ਸੇਵਾਵਾਂ ਇੰਨ੍ਹਾਂ ਕੇਂਦਰਾਂ ਵਿਚ ਲੋਕਾਂ ਦੇ ਘਰਾਂ ਦੇ ਨਜਦੀਕ ਹੀ ਮਿਲ ਸਕਣਗੀਆਂ।
ਇਸ ਤੋਂ ਪਹਿਲਾਂ ਹਲਕਾ ਵਿਧਾਇਕ ਸ: ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਉਪ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ  ਆਖਦਿਆਂ ਸਰਕਾਰ ਵੱਲੋਂ ਇਲਾਕੇ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੀ ਸਲਾਘਾ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰੌਸ਼ਨ ਸੁੰਕਾਰੀਆ, ਲੇਬਰ ਕਮਿਸ਼ਨਰ ਪੰਜਾਬ ਸ: ਤਜਿੰਦਰ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਸਹਿਕਾਰੀ ਬੈਂਕ ਦੇ ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਕੁਲਬੀਰ ਸਿੰਘ, ਚੇਅਰਮੈਨ ਸ: ਬਸੰਤ ਸਿੰਘ ਕੰਗ, ਨਗਰ ਕੌਂਸਲ ਪ੍ਰਧਾਨ ਸ: ਰਾਮ ਸਿੰਘ, ਮਨਦੀਪ ਸਿੰਘ ਪੱਪੀ ਤਰਮਾਲਾ, ਜਗਤਾਰ ਸਿੰਘ ਬਰਾੜ, ਭਾਜਪਾ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜੇਸ ਪਠੇਲਾ, ਮੰਡਲ ਪ੍ਰਧਾਨ ਸ੍ਰੀ ਹਰੀਸ਼ ਗਰੋਵਰ, ਬੀਬੀ ਵੀਰਪਾਲ ਕੌਰ ਤਰਮਾਲਾ ਆਦਿ ਵੀ ਹਾਜਰ ਸਨ।

Must Share With Your Friends...!

Comments

comments

Leave a Reply

Your email address will not be published. Required fields are marked *

*