ਤੇਰੇ ਇਸ਼ਕ ਦਾ ਸਮੁੰਦਰ ਮੈਂ ਪਾਰ ਕਰਾਂ
Templates by BIGtheme NET

ਤੇਰੇ ਇਸ਼ਕ ਦਾ ਸਮੁੰਦਰ ਮੈਂ ਪਾਰ ਕਰਾਂ

Must Share With Your Friends...!

ਤੇਰੇ ਇਸ਼ਕ ਦਾ ਸਮੁੰਦਰ ਮੈਂ ਪਾਰ ਕਰਾਂਗਾ,
ਹਾਂ ਤੈਨੂੰ ਹੀ ਬਸ ਹੁਣ ਮੈਂ ਪਿਆਰ ਕਰਾਂਗਾ,
ਪਹਿਲਾ ਆਸ਼ਿਕ ਜੋ ਭਟਕ ਗਿਆ ਸੀ
ਹੁਣ ਸਹੀ ਰਾਹ ‘ਤੇ ਆ ਗਿਆ ਏ
ਹੋਈ ਖੁਦਾ ਹੀ ਰਹਿਮਤ ਕੋਈ,
ਜਿਹੜਾ ਮੈਂ ਮੇਰੀ ਨੂੰ ਖਾ ਗਿਆ ਏ
ਮੁਜਰਮ ਹਾਂ ਤੇਰਾ ਤੇ ਗੁਨਾਹ ਕਬੂਲ ਹਰ ਵਾਰ ਕਰਾਂਗਾ
ਤੇਰੇ ਇਸ਼ਕ ਦਾ ਸਮੁੰਦਰ….
ਸੁਣਿਆ ਏ ਇਸ਼ਕ ਬੜੀ ਉੱਚੀ ਪੌੜੀ ਹੈ
ਜਿੰਨੀ ‘ਤੇ ਚੜੀ ਜਾਈਏ ਉਨੀ ਫੋਰ ਥੋੜ੍ਹੀ ਹੈ
ਸੋਚੀ ਉੱਚੀ ਤੇ ਨੀਅਤ ਸਾਫ ਬਸ, ਇਹੀ ਆਸ਼ਿਕੀ ਦੀ ਤਬੀਅਤ ਹੈ
ਆਸ਼ਿਕ ਤਾਂ ਖਾਕੀ ਨੰਗ, ਬਸ ਇਕੋਂ ਇਸ਼ਕ ਦੀ ਵਸੀਅਤ ਹੈ
ਹੁਣ ਦਿਲੋਂ ਕਰਨੀ ਆਸ਼ਿਕੀ ਤੇ ਦਿਮਾਗ ਵਾਲਿਆਂ ਨੂੰ ਸ਼ਰਮਸਾਰ ਕਰਾਂਗਾ
ਤੇਰੇ ਇਸ਼ਕ ਦਾ ਸਮੁੰਦਰ…
ਮੈਂ ਤੇ ਕਰ ਲਿਆ ਨਿਸ਼ਚੇ, ਹੁਣ ਤੂੰ ਵੀ ਮਨ ਆਪਣਾ ਸਾਫ ਰੱਖੀ
ਸਮੁੰਦਰ ਤੋਂ ਲਈ ਹੌਂਸਲੇ, ਘੜੇ ਤੋਂ ਲਈ ਠੰਡਾ ਸੁਭਾਅ,
ਤੇ ਆਸਮਾਨ ਜਿਹੇ ਉੱਚੇ ਜਜ਼ਬਾਤ ਰੱਖੀ
ਡੋਲਣਾ ਤੂੰ ਆਪਣੀ ਫਿਤਰਤ ਨਾ ਬਣਾਈ
ਕੋਈ ਨਾ ਚੰਗਾ ਲੱਗੇ ਫਿਰ ਵੀ ਚਿਹਰੇ ‘ਤੇ ਖੁਸ਼ੀ ਤੇ ਥੌੜ੍ਹੀ ਗੱਲਬਾਤ ਰੱਖੀ
ਫਿਰ ਮੈਂ ਤੇਰਾ ਸੋਰਵ ਹਰ ਮੋੜ ‘ਤੇ ਖਬਰਦਾਰ ਕਰਾਂਗਾ
ਤੇਰੇ ਇਸ਼ਕ ਦਾ ਸਮੁੰਦਰ ਮੈਂ ਪਾਰ ਕਰਾਂਗਾ
ਹਾਂ ਤੈਨੂੰ ਹੀ ਬਸ ਹੁਣ ਮੈਂ ਪਿਆਰ ਕਰਾਂਗਾ
– ਸੋਰਵ ਇਸ਼ਪੁਜਾਣੀ

Must Share With Your Friends...!

Comments

comments

Leave a Reply

Your email address will not be published. Required fields are marked *

*