ਨਵੀਂ ਟੀਮ ਦਾ ਐਲਾਨ; ਭਾਜਪਾ ਵੱਲੋਂ ਮਨਪ੍ਰੀਤ ਬਾਦਲ ਨੂੰ ਵੱਡੀ ਜ਼ਿੰਮੇਵਾਰੀ



 ਭਾਜਪਾ ਦੀ ਨਵੀਂ ਰਾਸ਼ਟਰੀ ਟੀਮ ਬਾਰੇ ਦਿੱਲੀ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।

ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਮਨਪ੍ਰੀਤ ਬਾਦਲ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਬਣਾਏ ਗਏ ਹਨ। ਤਰੁਣ ਚੁੱਘ ਨੂੰ ਰਾਸ਼ਟਰੀ ਦਫ਼ਤਰ ਇੰਚਾਰਜ ਲਾਇਆ ਗਿਆ ਹੈ।
ਭਾਜਪਾ ਨੇ ਆਪਣੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਹੈ। ਸਮ੍ਰਿਤੀ ਈਰਾਨੀ ਨੂੰ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ, ਜਦੋਂ ਕਿ ਵਸੁੰਧਰਾ ਰਾਜੇ ਅਤੇ ਰਾਮ ਮਾਧਵ ਨੂੰ ਉਪ-ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਨਵੀਂ ਟੀਮ ਵਿੱਚ 13 ਰਾਸ਼ਟਰੀ ਉਪ-ਪ੍ਰਧਾਨ ਨਿਯੁਕਤ ਕੀਤੇ ਗਏ ਹਨ
ਪੰਜਾਬ ਮਾਮਲਿਆਂ ਦੇ ਮੌਜੂਦਾ ਆਬਜ਼ਰਵਰ ਸਤੀਸ਼ ਪੂਨੀਆ ਅਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਦੇ ਕਰੀਬੀ ਰਾਜ ਸਭਾ ਮੈਂਬਰ ਸੰਜੇ ਭਾਟੀਆ ਨੂੰ ਨਵੇਂ ਜਨਰਲ ਸਕੱਤਰਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦੋਂ ਕਿ ਵਿਨੋਦ ਤਾਵੜੇ ਅਤੇ ਸੁਨੀਲ ਬਾਂਸਲ ਜਨਰਲ ਸਕੱਤਰਾਂ ਵਜੋਂ ਸੂਚੀ ਵਿੱਚ ਬਣੇ ਹੋਏ ਹਨ।
ਇਸ ਸੂਚੀ ਦੀ ਖ਼ਾਸ ਗੱਲ ਵਣਜ ਮੰਤਰੀ ਪੀਯੂਸ਼ ਗੋਇਲ ਦੀ ਭਾਜਪਾ ਦੇ ਖ਼ਜ਼ਾਨਚੀ ਵਜੋਂ ਨਿਯੁਕਤੀ ਹੈ। ਇਸ ਤੋਂ ਇਲਾਵਾ ਉਤਰਾਖੰਡ ਤੋਂ ਲੋਕ ਸਭਾ ਮੈਂਬਰ ਅਨਿਲ ਬਲੂਨੀ ਮੀਡੀਆ ਮੁਖੀ ਵਜੋਂ ਬਣੇ ਰਹਿਣਗੇ।
ਉੱਥੇ ਹੀ ਤਰੁਣ ਚੁੱਘ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਕੇ ਭਾਜਪਾ ਦੇ ਕੇਂਦਰੀ ਦਫ਼ਤਰ ਦਾ ਇੰਚਾਰਜ ਬਣਾ ਦਿੱਤਾ ਗਿਆ ਹੈ। ਜਦਕਿ ਆਰ ਐੱਸ ਐੱਸ ਦੇ ਸੀਨੀਅਰ ਆਗੂ ਬੀ ਐੱਲ ਸੰਤੋਸ਼ ਸੰਗਠਨ ਦੇ ਜਨਰਲ ਸਕੱਤਰ ਵਜੋਂ ਬਣੇ ਰਹਿਣਗੇ। ਨਵੀਂ ਸੂਚੀ ਵਿਚ 13 ਮੀਤ ਪ੍ਰਧਾਨ ਅਤੇ ਅੱਠ ਜਨਰਲ ਸਕੱਤਰ ਹਨ, ਜਦੋਂ ਕਿ ਅਰੁਣ ਸਿੰਘ, ਦੁਸ਼ਯੰਤ ਗੌਤਮ ਅਤੇ ਰਾਧਾ ਮੋਹਨ ਅਗਰਵਾਲ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ

Post a Comment

Previous Post Next Post