ਟੈਕਨੀਕਲ ਸਰਵਿਸਜ ਯੂਨੀਅਨ ਦੇ ਅਹੁਦੇਦਾਰਾਂ ਦੀ ਹੋਈ ਚੋਣ
Templates by BIGtheme NET

ਟੈਕਨੀਕਲ ਸਰਵਿਸਜ ਯੂਨੀਅਨ ਦੇ ਅਹੁਦੇਦਾਰਾਂ ਦੀ ਹੋਈ ਚੋਣ

Must Share With Your Friends...!

ਮਲੋਟ, (ਹਰਪ੍ਰੀਤ ਸਿੰਘ ਹੈਪੀ) : ਟੈਕਨੀਕਲ ਸਰਵਿਸ ਯੂਨੀਅਨ ਪੰਜਾਬ ਦੇ ਸੱਦੇ ਤੇ ਟੈਕਨੀਕਲ ਸਰਵਿਸਜ ਯੂਨੀਅਨ ਸਬ ਡਿਵੀਜਨ ਸ਼ਹਿਰੀ ਦੀ ਚੋਣ ਹੋਈ ਜਿਸ ਵਿਚ ਵਿਗਿਆਨਿਕ ਗਰੁੱਪ ਦੇ ਅਹੁਦੇਦਾਰਾਂ ਦੀ ਸਰਵਸੰਮਤੀ ਨਾਲ ਚੋਣ ਕੀਤੀ ਗਈ ।
TSU Union PSPCL Maloutਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਮੌਕੇ ਰਜਿੰਦਰ ਸਿੰਘ ਨੂੰ ਪ੍ਰਧਾਨ, ਬਿੱਕਰ ਸਿੰਘ ਮੀਤ ਪ੍ਰਧਾਨ, ਜੋਤ ਸਿੰਘ ਸਕੱਤਰ, ਕੇਵਲ ਕ੍ਰਿਸ਼ਨ ਜੋਨਲ ਸਕੱਤਰ ਅਤੇ ਰਕੇਸ਼ ਕੁਮਾਰ ਕਟਾਰੀਆ ਨੂੰ ਕੈਸ਼ੀਅਰ ਚੁਣਿਆ ਗਿਆ । ਨਵੇਂ ਚੁਣੇ ਅਹੁਦੇਦਾਰਾਂ ਨਾ ਸਾਥੀ ਮੁਲਾਜਮਾਂ ਦਾ ਧੰਨਵਾਦ ਕਰਦਿਆਂ ਜਥੇਬੰਦੀ ਅਤੇ ਮੁਲਾਜਮਾਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਮੰਗਾਂ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੂਰੀ ਤਨਦੇਹੀ ਨਾਲ ਹੱਕੀ ਮੰਗਾਂ ਦੀ ਲੜਾਈ ਲੜਣ ਦਾ ਅਹਿਦ ਲਿਆ । ਇਸ ਮੌਕੇ ਦੀਪ ਕੁਮਾਰ, ਕੈਲਾਸ਼ ਚੰਦ, ਧਨੀ ਰਾਮ, ਪ੍ਰਿਤਪਾਲ, ਬਲਵਿੰਦਰ ਸਿੰਘ ਅਤੇ ਬਲਜੀਤ ਸਿੰਘ ਆਦਿ ਹਾਜਰ ਸਨ ।

Must Share With Your Friends...!

Comments

comments

Leave a Reply

Your email address will not be published. Required fields are marked *

*