ਵਹਿਮ ਭਰਮ,ਅੰਧ ਵਿਸ਼ਵਾਸ ਦੀ ਦੁਨੀਆਂ
Templates by BIGtheme NET

ਵਹਿਮ ਭਰਮ,ਅੰਧ ਵਿਸ਼ਵਾਸ ਦੀ ਦੁਨੀਆਂ

Must Share With Your Friends...!

ਸ੍ਰੀ ਗੁਰੁ ਨਾਨਕ ਦੇਵ ਜੀ ਚੋਦਵੀ ਸਦੀਂ ‘ਚ ਹੀ ਵਹਿਮ ਭਰਮ ,ਅੰਧ ਵਿਸ਼ਵਾਸ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਉਪਰਾਲਾ ਕਰ ਗਏ ਸਨ ਪਰ ਅਫਸੋਸ ਸਾਡੀ ਦੁਨੀਆ ਅੱਜ ਵੀ ਹਾਲੇ ਤੱਕ ਇਹਨਾਂ ‘ਚ ਫਸੀ ਹੋਈ ਹੈ ਜੋ ਪੀੜ੍ਹੀ ਦਰ ਪੀੜ੍ਹੀ ਚਲਦਾ ਆ ਰਿਹਾ ਹੈ ।ਅਕਸਰ ਲੋਕ ਕਹਿ ਦਿੰਦੇ ਨੇ ਅਸੀਂ ਗੁਰੁ ਨਾਨਕ ਦੇਵ ਜੀ ਨੂੰ ਮੰਨਦੇ ਹਾਂ ਪਰਅਸਲ ‘ਚ ਉਹ ਉਹਨਾਂ ਦੇ ਸਿਧਾਤਾਂ ਨੂੰ ਨਹੀ ਮੰਨਦੇ ।ਅੱਜ ਵੀ ਕੁਝ ਪਿਛੜੇ ਇਲਾਕਿਆਂ ‘ਚ ਵਹਿਮ ਭਰਮ ,ਅੰਧ ਵਿਸ਼ਵਾਸ ਆਮ ਹੀ ਦੇਖਣ ਨੂੰ ਮਿਲ ਜਾਦਾ ਹੈ । ਵੀਰਵਾਰ ਨੂੰ ਕੱਪੜੇ ਨਹੀ ਧੋਣੇ,ਸਿਰ ਨਹੀ ਧੋਣਾ,ਸ਼ਨੀਵਾਰ ਨੂੰ ਨੇਲ ਨਹੀ ਕੱਟਣੇ ,ਮੰਗਲਵਾਰ,ਸ਼ਨੀਵਾਰ ਨੂੰ ਲੋਹਾ ਨਹੀ ਲੈਣਾ ਆਦਿ ।ਇਹ ਵੀ ਕਹਿੰਦੇ ਨੇ ਲੋਕ ਉਗਲਾਂ ਦੇ ਪਟਾਕੇ ਨਹੀ ਕੱਢਣੇ ,ਛਿੱਕ ਨਹੀ ਮਾਰਨੀ,ਕਾਲੀ ਬਿੱਲੀ ਦਾ ਰਾਸਤਾ ਕੱਟਣਾ ,ਪਿੱਛੋ ਆਵਾਜ਼ ਨਹੀ ਮਾਰਨੀ,ਮੰਜੇ ਤੇ ਬਹਿ ਲੱਤਾਂ ਹਿਲਾਣਾ ,ਪੌਣੇ ਸਮੇਂ ਦਾ ਚੱਕਰ,ਖਾਲੀ ਬਰਤਨ ਵਾਲੇ ਦਾ ਅਚਾਨਕ ਮਿਲਣਾ, ਤਿੰਨ ਰੋਟੀਆਂ ਦਾ ਮਾੜਾ ਸਮਝਣਾ,ਸ਼ਾਮ ਨੂੰ ਝਾੜੂ ਨਹੀ ਕੱਢਣਾ ਆਦਿ। ਇਸ ਦਾ ਕਾਰਨ ਅਨਪੜ੍ਹਤਾ ਜਾਂ ਪੁਰਾਣੇ ਖਿਆਲਾਂ ਦਾ ਹੋਣਾ ਹੈ ।ਸਾਧੂ-ਸੰਤਾਂ ਦੁਆਰਾ ਬਣਾਏ ਗਏ ਪਾਖੰਡਵਾਦ ਦਾ ਵੀ ਅੱਜ ਦੀ ਪੀੜ੍ਹੀ ਤੇ ਅਸਰ ਪੈ ਰਿਹਾ ਹੈ।ਸਾਧੂ ਸੰਤਾਂ ਨੇ ਸਿਰਫ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ।ਬਜੁਰਗਾਂ ਦੀ ਅਨਪੜ੍ਹਤਾ ਕਾਰਨ ਪੜ੍ਹੇ-ਲਿਖੇ ਲੋਕ ਵੀ ਕੁਝ ਹਾਲਤਾਂ ਜਾਂ ਮਜ਼ਬੂਰੀਆਂ ਕਾਰਨ ਵਹਿਮ ਭਰਮ ਦਾ ਸ਼ਿਕਾਰ ਹੋ ਰਹੇ ਹਨ । ਗੁਰੂਆਂ ,ਪੀਰਾਂ ਦੇ ਦਿਨ ਨਾਲ ਵਹਿਮ ਵੀ ਕਰਦੇ ਹਨ। ਦਿਨ ਤਾਂ ਉਹੀ ਹੈ ਫਿਰ ਦਿਨ ਚੰਗਾ ਜਾ ਮਾੜਾ ਕਿਵੇ ਹੋ ਜਾਦਾ ਹੈ? ਮੰਗਲਵਾਰ,ਸ਼ਨੀਵਾਰ ਨੂੰ ਲੋਹਾ ਨਹੀ ਲੈਣਾ ਇਸ ਹਿਸਾਬ ਨਾਲ ਜੇਕਰ ਉਸ ਦਿਨ ਕੋਈ ਲੋਹਾ ਨਾ ਲਵੇ ਤਾਂ ਲੋਹਾ ਵੇਚਣ ਵਾਲਿਆਂ ਨੂੰ ਆਪਣੀਆਂ ਦੁਕਾਨਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ।  ਦਰਅਸਲ ਇਹ ਸਿਰਫ ਸਾਡੀ ਸੋਚ ਹੈ ਜੋ ਉਸੇ ਹੀ ਦਿਨ ਨੂੰ ਚੰਗਾ ਜਾ ਮਾੜਾ ਬਣਾ ਦਿੰਦੀ ਹੈ ।ਜਦੋ ਦਿਨ ਰੱਬ ਦੇ ਨਾਂਅ ਤੇ ਸ਼ੁਰੂ ਕੀਤਾ ਜਾਦਾ ਹੈ ਫਿਰ ਦਿਨ ਨੂੰ ਚੰਗਾ ਜਾਂ ਮਾੜਾ ਕਿਵੇ ਮੰਨ ਲਿਆ ਜਾਂਦਾ ਹੈ ? ਵਹਿਮ ਭਰਮ ਸਾਡੇ ਹੀ ਸਮਾਜ ਦੇ ਬਣਾਏ ਹੋਏ ਹਨ ਤੇ ਖਤਮ ਵੀ ਸਮਾਜ ਨੇ ਹੀ ਕਰਨੇ ਹਨ। ਜਾਗਰੂਕਤਾ ਦੀ ਕਮੀ ਵੀ ਵਹਿਮ ਭਰਮ ਦਾ ਇੱਕ ਕਾਰਨ ਹੈ।ਆਉ ਆਪਾਂ ਸਭ ਰਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰਕੇ ਵਹਿਮ ਭਰਮ ਤੋ ਬਾਹਰ ਕੱਢਣ ਦੇ ਉਪਰਾਲੇ ਕਰੀਏ।

ਗੁਰਮੀਤ ਕੌਰ ‘ਮੀਤ’
ਮਲੋਟ,ਕੋਟਕਪੂਰਾ
ਪੰਜਾਬ-152107
ermeet@rediffmail.com 

9878937020

Must Share With Your Friends...!

Comments

comments

Leave a Reply

Your email address will not be published. Required fields are marked *

*